ਤੀਜੇ ਫੇਜ਼ ਅਨੁਸਾਰ ਜੂਨ-ਜੁਲਾਈ ਮਹੀਨੇ ‘ਚ ਇੰਡੀਆ ਤੋਂ 5 ਹੋਰ ਫਲਾਈਟਾਂ-ਹਾਈ ਕਮਿਸ਼ਨ ਵੱਲੋਂ ਲਿਸਟ ਜਾਰੀ

351
Share

ਬੈਕ ਟੂ ਹੋਮ ਵਾਇਆ ਏਅਰ ਇੰਡੀਆ
ਔਕਲੈਂਡ, 1 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਇੰਡੀਆ ਤੋਂ ਪਹਿਲੀ ਫਲਾਈਟ 4 ਜੂਨ ਨੂੰ ਔਕਲੈਂਡ ਆ ਰਹੀ ਹੈ ਅਤੇ 7 ਜੂਨ ਨੂੰ ਵਾਪਿਸ ਦਿੱਲੀ ਜਾ ਰਹੀ ਹੈ। ਇਸਦੇ ਲਈ ਟਿਕਟਾਂ ਦਾ ਪ੍ਰੋਸੈਸ ਚੱਲ ਰਿਹਾ ਹੈ। ਅੱਜ  ਭਾਰਤੀ ਹਾਈ ਕਮਿਸ਼ਨ ਵਲਿੰਗਟਨ ਨੇ ਨਿਊਜ਼ੀਲੈਂਡ ਤੋਂ ਭਾਰਤ ਪਰਤਣ ਵਾਲੀਆਂ ਅਗਲੀਆਂ 5 ਹੋਰ ਫਲਾਈਟਾਂ ਦੀ ਲਿਸਟ ਜਾਰੀ ਕਰ ਦਿੱਤੀ।
ਇਸ ਨਵੀਂ ਲਿਸਟ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਦੂਜੀ ਫਲਾਈਟ (ਦੂਜੀ) 14 ਜੂਨ ਨੂੰ ਦਿੱਲੀ ਤੋਂ ਔਕਲੈਂਡ ਨੂੰ ਆਉਂਦੀ ਵਿਖਾਈ ਦੇ ਰਹੀ ਹੈ 17 ਜੂਨ ਨੂੰ ਤੜਕੇ-ਤੜਕੇ 4 ਵਜੇ ਇਹ ਫਲਾਈਟ ਵਾਪਿਸ ਭਾਰਤੀਆਂ ਨੂੰ ਲੈ ਕੇ ਦਿੱਲੀ 13.30 ਵਜੇ ਪਹੁੰਚੇਗੀ ਅਤੇ ਫਿਰ 2 ਘੰਟੇ ਬਾਅਦ 15.30 ‘ਤੇ ਚੰਡੀਗੜ੍ਹ ਪਰਤੇਗੀ। ਇਸੇ ਤਰ੍ਹਾਂ ਤੀਜੀ ਫਲਾਈਟ 17 ਜੂਨ ਨੂੰ ਦਿੱਲੀ ਤੋਂ ਔਕਲੈਂਡ ਆਉਂਦੀ ਵਿਖਾਈ ਗਈ ਹੈ ਅਤੇ ਇਹ 20 ਜੂਨ ਨੂੰ ਸਵੇਰੇ 11.30 ਔਕਲੈਂਡ ਤੋਂ ਦਿੱਲੀ ਨੂੰ ਜਾਏਗੀ ਅਤੇ ਅਤੇ ਫਿਰ 3 ਘੰਟੇ ਬਾਅਦ ਅਹਿਮਦਾਬਾਦ ਜਾਵੇਗੀ।   ਚੌਥੀ ਫਲਾਈਟ 21 ਜੂਨ ਨੂੰ ਦਿੱਲੀ ਤੋਂ ਔਕਲੈਂਡ ਆ ਰਹੀ ਹੈ ਅਤੇ 24 ਜੂਨ ਨੂੰ ਤੜਕੇ 4 ਵਜੇ ਵਾਪਿਸ ਦਿੱਲੀ ਅਤੇ ਫਿਰ 2 ਘੰਟੇ ਬਾਅਦ ਹੈਦਰਬਾਦ ਬੈਂਗਲੂਰ ਜਾ ਰਹੀ ਹੈ। ਪੰਜਵੀਂ 25 ਜੂਨ ਨੂੰ ਦਿੱਲੀ ਤੋਂ ਔਕਲੈਂਡ ਆਵੇਗੀ ਪਰ ਵਾਪਿਸੀ ਉਤੇ 28 ਜੂਨ ਨੂੰ ਮੁੰਬਈ ਵਾਪਿਸ ਪਰਤੇਗੀ। ਛੇਵੀਂ ਫਲਾਈਟ 29 ਜੂਨ ਨੂੰ ਇਕ ਬੰਬੇ ਤੋਂ ਔਕਲੈਂਡ ਆਵੇਗੀ ਅਤੇ ਇਕ ਜੁਲਾਈ ਨੂੰ ਔਕਲੈਂਡ ਤੋਂ ਦਿੱਲੀ, ਫਿਰ ਸਾਢੇ 4 ਘੰਟੇ ਬਾਅਦ ਤ੍ਰਿਵੰਦਰਮ ਅਤੇ ਫਿਰ ਉਥੋਂ 2 ਘੰਟੇ ਬਾਅਦ ਚੇਨਈ ਜਾਵੇਗੀ।


Share