PUNJABMAILUSA.COM

ਤੀਜਾ ਟੈਸਟ: ਅਸ਼ਵਿਨ ਦੇ ‘ਸਿਕਸ’ ਅੱਗੇ ਕਿਵੀ ਹੋਏ ਢੇਰ

ਤੀਜਾ ਟੈਸਟ: ਅਸ਼ਵਿਨ ਦੇ ‘ਸਿਕਸ’ ਅੱਗੇ ਕਿਵੀ ਹੋਏ ਢੇਰ

ਤੀਜਾ ਟੈਸਟ: ਅਸ਼ਵਿਨ ਦੇ ‘ਸਿਕਸ’ ਅੱਗੇ ਕਿਵੀ ਹੋਏ ਢੇਰ
October 10
20:52 2016

CRICKET-IND-NZL
ਇਦੌਰ, 10 ਅਕਤੂਬਰ (ਪੰਜਾਬ ਮੇਲ)- ਭਾਰਤ ਦੇ ਸਟਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਵੱਲੋਂ ਅੱਜ ਵਿਕਟਾਂ ਦੇ ਵਰਸਾਏ ਕਹਿਰ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਅਤੇ ਆਖ਼ਰੀ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 299 ਦੌੜਾਂ ਉੱਤੇ ਢੇਰ ਕਰਕੇ 258 ਦੌੜਾਂ ਦੀ ਵੱਡੀ ਲੀਡ ਹਾਸਲ ਕਰ ਲਈ ਹੈ। ਅਸ਼ਵਿਨ ਨੇ 81 ਦੌੜਾਂ ਉੱਤੇ ਛੇ ਵਿਕਟਾਂ ਲੈ ਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਭਾਰਤ ਨੇ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ਉੱਤੇ 557 ਦੌੜਾਂ ਉੱਤੇ ਐਲਾਨੀ ਸੀ। ਨਿਊਜ਼ੀਲੈਂਡ ਨੇ ਸਵੇਰੇ ਬਿਨਾਂ ਕੋਈ ਵਿਕਟ ਖੋਏ 28 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸਦੀ ਪਹਿਲੀ ਪਾਰੀ ਚਾਹ ਦੇ ਸਮੇਂ ਤੋਂ ਡੇਢ ਘੰਟਾ ਪਹਿਲਾਂ 299 ਦੌੜਾਂ ਉੱਤੇ ਸਿਮਟ ਗਈ। ਭਾਰਤ ਨੇ ਨਿਊਜ਼ੀਲੈਂਡ ਨੂੰ ਫਾਲੋਆਨ ਨਹੀਂ ਕਰਵਾਇਆ ਅਤੇ ਆਪਣੀ ਦੂਜੀ ਪਾਰੀ ਖੇਡਣ ਦਾ ਫੈਸਲਾ ਕੀਤਾ। ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਦਿਨ ਦੀ ਖੇਡ ਖਤਮ ਹੋਣ ਤਕ ਬਿਨਾਂ ਕੋਈ ਵਿਕਟ ਖੋਏ 18 ਦੌੜਾਂ ਬਣਾ ਲਈਆਂ ਹਨ। ਓਪਨਰ ਗੌਤਮ ਗੰਭੀਰ ਤੀਜੇ ਓਵਰ ਵਿੱਚ ਦੂਜੀ ਦੌੜ ਲੈਣ ਦੇ ਯਤਨ ਵਿੱਚ ਡਾਈਵ ਲਾਉਂਦਾ ਹੋਇਆ ਮੋਢੇ ਉੱਤੇ ਸੱਟ ਖਾ ਬੈਠਾ। ਉਸਨੂੰ ਰਿਟਾਇਰਡ ਹਰਟ ਹੋਣਾ ਪਿਆ। ਗੰਭੀਰ ਨੇ ਉਸ ਸਮੇਂ ਤਕ ਛੇ ਦੌੜਾਂ ਬਣਾਈਆਂ ਸਨ। ਸਟੰਪਸ ਉਖਾੜਨ ਦੇ ਸਮੇਂ ਮੁਰਲੀ ਵਿਜੈ 11 ਅਤੇ ਚੇਤੇਸ਼ਵਰ ਪੁਜਾਰਾ ਇੱਕ ਦੌੜ ਬਣਾ ਕੇ ਕਰੀਜ਼ ਉੱਤੇ ਸਨ। ਭਾਰਤ ਕੋਲ ਹੁਣ ਕੁਲ 276 ਦੌੜਾਂ ਦੀ ਲੀਡ ਹੋ ਗਈ ਹੈ। ਭਾਰਤ ਦਾ ਹੁਣ ਚੌਥੇ ਦਿਨ ਦਾ ਟੀਚਾ ਰਹੇਗਾ ਕਿ ਉਹ ਆਪਣੀ ਲੀਡ ਨੂੰ 450 ਦੌੜਾਂ ਤੋਂ ਅੱਗੇ ਵਧਾ ਕੇ ਨਿਊਜ਼ੀਲੈਂਡ ਅੱਗੇ ਮੁਸ਼ਕਿਲ ਟੀਚਾ ਰੱਖੇ।
ਇਸ ਤੋਂ ਪਹਿਲਾਂ ਅੱਜ 30 ਸਾਲਾ ਅਸ਼ਵਿਨ ਨੇ 27.2 ਓਵਰਾਂ ਵਿੱਚ 81 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ। ਅਸ਼ਵਿਨ ਨੇ ਇਸ ਤਰ੍ਹਾਂ ਸੀਰੀਜ਼ ਆਪਣੀ ਵਿਕਟਾਂ ਦੀ ਗਿਣਤੀ 20 ਤਕ ਪਹੁੰਚ ਦਿੱਤੀ ਹੈ। ਅਸ਼ਵਿਨ ਦੇ ਕਰੀਅਰ ਦਾ ਇਹ 20ਵਾਂ ਮੌਕਾ ਹੈ ਜਦੋਂ ਉਸਨੇ ਇੱਕ ਪਾਰੀ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ। ਖੱਬੂ ਸਪਿੰਨਰ ਰਵਿੰਦਰ ਜਡੇਜਾ ਨੇ 28 ਓਵਰਾਂ ਵਿੱਚ 80 ਦੌੜਾਂ ਦੇ ਕੇ ਦੋ ਖਿਡਾਰੀ ਆਊਟ ਕੀਤੇ। ਨਿਊਜ਼ੀਲੈਂਡ ਦੇ ਦੋ ਬੱਲੇਬਾਜ਼ ਰਨਆਉਟ ਹੋਏ, ਇਨ੍ਹਾਂ ਨੂੰ ਆਊਟ ਕਰਨ ਵਿੱਚ ਵੀ ਅਸ਼ਵਿਨ ਦੀ ਭੂਮਿਕਾ ਰਹੀ। ਤੀਜੇ ਟੈਸਟ ਦਾ ਤੀਜਾ ਦਿਨ ਪੂਰੀ ਤਰ੍ਹਾਂ ਅਸ਼ਵਿਨ ਦੇ ਨਾਂ ਰਿਹਾ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਕੋਲ ਇੱਕ ਵਾਰ ਫਿਰ ਅਸ਼ਵਿਨ ਦਾ ਕੋਈ ਤੋੜ ਨਹੀ ਸੀ। ਹਾਲਾਂ ਕਿ ਇੱਕ ਸਮੇਂ ਨਿਊਜ਼ੀਲੈਂਡ ਬਿਨਾਂ ਕੋਈ ਵਿਕਟ ਖੋਏ 118 ਦੌੜਾਂ ਬਣਾ ਕੇ ਚੰਗੀ ਸਥਿੱਤੀ ਵਿੱਚ ਸੀ ਪਰ ਇਸ ਤੋਂ ਬਾਅਦ ਅਸ਼ਵਿਨ ਦੇ ਕਹਿਰ ਅੱਗੇ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਲਾਈਨ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖਿੰਡ ਗਈ। ਅਸ਼ਵਿਨ ਨੇ ਟਾਮ ਲਾਥਮ, (53), ਕਪਤਾਨ ਕੇਨ ਵਿਲੀਅਮਸਨ (8), ਰੋਸ ਟੇਲਰ (0), ਲਿਊਕ ਰੋਂਚੀ (0), ਜੇਮਜ਼ ਨੀਸ਼ਮ, (71) ਅਤੇ ਟਰੈਂਟ ਬੋਲਟ (0) ਨੂੰ ਆਊਟ ਕੀਤਾ। ਅਸ਼ਵਿਨ ਨੇ ਆਪਣੇ ਫਾਲੋਥਰੂਅ ਵਿੱਚ ਓਪਨਰ ਮਾਰਟਿਨ ਗੁਪਿਟਲ (72) ਅਤੇ ਜੀਤਨ ਪਟੇਲ18 ਨੂੰ ਆਊਟ ਕੀਤਾ। ਇੱਕ ਤਰ੍ਹਾਂ ਦੇਖਿਆ ਜਾਵੇ ਤਾਂ ਅਸ਼ਵਿਨ ਦੇ ਹਿੱਸੇ ਅੱਠ ਵਿਕਟਾਂ ਆਈਆਂ ਹਨ। ਹਾਲਾਂ ਕਿ ਗੇਂਦਬਾਜ਼ੀ ਅੰਕੜਿਆਂ ਵਿੱਚ ਛੇ ਵਿਕਟਾਂ ਹੀ ਗਿਣੀਆਂ ਗਈਆਂ ਹਨ।-

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article