ਤੀਜੇ ਕੇਸ ‘ਚ ਵੀ ਨੌਦੀਪ ਕੌਰ ਨੂੰ ਮਿਲੀ ਜਮਾਨਤ, ਅੱਜ ਹੋਏਗੀ ਰਿਹਾਈ

91
Share

ਚੰਡੀਗੜ੍ਹ, 26 ਫਰਵਰੀ (ਪੰਜਾਬ ਮੇਲ)- ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਰਤੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ। ਨੌਦੀਪ ਕੌਰ ਨੂੰ ਦੋ ਮਾਮਲਿਆਂ ਵਿੱਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਹਾਈਕੋਟਰ ਨੇ ਅੱਜ ਉਸ ਵਿਰੁੱਧ ਦਰਜ ਤੀਜੀ ਐਫਆਈਆਰ ‘ਚ ਵੀ ਜ਼ਮਾਨਤ ਦੇ ਦਿੱਤੀ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਅੱਜ ਮੁਚੱਲਕਾ ਭਰ ਕੇ ਨੌਦੀਪ ਕੌਰ ਨੂੰ ਰਿਹਾਅ ਕਰਾਉਣਗੇ। ਦੱਸ ਦਈਏ ਕਿ ਨੌਦੀਪ ਕੌਰ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਨੌਦੀਪ ਕੌਰ ਦੇ ਪਰਿਵਾਰ ਨੇ ਉਪਰ ਪੁਲਿਸ ਤਸ਼ੱਦਦ ਦੀ ਦੋਸ਼ ਵੀ ਲਾਇਆ ਹੈ।


Share