PUNJABMAILUSA.COM

ਤਰਨ ਤਾਰਨ ’ਚ ਗੈਂਗਵਾਰ, ਇਕ ਗੈਂਗਸਟਰ ਹਲਾਕ

ਤਰਨ ਤਾਰਨ ’ਚ ਗੈਂਗਵਾਰ, ਇਕ ਗੈਂਗਸਟਰ ਹਲਾਕ

ਤਰਨ ਤਾਰਨ ’ਚ ਗੈਂਗਵਾਰ,  ਇਕ ਗੈਂਗਸਟਰ ਹਲਾਕ
August 11
08:13 2016

file photo Dilbagh  Singh
ਤਰਨ ਤਾਰਨ, 11 ਅਗਸਤ (ਪੰਜਾਬ ਮੇਲ)- ਇਸ ਇਲਾਕੇ ਦੇ ਪਿੰਡ ਪੰਡੋਰੀ ਗੋਲਾ ਦੇ ਬਾਹਰਵਾਰ ਤਰਨ ਤਾਰਨ-ਖਡੂਰ ਸਾਹਿਬ ਸੜਕ ’ਤੇ ਬੀਤੀ ਰਾਤ ਗੈਂਗਵਾਰ ਦੌਰਾਨ ਅੰਨ੍ਹੇਵਾਹ ਫਾਇਰਿੰਗ ਵਿੱਚ ਇਕ ਗੈਂਗਸਟਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਜ਼ਖ਼ਮੀ ਹੋ ਗਿਆ| ਮ੍ਰਿਤਕ ਦੀ ਸ਼ਨਾਖਤ ਦਿਲਬਾਗ ਸਿੰਘ ਉਰਫ਼ ਲੰਬੂ (30) ਵਜੋਂ ਕੀਤੀ ਗਈ ਹੈ। ਜ਼ਖ਼ਮੀ ਅੰਕੁਲ ਖੱਤਰੀ ਵਾਸੀ ਮਹਿਤਾ ਨੂੰ ਅੰਮ੍ਰਿਤਸਰ ਦੇ ਐਸਕਾਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ| ਦਿਲਬਾਗ ਸਿੰਘ ਪੱਟੀ ਦਾ ਵਾਸੀ ਸੀ ਪਰ ਅੱਜ ਕੱਲ੍ਹ ਉਹ ਥਾਣਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਜੋਗੇਵਾਲ ਰਹਿੰਦਾ ਸੀ| ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦੀਆਂ ਦੋ ਲੜਕੀਆਂ ਹਨ| ਉਹ ਕੁੱੱਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ|
ਹੈਰਾਨੀ ਦੀ ਗੱਲ ਹੈ ਕਿ ਸਖ਼ਤ ਸੁਰੱਖਿਆ ਦਾ ਦਾਅਵਾ ਕਰਨ ਵਾਲੀ ਪੁਲੀਸ ਨੂੰ ਗੈਂਗਸਟਰਾਂ ਦੇ ਧੜਿਆਂ ਦੇ ਸ਼ਹਿਰ ਅੰਦਰ ਆਉਣ ਦੀ ਭਿਣਕ ਨਹੀਂ ਲੱਗੀ। ਇਹ ਕਤਲ ਦਵਿੰਦਰ ਸਿੰਘ ਸ਼ੂਟਰ ਅਤੇ ਉਸ ਦੇ ਵਿਰੋਧੀ ਗੈਂਗਸਟਰਾਂ ਵਿਚਾਲੇ ਚਲੇ ਆ ਰਹੇ ਤਕਰਾਰ ਦਾ ਸਿੱਟਾ ਹੈ| ਸ਼ੂਟਰ ਦੇ ਵਿਰੋਧੀ ਧੜੇ ਨੂੰ ਦਿਲਬਾਗ ਸਿੰਘ ਅਤੇ ਸੋਨੂੰ ਕੰਗਲਾ ਚਲਾ ਰਹੇ ਸਨ। ਕੰਗਲਾ ਅੱਜ ਕੱਲ੍ਹ ਜੇਲ੍ਹ ਵਿੱਚ ਹੈ| ਐਸਐਸਪੀ ਮਨਮੋਹਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਦਿਲਬਾਗ ਸਿੰਘ ਨੂੰ ਅੰਮ੍ਰਿਤਸਰ ਵਾਲੇ ਪਾਸਿਓਂ ਕਿਸੇ ਬਹਾਨੇ ਨਾਲ ਦਵਿੰਦਰ ਸ਼ੂਟਰ ਦੇ ਧੜੇ ਨੇ ਪਹਿਲਾਂ ਕਿਸੇ ਨਿਸ਼ਚਿਤ ਟਿਕਾਣੇ ’ਤੇ ਬੁਲਾਇਆ, ਜਿਥੋਂ ਉਹ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਫਾਰਚੂਨਰ ਗੱਡੀ ਨੰਬਰ ਸੀਐਚ 01-ਏਵੀ 1111 ’ਤੇ ਅਗਵਾ ਕਰਕੇ ਜੰਡਿਆਲਾ ਗੁਰੂ ਵਾਲੇ ਪਾਸੇ ਲੈ ਆਏ| ਇਸੇ ਦੌਰਾਨ ਦਿਲਬਾਗ ਸਿੰਘ ਧੜੇ ਦੇ ਹਮਾਇਤੀਆਂ ਨੂੰ ਇਸ ਬਾਰੇ ਜਾਣਕਾਰੀ ਮਿਲ ਗਈ| ਉਨ੍ਹਾਂ ਨੇ ਆਪਣੇ ਸਾਥੀ ਗੈਂਗਸਟਰਾਂ ਨੂੰ ਇਕੱਠੇ ਕਰਕੇ ਸ਼ੂਟਰ ਧੜੇ ਨੂੰ ਤਰਨ ਤਾਰਨ-ਖਡੂਰ ਸਾਹਿਬ ਸੜਕ ’ਤੇ ਪਿੰਡ ਭੁੱਲਰ ਨੇੜੇ ਘੇਰ ਲਿਆ ਅਤੇ ਫਾਰਚੂਨਰ ਗੱਡੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਇਸ ’ਤੇ ਸ਼ੂਟਰ ਧੜੇ ਨੇ ਦਿਲਬਾਗ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਸੜਕ ’ਤੇ ਪਿੰਡ ਭੁੱਲਰ ਅਤੇ ਪੰਡੋਰੀ ਗੋਲਾ ਦੇ ਐਨ ਵਿਚਕਾਰ ਸੁੱਟ ਦਿੱਤੀ|
ਸ਼ੂਟਰ ਗੈਂਗ ਦੀ ਗੱਡੀ ਅੰਮ੍ਰਿਤਸਰ-ਹਰੀਕੇ ਸੜਕ ਨੂੰ ਚਾਰ ਮਾਰਗੀ ਕੀਤੇ ਜਾਣ ਲਈ ਇਕ ਪੁਲ ਨੂੰ ਲਗਾਈ ਸ਼ਟਰਿੰਗ ਵਿੱਚ ਫਸ ਗਈ, ਜਿਸ ਕਰਕੇ ਉਹ ਆਪਣੇ ਵਿਰੋਧੀ ਧੜੇ ਦੇ ਕਾਬੂ ਆ ਗਏ| ਇਥੇ ਦੋਹਾਂ ਧੜਿਆਂ ਵਿਚਾਲੇ ਅੰਨ੍ਹੇਵਾਹ ਗੋਲੀਆਂ ਚੱਲੀਆਂ| ਦੁਵੱਲੀ ਗੋਲੀਬਾਰੀ ਵਿੱਚ ਸ਼ੂਟਰ ਧੜੇ ਦਾ ਅੰਕੁਲ ਖੱਤਰੀ ਜ਼ਖ਼ਮੀ ਹੋ ਗਿਆ| ਖੱਤਰੀ ਨੂੰ ਉਸ ਦੇ ਸਾਥੀ ਅੰਮ੍ਰਿਤਸਰ ਲਿਜਾਣ ਵਿੱਚ ਕਾਮਯਾਬ ਰਹੇ| ਉਨ੍ਹਾਂ ਮੌਕੇ ਤੋਂ ਫਰਾਰ ਹੋਣ ਲਈ ਘਟਨਾ ਵਾਲੀ ਥਾਂ ਨੇੜੇ ਬਣ ਰਹੇ ਇਕ ਸਕੂਲ ਦੇ ਚੌਕੀਦਾਰ ਦਾ ਮੋਟਰਸਾਈਕਲ ਖੋਹਿਆ| ਐਸਐੱਸਪੀ ਨੇ ਦੱਸਿਆ ਕਿ ਫਾਰਚੂਨਰ ਗੱਡੀ ਵਿੱਚ ਦਵਿੰਦਰ ਸਿੰਘ ਸ਼ੂਟਰ ਵਾਸੀ ਬਬੀਹਾ (ਮੋਗਾ) ਤੋਂ ਇਲਾਵਾ ਜ਼ਖ਼ਮੀ ਅੰਕੁਲ ਖੱਤਰੀ, ਰਈਆ ਦਾ ਮਨੀ, ਲੁਧਿਆਣਾ ਦਾ ਗੋਰੂ ਅਤੇ ਮਾਲੇਰਕੋਟਲਾ ਦਾ ਬੱਗਾ ਸਨ| ਸਦਰ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article