PUNJABMAILUSA.COM

ਤਿੰਨ ਘਰਾਣਿਆਂ ਨੂੰ ਸੌਂਪਿਆ ਪੰਜਾਬ ਦਾ ਸਮੁੱਚਾ ਸ਼ਰਾਬ ਕਾਰੋਬਾਰ

ਤਿੰਨ ਘਰਾਣਿਆਂ ਨੂੰ ਸੌਂਪਿਆ ਪੰਜਾਬ ਦਾ ਸਮੁੱਚਾ ਸ਼ਰਾਬ ਕਾਰੋਬਾਰ

ਤਿੰਨ ਘਰਾਣਿਆਂ ਨੂੰ ਸੌਂਪਿਆ ਪੰਜਾਬ ਦਾ ਸਮੁੱਚਾ ਸ਼ਰਾਬ ਕਾਰੋਬਾਰ
March 23
10:05 2016

10
ਜਲੰਧਰ, 23 ਮਾਰਚ (ਮੇਜਰ ਸਿੰਘ/ਪੰਜਾਬ ਮੇਲ) – ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਲਈ ਬਣਾਈ ਨਵੀਂ ਆਬਕਾਰੀ ਨੀਤੀ ਤਹਿਤ ਸ਼ਰਾਬ ਤਿਆਰ ਕਰਨ ਵਾਲੀਆਂ ਫੈਕਟਰੀਆਂ ਸਮੇਤ ਇਸ ਕਾਰੋਬਾਰ ਨਾਲ ਜੁੜੇ ਬਹੁਤੇ ਕਾਰੋਬਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਪੰਜਾਬ ਦਾ ਸਮੁੱਚਾ ਸ਼ਰਾਬ ਕਾਰੋਬਾਰ ਤਿੰਨ ਘਰਾਣਿਆਂ ਹਵਾਲੇ ਕਰ ਦਿੱਤਾ ਹੈ। ਆਉਂਦੇ ਚਾਲੂ ਮਾਲੀ ਸਾਲ ਦੌਰਾਨ ਐੱਲ-1 ਏ ਨਾਂਅ ਦਾ ਲਾਇਸੰਸ ਹਾਸਲ ਕਰਨ ਵਾਲੇ ਇਹ ਤਿੰਨ ਥੋਕ ਸ਼ਰਾਬ ਵਪਾਰੀ ਹੀ ਸਮੁੱਚੇ ਸ਼ਰਾਬ ਕਾਰੋਬਾਰ ਨੂੰ ਚਲਾਉਣਗੇ। ਪਹਿਲੀ ਅਪ੍ਰੈਲ ਤੋਂ ਲਾਗੂ ਹੋਣ ਜਾ ਰਹੀ ਨਵੀਂ ਆਬਕਾਰੀ ਨੀਤੀ ‘ਚ ਵੱਡੀ ਤਬਦੀਲੀ ਕਰਦਿਆਂ ਸ਼ਰਾਬ ਨਿਰਮਾਣ ਫੈਟਕਰੀਆਂ ਨੂੰ ਸਿਰਫ਼ ਇਕ ਸਪਲਾਇਰ ਨੂੰ ਹੀ ਸ਼ਰਾਬ ਸਪਲਾਈ ਕਰਨ ਦਾ ਪਾਬੰਦ ਬਣਾ ਦਿੱਤਾ ਗਿਆ ਹੈ। ਪਹਿਲਾਂ ਚਲੀ ਆ ਰਹੀ ਨੀਤੀ ਤਹਿਤ ਸ਼ਰਾਬ ਫੈਕਟਰੀਆਂ ਕੋਲ ਖ਼ੁਦ ਸ਼ਰਾਬ ਭੰਡਾਰ ਤੇ ਵੰਡ ਕਰਨ ਦੇ ਥੋਕ ਦੇ ਲਾਇਸੰਸ ਸਨ ਤੇ ਇਹ ਫੈਕਟਰੀਆਂ ਅੱਗੋਂ ਨਿਰਧਾਰਤ ਕੋਟੇ ਤਹਿਤ 95 ਐੱਲ-1 ਲਾਇਸੰਸ ਧਾਰਕਾਂ ਨੂੰ ਸ਼ਰਾਬ ਸਪਲਾਈ ਕਰਦੀਆਂ ਸਨ ਤੇ ਅੱਗੋਂ ਐੱਲ-1 ਲਾਇਸੰਸ ਤੋਂ ਠੇਕਿਆਂ ਨੂੰ ਸਪਲਾਈ ਜਾਂਦੀ ਸੀ, ਪਰ ਹੁਣ ਸਰਕਾਰ ਨੇ ਸਮੁੱਚੇ ਸ਼ਰਾਬ ਕਾਰੋਬਾਰ ਉੱਪਰ ਸਿਰਫ਼ 3 ਘਰਾਣਿਆਂ ਦਾ ਜੱਫ਼ਾ ਮਰਵਾਉਣ ਲਈ ਫੈਕਟਰੀਆਂ ਨੂੰ ਸ਼ਰਾਬ ਭੰਡਾਰ ਜਾਂ ਵੰਡ ਕਰਨ ਦਾ ਲਾਇਸੰਸ ਦੇਣ ਦੀ ਵਿਵਸਥਾ ਹੀ ਖ਼ਤਮ ਕਰ ਦਿੱਤੀ ਹੈ। ਇਸ ਦੀ ਥਾਂ ਹੁਣ ਤਿੰਨ ਘਰਾਣਿਆਂ ਨੂੰ ਐੱਲ-1 ਏ ਲਾਇਸੰਸ ਜਾਰੀ ਕੀਤੇ ਹਨ। ਇਹ ਲਾਇਸੰਸ ਧਾਰਕ ਹੀ ਪੰਜਾਬ ਦੀਆਂ ਸਾਰੀਆਂ ਫੈਕਟਰੀਆਂ ਤੋਂ ਸ਼ਰਾਬ ਲੈਣਗੇ ਤੇ ਬਾਹਰੋਂ ਆਉਂਦੀ ਸ਼ਰਾਬ ਤੇ ਬੀਅਰ ਵੀ ਇਨ੍ਹਾਂ ਕੋਲ ਹੀ ਆਵੇਗੀ। ਹੁਣ ਸ਼ਰਾਬ ਫੈਕਟਰੀਆਂ ਵਾਲਿਆਂ ਕੋਲ ਆਪਣੀ ਸ਼ਰਾਬ ਦੇ ਬਰਾਂਡ ਵੇਚਣ ਦੀ ਖੁੱਲ੍ਹ ਦੀ ਗੁੰਜਾਇਸ਼ ਬੇਹੱਦ ਸੁੰਗੜ ਗਈ ਹੈ ਕਿਉਂਕਿ ਸਾਰਾ ਥੋਕ ਕਾਰੋਬਾਰ ਹੀ ਐੱਲ-1 ਏ ਲਾਇਸੰਸ ਧਾਰਕਾਂ ਦੇ ਹੱਥ ‘ਚ ਆ ਜਾਵੇਗਾ। ਪੰਜਾਬ ਵਜ਼ਾਰਤ ਵੱਲੋਂ ਪ੍ਰਵਾਨ ਕੀਤੀ ਨੀਤੀ ਤਹਿਤ ਭਾਰਤੀ ਮਾਰਕੇ ਵਾਲੀ ਵਿਦੇਸ਼ੀ ਸ਼ਰਾਬ ਲਈ ਤਿੰਨ ਐੱਲ-1 ਏ ਅਤੇ ਬੀਅਰ ਲਈ ਦੋ ਐੱਲ-1 ਏ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ। ਆਬਕਾਰੀ ਤੇ ਕਰ ਵਿਭਾਗ ਦੇ ਸੂਤਰਾਂ ਮੁਤਾਬਿਕ ਇਹ ਬੀਅਰ ਦੇ ਲਾਇਸੰਸ ਵੀ ਅੰਗਰੇਜ਼ੀ ਸ਼ਰਾਬ ਦੇ ਤਿੰਨ ਲਾਇਸੰਸ ਧਾਰਕਾਂ ਨੂੰ ਹੀ ਦਿੱਤੇ ਜਾ ਰਹੇ ਹਨ।
ਸਰਕਾਰ ਦੁਆਰਾ ਘੜੀ ਕੁਝ ਘਰਾਣਿਆਂ ਦੀ ਪੂਰੇ ਕਾਰੋਬਾਰ ਉੱਪਰ ਜਕੜ-ਜੱਫ਼ਾ ਮਰਵਾਉਣ ਦੀ ਨੀਤੀ ਨੂੰ ਲੈ ਕੇ ਸ਼ਰਾਬ ਕਾਰੋਬਾਰੀਆਂ ‘ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਆਬਕਾਰੀ ਵਿਭਾਗ ਨੇ ਭਾਵੇਂ ਸ਼ਰਾਬ ਠੇਕਿਆਂ ਦੇ ਵੱਡੇ ਦੀ ਥਾਂ ਛੋਟੇ ਗਰੁੱਪ ਬਣਾ ਕੇ ਪ੍ਰਭਾਵ ਤਾਂ ਇਹ ਦੇਣ ਦਾ ਯਤਨ ਕੀਤਾ ਹੈ ਕਿ ਕਾਰੋਬਾਰੀਆਂ ਦੀ ਗਿਣਤੀ ਵਧਾ ਕੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਰੋਬਾਰ ‘ਚ ਸ਼ਾਮਿਲ ਕਰਨ ਦਾ ਮੌਕਾ ਦਿੱਤਾ ਜਾਵੇਗਾ, ਪਰ ਹੋ ਉਲਟ ਰਿਹਾ ਹੈ ਕਿ ਸਾਰੇ ਕਾਰੋਬਾਰ ਨੂੰ ਇਕ ਨਵਾਂ ਦਲਾਲੀ ਦਾ ਧੰਦਾ ਖੜ੍ਹਾ ਕਰਕੇ ਅਰਬਾਂ ਰੁਪਏ ਕਮਾਉਣ ਦੀ ਵਿਵਸਥਾ ਕਾਇਮ ਕੀਤੀ ਜਾ ਰਹੀ ਹੈ। ਇਸ ਗੱਲ ‘ਚ ਕਿਸੇ ਨੂੰ ਕੋਈ ਓਹਲਾ ਨਹੀਂ ਕਿ ਪੰਜਾਬ ਦੀਆਂ ਸ਼ਰਾਬ ਫੈਕਟਰੀਆਂ ‘ਚ ਕੀਹਦੀ ਮਾਲਕੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਸਾਰਾ ਵਪਾਰ ਤਿੰਨ ਦਲਾਲ ਕੰਪਨੀਆਂ ਰਾਹੀਂ ਇਨ੍ਹਾਂ ਨੂੰ ਹੀ ਦਿੱਤਾ ਜਾ ਰਿਹਾ ਹੈ। ਉੱਤਰੀ ਭਾਰਤ ‘ਚ ਸ਼ਰਾਬ ਕਾਰੋਬਾਰ ਦੇ ਵੱਡੀ ਵਪਾਰੀ ਗਰੁੱਪ ਦੀ ਉੱਤਰ ਪ੍ਰਦੇਸ਼ ‘ਚ ਚੱਲ ਰਹੀ ਬੀਅਰ ਫੈਕਟਰੀ ਦੀ ਬੀਅਰ ‘ਵੀਟਸ’ ਦੇ ਪੰਜਾਬ ‘ਚ ਆਉਣ ‘ਤੇ 2 ਫ਼ੀਸਦੀ ਡਿਊਟੀ ਮਾਫ ਹੈ ਜਦਕਿ ਜੰਮੂ ਤੋਂ ਆਉਣ ਵਾਲੀ ‘ਗਾਡਫਾਦਰ’ ਬੀਅਰ ਉੱਪਰ 2 ਫ਼ੀਸਦੀ ਡਿਊਟੀ ਹੈ।
ਆਮ ਚਰਚਾ ਹੈ ਕਿ ਉੱਤਰ ਪ੍ਰਦੇਸ਼ ਵਾਲੇ ਗਰੁੱਪ ਨੂੰ ਹੀ ਪੰਜਾਬ ਦੇ ਤਿੰਨ ਥੋਕ ਲਾਇਸੰਸਾਂ ‘ਚੋਂ ਇਕ ਮਿਲ ਰਿਹਾ ਹੈ ਤੇ ਅਗਲੇ ਵਰ੍ਹੇ ਪੰਜਾਬ ‘ਚ ਇਹੀ ਬੀਅਰ ਦੁਕਾਨਾਂ ਉੱਪਰ ਜ਼ਿਆਦਾ ਵਿਕੇਗੀ। ਮਹਿੰਗੀਆਂ ਸਕਾਚ ਬਰਾਂਡਾਂ ਵਾਲੇ ਗਰੁੱਪ ਵੀ ਪੰਜਾਬ ਸਰਕਾਰ ਦੀ ਨੀਤੀ ਦੇਖ ਕੇ ਦੰਗ ਰਹਿ ਗਏ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

Read Full Article
    2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

2018-19 ‘ਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਆਏ

Read Full Article
    ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ

Read Full Article
    ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ‘ਚ ਗੜਬੜੀ ਕਾਰਨ ਪਿਟਸਬਰਗ ‘ਚ ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

ਅਮਰੀਕਾ ‘ਚ ਗੋਲੀਬਾਰੀ ਦੌਰਾਨ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ

Read Full Article
    ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

Read Full Article
    ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

Read Full Article
    ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

Read Full Article
    ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

Read Full Article
    ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

Read Full Article
    ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

Read Full Article
    ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

Read Full Article
    ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

Read Full Article
    ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

Read Full Article