ਤਾਜ਼ਾ ਸਰਵੇ : ਟਰੰਪ ਤੋਂ ਅੱਗੇ ਨਿਕਲੀ ਹਿਲੇਰੀ

hilary
ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਕੁੱਝ ਹੀ ਸਮਾਂ ਬਚਿਆ ਹੈ। ਇਸ ਤੋਂ ਪਹਿਲਾਂ ਆਏ ਇਕ ਤਾਜ਼ਾ ਸਰਵੇ ਵਿਚ ਹਿਲੇਰੀ ਕਲਿੰਟਨ ਨੂੰ ਟਰੰਪ ‘ਤੇ ਚਾਰ ਅੰਕਾਂ ਦੀ ਬੜਤ ਬਣਾਉਂਦੇ ਹੋਏ ਦਿਖਾਇਆ ਗਿਆ ਹੈ। ਵਾਲ ਸਟਰੀਟ ਜਰਨਲ ਅਤੇ ਐਨਸੀਬੀ ਨਿਊਜ਼ ਨੇ ਇਸ ਸਰਵੇਖਣ ਨੂੰ ਜਾਰੀ ਕੀਤਾ ਹੈ। ਇਸ ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਅਮਰੀਕਾ ਵਿਚ 44 ਫ਼ੀਸਦੀ ਸੰਭਾਵਤ ਵੋਟਰਾਂ ਨੇ 69 ਸਾਲ ਦੀ ਹਿਲੇਰੀ ਦਾ ਸਮਰਥਨ ਕੀਤਾ ਹੈ ਜਦ ਕਿ 40 ਫ਼ੀਸਦੀ ਲੋਕਾਂ ਨੇ ਟਰੰਪ ਦਾ ਸਮਰਥਨ ਕੀਤਾ ਹੈ।
ਜੁਲਾਈ ਵਿਚ ਇਕ ਤੋਂ ਬਾਅਦ ਹੋਈ ਦੋ ਕਨਵੈਨਸ਼ਨਾਂ ਦੇ ਬਾਅਦ ਤੋਂ ਜ਼ਿਆਦਾਤਰ ਚੋਣ ਸਰਵੇਖਣਾਂ ਵਿਚ ਹਿਲੇਰੀ ਨੇ ਇਕ ਫ਼ੀਸਦੀ ਤੋਂ ਲੈ ਕੇ 12 ਫ਼ੀਸਦੀ ਦੀ ਬੜਤ ਬਣਾਈ ਰੱਖੀ। ਸਿਰਫ 18 ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਰਾਜਨੀਤੀ ਵਿਚ ਕਦਮ ਰੱਖਣ ਵਾਲੇ ਰਿਅਲ ਅਸਟੇਟ ਕਾਰੋਬਾਰੀ ਟਰੰਪ ਕੋਲੋਂ ਹਿਲੇਰੀ ਨੂੰ ਅਪਣੇ ਜੀਨ ਦੀ ਸਭ ਤੋਂ ਵੱਡੀ ਸਿਆਸੀ ਲੜਾਈ ਦਾ ਸਾਹਮਣਾ ਕਰਨਾ ਪਿਆ ਹੈ। ਹੋਰ ਛੇ ਫ਼ੀਸਦੀ ਸਮਰਥਨ ਲਿਬਰਟੇਰੀਅਨ ਉਮੀਦਵਾਰ ਗੈਰੀ ਜੌਨਸਨ ਵਲੋਂ ਦੋ ਪ੍ਰਤੀਸ਼ਤ ਸਮਰਥਨ ਗਰੀਨ ਪਾਰਟੀ ਦੇ ਉਮੀਦਵਾਰ ਜਿਲ ਸਟੀਨ ਨੂੰ ਮਿਲਿਆ।

Leave a Reply