ਤਿੰਨ ਸਿੱਖ ਜਵਾਨਾਂ ਵੱਲੋਂ ਅਮਰੀਕਾ ਦੇ ਰੱਖਿਆ ਵਿਭਾਗ ਵਿਰੁੱਧ ਮੁਕੱਦਮਾ

ਵਾਸ਼ਿੰਗਟਨ, 30 ਮਾਰਚ (ਪੰਜਾਬ ਮੇਲ)- ਤਿੰਨ ਸਿੱਖ ਨੌਜਵਾਨਾਂ ਨੇ ਅਮਰੀਕਾ ਦੇ ਰੱਖਿਆ ਵਿਭਾਗ ਵਿਰੁੱਧ ਕੇਸ ਦਾਇਰ ਕੀਤਾ ਹੈ ਕਿ ਉਨ੍ਹਾਂ ਨੂੰ ਫ਼ੌਜ ‘ਚ ਸੇਵਾ ਨਿਭਾਉਂਦਿਆਂ ਆਪਣੇ ਧਰਮ ਦੀਆਂ ਮੁੱਖ ਨਿਸ਼ਾਨੀਆਂ ਜਿਵੇਂ ਦਸਤਾਰ, ਲੰਬੇ ਵਾਲ ਤੇ ਦਾੜ੍ਹੀ ਰੱਖਣ ਲਈ ਸਮਝੌਤਾ ਕਰਨ ਲਈ ਮਜਬੂਰ ਨਾ ਕੀਤੇ ਜਾਏ।
ਦਾਇਰ ਕੀਤੇ ਮੁਕੱਦਮੇ ‘ਚ ਜਵਾਨ ਕੰਵਰ ਸਿੰਘ, ਹਰਪਾਲ ਸਿੰਘ ਤੇ ਅਰਜਨ ਸਿੰਘ ਘੋਤਰਾ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਯੂਨਿਟਾਂ ‘ਚ ਮਈ ‘ਚ ਦਿੱਤੀ ਜਾਣ ਵਾਲੀ ਟ੍ਰੇਨਿੰਗ ਦੌਰਾਨ ਧਾਰਮਿਕ ਨਿਸ਼ਾਨੀਆਂ ਜਿਵੇਂ ਦਸਤਾਰ, ਲੰਬੇ ਵਾਲ ਤੇ ਦਾੜ੍ਹੀ ਨਾਲ ਸਮਝੌਤਾ ਕਰਨ ਲਈ ਮਜਬੂਰ ਨਾ ਕੀਤਾ ਜਾਏ। 23 ਮਾਰਚ ਨੂੰ ਦਿੱਤੇ ਗਏ ਇਸ ਟ੍ਰੇਨਿੰਗ ਲਈ ਮੰਗ ਪੱਤਰ ਦਾ ਜਵਾਬ ਨਾ ਮਿਲਣ ‘ਤੇ ਸਿੱਖ ਕੋਲੀਸ਼ਨ, ਮੈਕਡੋਮੋਟ ਵਿਲ ਤੇ ਏੇਮਰੀ ਵੱਲੋਂ ਇਹ ਕੇਸ ਦਾਇਰ ਕੀਤਾ ਗਿਆ। ਸਿੱਖ ਕੋਲੀਸ਼ਨ ਦੀ ਲੀਗਲ ਡਾਇਰੈਕਟਰ ਹਰਸਿਮਰਨ ਕੌਰ ਨੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਸਾਨੂੰ ਤਿੰਨ ਹੋਰ ਸਿੱਖ ਜਵਾਨਾਂ ਲਈ ਵੱਖਰਾ ਮੁਕੱਦਮਾ ਦਾਇਰ ਨਹੀਂ ਕਰਨਾ ਪਏਗਾ। ਫ਼ੌਜ ਵੱਲੋਂ ਦਾਇਰ ਇਸ ਬੇਨਤੀ ‘ਤੇ 31 ਮਾਰਚ ਤੱਕ ਜਵਾਬ ਦਿੱਤਾ ਜਾਣਾ ਹੈ। ਮੈਸਾਚਿਊਟਸ ਆਰਮੀ ਨੈਸ਼ਨਲ ਗਾਰਡ ਵੱਜੋਂ ਤਾਇਨਾਤ ਕੰਵਰ ਸਿੰਘ ਨੇ ਕਿਹਾ ਕਿ ਅਸੀਂ ਵੀ ਦੂਸਰੇ ਅਮਰੀਕੀ ਜਵਾਨਾਂ ਵਾਂਗ ਮਾਣ ਨਾਲ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਾਂ। ਐੱਸ.ਪੀ.ਸੀ. ਹਰਪਾਲ ਸਿੰਘ ਜੋ ਕਿ ਟੈਲੀ-ਕਮਿਊਨੀਕੇਸ਼ਨਸ ਇੰਜੀਨੀਅਰਿੰਗ ਮਾਹਿਰ ਹੈ, ਨੂੰ ਵਿਦੇਸ਼ੀ ਭਾਸ਼ਾਵਾਂ ਦੇ ਗਿਆਨ ਕਾਰਨ ਅਮਰੀਕੀ ਫ਼ੌਜ ‘ਚ ਨੌਕਰੀ ਮਿਲੀ ਹੈ। ਪੀ.ਵੀ.ਟੀ. ਅਰਜਨ ਸਿੰਘ ਵਰਜੀਨੀਆ ਆਰਮੀ ਨੈਸ਼ਨਲ ਗਾਰਡ ਲਈ ਚੁਣਿਆ ਗਿਆ ਹੈ ਤੇ ਉਸ ਨੇ ਜਾਰਜ ਮੈਸਨ ਯੂਨੀਵਰਸਿਟੀ ਜਾਣ ਤੋਂੰ ਪਹਿਲਾਂ ਫ਼ੌਜ ਦੀ ਜ਼ਰੂਰੀ ਬੇਸਿਕ ਟ੍ਰੇਨਿੰਗ ਕਰਨੀ ਹੈ। ਪਿਛਲੇ ਸਾਲ ਅਮਰੀਕੀ ਫ਼ੋਜ ਦੇ ਸੇਵਾਮੁਕਤ 27 ਜਰਨੈਲਾਂ ਨੇ ਰੱਖਿਆ ਵਿਭਾਗ ਨੂੰ ਸਿੱਖਾਂ ਨੂੰ ਫ਼ੌਜ ‘ਚ ਧਾਰਮਿਕ ਨਿਸ਼ਾਨੀਆਂ ਰੱਖਣ ਦੀ ਛੋਟ ਦੇਣ ਲਈ ਕਿਹਾ ਸੀ। ਇਨ੍ਹਾਂ ਜਰਨੈਲਾਂ ਦੇ ਨਾਲ ਅਮਰੀਕੀ ਕਾਂਗਰਸ ਦੇ 105 ਮੈਂਬਰਾਂ, 15 ਸੈਨੇਟਰਾਂ ਤੇ 21 ਸਿਵਲ ਰਾਈਟਸ ਜੱਥੇਬੰਦੀਆਂ ਨੇ ਅਮਰੀਕੀ ਸਿੱਖੱਾਂ ਨੂੰ ਫ਼ੋਜ ‘ਚ ਧਾਰਮਿਕ ਚਿੰਨ ਰੱਖਣ ਦੀ ਛੋਟ ਦੇਣ ਦੇ ਪੱਤਰ ‘ਤੇ ਦਸਤਖਤ ਕੀਤੇ ਸਨ।
There are no comments at the moment, do you want to add one?
Write a comment