PUNJABMAILUSA.COM

ਤੂਫ਼ਾਨ ਨੇ ਦੱਖਣੀ ਕੈਲੀਫੋਰਨੀਆ ਵਿੱਚ ਲਈ ਚਾਰ ਦੀ ਜਾਨ

ਤੂਫ਼ਾਨ ਨੇ ਦੱਖਣੀ ਕੈਲੀਫੋਰਨੀਆ ਵਿੱਚ ਲਈ ਚਾਰ ਦੀ ਜਾਨ

ਤੂਫ਼ਾਨ ਨੇ ਦੱਖਣੀ ਕੈਲੀਫੋਰਨੀਆ ਵਿੱਚ ਲਈ ਚਾਰ ਦੀ ਜਾਨ
February 18
21:18 2017

AP2_18_2017_000077A
ਲਾਸ ਏਂਜਲਸ, 18 ਫਰਵਰੀ (ਪੰਜਾਬ ਮੇਲ)- ਦੱਖਣੀ ਤੇ ਕੇਂਦਰੀ ਕੈਲੀਫੋਰਨੀਆ ਵਿੱਚ ਸ਼ੁੱਕਰਵਾਰ ਨੂੰ ਆਏ ਤੂਫ਼ਾਨ ਕਾਰਨ ਚਾਰ ਵਿਅਕਤੀ ਮਾਰੇ ਗਏ ਹਨ ਅਤੇ ਜਨ-ਜੀਵਨ ਠੱਪ ਹੋ ਗਿਆ ਹੈ। ਝੱਖੜ ਤੇ ਭਾਰੀ ਮੀਂਹ ਕਾਰਨ ਬਿਜਲੀ ਸਪਲਾਈ ਲਾਈਨ ਡਿੱਗ ਗਈ ਅਤੇ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਦੀ ਲਾਸ਼ ਡੁੱਬੀ ਹੋਈ ਕਾਰ ਵਿੱਚੋਂ ਮਿਲੀ ਹੈ। ਝੱਖੜ ਕਾਰਨ ਹਵਾਈ ਅੱਡਿਆਂ ’ਤੇ ਸੈਂਕੜੇ ਉਡਾਣਾਂ ਵਿੱਚ ਵਿਘਨ ਪਿਆ। ਕੁੱਝ ਥਾਵਾਂ ’ਤੇ ਲੋਕਾਂ ਨੂੰ ਗਾਰ ਤੇ ਮਲਬੇ ਤੋਂ ਬਚਣ ਲਈ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਬੇਨਤੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡੇ ਉਤੇ ਆਉਣ ਤੇ ਜਾਣ ਵਾਲੀਆਂ 300 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਜਾਂ ਦੇਰੀ ਨਾਲ ਉੱਡੀਆਂ। ਪੁਲੀਸ ਤੇ ਫਾਇਰ ਅਮਲੇ ਨੇ ਦੱਸਿਆ ਕਿ ਲਾਸ ਏਂਜਲਸ ਦੇ ਸ਼ਰਮਨ ਓਕਜ਼ ਇਲਾਕੇ ਵਿੱਚ ਇਕ ਦਰੱਖ਼ਤ ਬਿਜਲੀ ਸਪਲਾਈ ਲਾਈਨ ਅਤੇ ਇਕ ਕਾਰ ’ਤੇ ਡਿੱਗ ਪਿਆ। ਇਸ ਕਾਰਨ ਕਰੰਟ ਲੱਗਣ ਕਾਰਨ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਦੋ ਕਾਰਾਂ ਪਾਣੀ ਦੇ ਵਹਾਅ ਵਿੱਚ ਫਸ ਗਈਆਂ। ਫਾਇਰ ਅਮਲੇ ਨੇ ਦੋਵੇਂ ਕਾਰਾਂ ’ਚ ਸਵਾਰ ਵਿਅਕਤੀਆਂ ਨੂੰ ਬਚਾ ਲਿਆ। ਸ਼ਹਿਰ ਵਿਕਟਰਵਿਲੇ ਵਿੱਚ ਕਈ ਕਾਰਾਂ ਗਲੀਆਂ ਵਿੱਚ ਭਰੇ ਪਾਣੀ ਵਿੱਚ ਡੁੱਬ ਗਈਆਂ। ਇਕ ਕਾਰ ਦੀ ਛੱਤ ’ਤੇ ਚੜ੍ਹੇ ਵਿਅਕਤੀ ਨੂੰ ਹੈਲੀਕਾਪਟਰ ਰਾਹੀਂ ਬਚਾ ਲਿਆ ਗਿਆ ਜਦੋਂ ਕਿ ਇਕ ਵਿਅਕਤੀ ਡੁੱਬੀ ਹੋਈ ਕਾਰ ਵਿੱਚੋਂ ਮ੍ਰਿਤਕ ਹਾਲਤ ਵਿੱਚ ਮਿਲਿਆ ਹੈ।-ਏਪੀ

About Author

Punjab Mail USA

Punjab Mail USA

Related Articles

ads

Latest Category Posts

    ਪ੍ਰਮਿਲਾ ਜਯਾਪਾਲ ਕਰੇਗੀ ਟਰੰਪ ਦੇ ਭਾਸ਼ਣ ਦਾ ਬਾਈਕਾਟ

ਪ੍ਰਮਿਲਾ ਜਯਾਪਾਲ ਕਰੇਗੀ ਟਰੰਪ ਦੇ ਭਾਸ਼ਣ ਦਾ ਬਾਈਕਾਟ

Read Full Article
    ਅਮਰੀਕਾ ’ਚ ਪਰਵਾਸ ਘਟਾਉਣ ਲਈ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਉਤੇ ਦਿੱਤਾ ਜਾ ਰਿਹਾ ਜ਼ੋਰ!

ਅਮਰੀਕਾ ’ਚ ਪਰਵਾਸ ਘਟਾਉਣ ਲਈ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਉਤੇ ਦਿੱਤਾ ਜਾ ਰਿਹਾ ਜ਼ੋਰ!

Read Full Article
    ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

Read Full Article
    ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

Read Full Article
    ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

Read Full Article
    13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

Read Full Article
    ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

Read Full Article
    ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

Read Full Article
    ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

Read Full Article
    ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

Read Full Article
    ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

Read Full Article
    2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

Read Full Article
    ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

Read Full Article