ਤੁਰਕੀ ਨੇ ਸੁੱਟਿਆ ਸੀ ਰੂਸੀ ਜਹਾਜ਼

November 27
21:09
2015
ਮਾਸਕੋ, 27 ਨਵੰਬਰ (ਪੰਜਾਬ ਮੇਲ)- ਤੁਰਕੀ ਦੀ ਹਵਾਈ ਫੌਜ ਨੇ ਹੀ ਰੂਸੀ ਫੌਜੀ ਜਹਾਜ਼ ਨੂੰ ਸੁੱਟਿਆ ਸੀ। ਬਾਗੀਆਂ ਨੇ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਇਸ ਲਈ ਵਰਤੀ ਗਈ ਮਿਜ਼ਾਈਲ ਅਮਰੀਕਾ ਦੀ ਸੀ। ਵੀਰਵਾਰ ਨੂੰ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਲਗਲੂ ਨੇ ਕਿਹਾ ਕਿ ਰੂਸੀ ਜਹਾਜ਼ ਨੂੰ ਡਿਗਾਉਣ ਲਈ ਤੁਰਕੀ ਮੁਆਫੀ ਨਹੀਂ ਮੰਗੇਗਾ।
ਮੇਵਲੁਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਾਦਸੇ ਦਾ ਅਫਸੋਸ ਹੈ ਪਰ ਇਸ ਲਈ ਉਹ ਮੁਆਫੀ ਨਹੀਂ ਮੰਗਣਗੇ। ਮੰਗਲਵਾਰ ਨੂੰ ਤੁਰਕੀ ਨੇ ਸੀਰੀਆਈ ਸਰਹੱਦ ‘ਤੇ ਰੂਸ ਦੇ ਫੌਜੀ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਸੁੱਟ ਦਿੱਤਾ ਸੀ। ਇਸ ਵਿਚ ਇਕ ਪਾਇਲਟ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਰੂਸ ਅਤੇ ਤੁਰਕੀ ਵਿਚ ਤਣਾਅ ਵੱਧ ਗਿਆ ਹੈ।
There are no comments at the moment, do you want to add one?
Write a comment