ਤੁਰਕੀ ਦੇ ਮੁਸਲਿਮ ਧਾਰਮਿਕ ਆਗੂ ਨੂੰ 10 ਵੱਖ-ਵੱਖ ਅਪਰਾਧਾਂ ਲਈ ਹੋਈ 1075 ਸਾਲ ਦੀ ਸਜ਼ਾ

88
Share

ਇਸਤਾਂਬੁਲ, 12 ਜਨਵਰੀ (ਪੰਜਾਬ ਮੇਲ)- ਤੁਰਕੀ ਦੇ ਮੁਸਲਿਮਾਂ ਦੇ ਇਕ ਪੰਥ ਦੇ ਆਗੂ ਅਦਨਾਨ ਓਕਤਾਰ ਨੂੰ ਇਸਤਾਂਬੁਲ ਦੀ ਇਕ ਅਦਾਲਤ ਨੇ 10 ਵੱਖ-ਵੱਖ ਅਪਰਾਧਾਂ ਵਿਚ 1075 ਸਾਲ ਦੀ ਸਜ਼ਾ ਸੁਣਾਈ ਹੈ। ਅਦਨਾਨ ਇਕ ਪੰਥ ਦਾ ਪ੍ਰਮੁੱਖ ਹੈ ਅਤੇ ਇਸਤਗਾਸਾ ਪੱਖ ਉਸ ਦੇ ਸੰਗਠਨ ਨੂੰ ਅਪਰਾਧਿਕ ਮੰਨਦਾ ਹੈ। ਸਾਲ 2018 ਵਿਚ ਦੇਸ਼ ਭਰ ਵਿਚ ਮਾਰੇ ਗਏ ਛਾਪੇ ਵਿਚ ਓਕਤਾਰ ਦੇ ਦਰਜਨਾਂ ਸ਼ਰਧਾਲੂ ਗਿ੍ਰਫ਼ਤਾਰ ਕੀਤੇ ਗਏ ਸਨ।¿;
ਅਦਨਾਨ ਓਕਤਾਰ ਲੋਕਾਂ ਨੂੰ ਕੱਟੜਪੰਥੀ ਵਿਚਾਰਧਾਰਾ ਬਾਰੇ ਉਪਦੇਸ਼ ਦਿੰਦਾ ਸੀ, ਜਦਕਿ ਬੀਬੀਆਂ ਨੂੰ ਉਹ ‘ਬਿੱਲੀਆਂ’ ਬੁਲਾਉਂਦਾ ਸੀ। ਉਹ ਟੀ.ਵੀ. ਸ਼ੋਅ ਵਿਚ ਇਨ੍ਹਾਂ ਬੀਬੀਆਂ ਦੇ ਨਾਲ ਡਾਂਸ ਵੀ ਕਰਦਾ ਸੀ, ਜੋ ਪਲਾਸਟਿਕ ਸਰਜਰੀ ਕਰਵਾਈਆਂ ਹੋਈਆਂ ਸਨ। ਐੱਨ.ਟੀ.ਵੀ. ਦੀ ਰਿਪੋਰਟ ਦੇ ਮੁਤਾਬਕ, ਅਦਨਾਨ ’ਤੇ ਯੌਨ ਅਪਰਾਧ, ਨਾਬਾਲਗਾਂ ਦੇ ਯੌਨ ਸ਼ੋਸ਼ਣ, ਧੋਖਾਧੜੀ ਅਤੇ ਰਾਜਨੀਤਿਕ ਤੇ ਮਿਲਟਰੀ ਜਾਸੂਸੀ ਕਰਨ ਦਾ ਦੋਸ਼ ਲਗਾਇਆ ਗਿਆ। ਕਰੀਬ 236 ਲੋਕਾਂ ਦੇ ਖਿਲਾਫ਼ ਮਾਮਲਾ ਚਲਾਇਆ ਗਿਆ ਅਤੇ ਇਨ੍ਹਾਂ ਵਿਚੋਂ 78 ਲੋਕ ਗਿ੍ਰਫ਼ਤਾਰ ਕੀਤੇ ਗਏ।
ਸੁਣਵਾਈ ਦੌਰਾਨ ਅਦਨਾਨ ਦੇ ਬਾਰੇ ਵਿਚ ਕਈ ਰਹੱਸਾਂ ਅਤੇ ਖੌਫਨਾਕ ਯੌਨ ਅਪਰਾਧਾਂ ਦਾ ਖੁਲਾਸਾ ਹੋਇਆ। ਅਦਨਾਨ ਨੇ ਦਸੰਬਰ ਵਿਚ ਸੁਣਵਾਈ ਦੇ ਦੌਰਾਨ ਜੱਜ ਨੂੰ ਦੱਸਿਆ ਸੀ ਕਿ ਉਸ ਦੀਆਂ ਕਰੀਬ 1000 ਗਰਲਫ੍ਰੈਂਡ ਹਨ। ਉਸ ਨੇ ਕਿਹਾ ਸੀ ਕਿ ਬੀਬੀਆਂ ਦੇ ਪ੍ਰਤੀ ਮੇਰੇ ਦਿਲ ਵਿਚ ਪਿਆਰ ਭਰਿਆ ਹੋਇਆ ਹੈ। ਪਿਆਰ ਇਨਸਾਨ ਦੀ ਖਾਸੀਅਤ ਹੈ। ਇਹ ਇਕ ਮੁਸਲਮਾਨ ਦਾ ਗੁਣ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਸੀ ਕਿ ਮੈਂ ਬਾਪ ਬਣਨ ਦੀ ਅਸਧਾਰਨ ਸਮਰੱਥਾ ਰੱਖਦਾ ਹਾਂ।
ਅਦਨਾਨ ਸਭ ਤੋਂ ਪਹਿਲਾਂ ਸਾਲ 1990 ਦੇ ਦਹਾਕੇ ਵਿਚ ਦੁਨੀਆਂ ਦੇ ਸਾਹਮਣੇ ਆਇਆ ਸੀ। ਉਸ ਸਮੇਂ ਉਹ ਇਕ ਅਜਿਹੇ ਪੰਥ ਦਾ ਆਗੂ ਸੀ, ਜੋ ਕਈ ਵਾਰ ਸੈਕਸ ਸਕੈਂਡਲ ਵਿਚ ਫਸ ਚੁੱਕਾ ਸੀ। ਉਸ ਦੇ ਏ9 ਟੀ.ਵੀ. ਚੈਨਲ ਨੇ ਸਾਲ 2011 ਵਿਚ ਆਨਲਾਈਨ ਪ੍ਰਸਾਰਨ ਸ਼ੁਰੂ ਕੀਤਾ ਸੀ, ਜਿਸ ਦੀ ਤੁਰਕੀ ਦੇ ਧਾਰਮਿਕ ਆਗੂਆਂ ਨੇ ਸਖ਼ਤ ਨਿੰਦਾ ਕੀਤੀ ਸੀ। ਇਕ ਬੀਬੀ ਨੇ ਸੁਣਵਾਈ ਦੇ ਦੌਰਾਨ ਦੱਸਿਆ ਕਿ ਅਦਨਾਨ ਨੇ ਕਈ ਵਾਰ ਉਸ ਦਾ ਅਤੇ ਹੋਰ ਬੀਬੀਆਂ ਦਾ ਯੌਨ ਸ਼ੋਸ਼ਣ ਕੀਤਾ। ਉਸ ਨੇ ਕਈ ਬੀਬੀਆਂ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਅਤੇ ਉਨ੍ਹਾਂ ਨੂੰ ਗਰਭਨਿਰੋਧਕ ਦਵਾਈਆਂ ਖਾਣ ਲਈ ਮਜਬੂਰ ਕੀਤਾ ਗਿਆ। ਛਾਪੇਮਾਰੀ ਦੌਰਾਨ ਅਦਨਾਨ ਦੇ ਘਰੋਂ 69 ਹਜ਼ਾਰ ਗਰਭਨਿਰੋਧਕ ਗੋਲੀਆਂ ਮਿਲੀਆਂ ਸਨ।

Share