ਤੁਰੰਤ ਅਸਤੀਫ਼ਾ ਨਾ ਦੇਣ ’ਤੇ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਪ੍ਰਸਤਾਵ ਲਿਆ ਸਕਦੈ ਹਾਊਸ : ਪੈਲੋਸੀ

83
Share

ਵਾਸ਼ਿੰਗਟਨ, 10 ਜਨਵਰੀ (ਪੰਜਾਬ ਮੇਲ)-ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰੰਤ ਅਸਤੀਫ਼ਾ ਨਾ ਦਿੱਤਾ, ਤਾਂ ਹਾਊਸ ਭੀੜ ਨੂੰ ਯੂਐੱਸ ਕੈਪੀਟਲ (ਅਮਰੀਕੀ ਸੰਸਦ) ਵਿੱਚ ਵੜ ਕੇ ਹੁੜਦੰਗ ਮਚਾਉਣ ਲਈ ਭੜਕਾਉਣ ਦੇ ਦੋਸ਼ ਹੇਠ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦਾ ਪ੍ਰਸਤਾਵ ਲਿਆਉਣ ਦੀ ਪ੍ਰਕਿਰਿਆ ਵੱਲ ਵਧੇਗਾ।
ਟਰੰਪ 3 ਨਵੰਬਰ ਨੂੰ ਹੋਈਆਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਹਾਰ ਗਏ ਸਨ। ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਜੋਅ ਬਾਇਡਨ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਹਾਲਾਂਕਿ, ਪੈਲੋਸੀ ਤੇ ਡੈਮੋਕਰੈਟਾਂ ਦਾ ਮੰਨਣਾ ਹੈ ਕਿ ਟਰੰਪ ਦੇ ਸਮਰਥਕਾਂ ਵੱਲੋਂ ਯੂ.ਐੱਸ. ਕੈਪੀਟਲ ਵਿਚ ਵੜ ਕੇ ਕੀਤੀ ਗਈ ਹਿੰਸਾ ਦੀ ਘਟਨਾ ਤੋਂ ਬਾਅਦ ਟਰੰਪ ਨੂੰ ਤੁਰੰਤ ਪ੍ਰਭਾਵ ਤੋਂ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਉੱਧਰ, ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਮਹਾਦੋਸ਼ ਦੀ ਪ੍ਰਕਿਰਿਆ ਤੁਰੰਤ ਆਰੰਭੀ ਜਾਵੇ। ਇਸ ਨੂੰ ਹੁਣੇ ਸ਼ੁਰੂ ਕੀਤਾ ਜਾਵੇ।

Share