PUNJABMAILUSA.COM

ਡ੍ਰੋਨ ਦੀ ਭਿਨਭਿਨਾਹਟ-ਲਿਆ ਸਕਦੀ ਹੈ ਭੜਕਾਹਟ

ਡ੍ਰੋਨ ਦੀ ਭਿਨਭਿਨਾਹਟ-ਲਿਆ ਸਕਦੀ ਹੈ ਭੜਕਾਹਟ

ਡ੍ਰੋਨ ਦੀ ਭਿਨਭਿਨਾਹਟ-ਲਿਆ ਸਕਦੀ ਹੈ ਭੜਕਾਹਟ
March 01
02:50 2018

ਪ੍ਰਾਈਵੇਸੀ ਨੂੰ ਕਦੇ ਵੀ ਸੰਨ੍ਹ ਲਾ ਸਕਦੇ ਹਨ ਤੁਹਾਡੇ ਘਰਾਂ ਉਤੇ ਮੰਡਰਾਉਂਦੇ ਡ੍ਰੋਨ ਕੈਮਰੇ-ਸਾਵਧਾਨ ਰਹਿਣ ਦੀ ਚੇਤਾਵਨੀ
-ਮਾਊਂਟ ਵਲਿੰਗਟਨ ਵਿਖੇ ਘਰ ਦੇ ਪਿਛਵਾੜੇ ‘ਚ ਮਾਂ-ਧੀ ਦੀਆਂ ਧੁੱਪ ਸੇਕਦੀਆਂ ਦੀ ਵੀਡੀਓ ਰਿਕਾਰਡਿੰਗ ਦਾ ਮਾਮਲਾ ਸਾਹਮਣੇ ਆਇਆ

ਔਕਲੈਂਡ, 28 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਆਪਣੇ ਮੁਹੱਲੇ ਜਾਂ ਪਿੰਡ ਦੇ ਵਿਚ ‘ਚ ਕਿਹੜਾ ਜਸ਼ਨ ਜਾਂ ਪਾਰਟੀ ਚੱਲ ਰਹੀ ਹੈ, ਬਾਰੇ ਜਾਨਣ ਦੀ ਕੁਝ ਇਛਾ ਜਾਗਦੀ ਹੋਵੇ ਪਰ ਤੁਹਾਡੀ ਪਹੁੰਚ ਉਥੇ ਤੱਕ ਨਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਉਪਰ ਵਾਲਾ ਹੀ ਜਾਣੇ ਉਥੇ ਕੀ ਹੋ ਰਿਹਾ ਹੋਵੇਗਾ। ਪਰ ਲਗਦਾ ਹੁਣ ਉਪਰ ਵਾਲੇ ਦਾ ਮਤਲਬ ‘ਡ੍ਰੋਨ’ ਹੋ ਜਾਇਆ ਕਰੇਗਾ ਕਿਉਂਕਿ ਅਜਿਹੇ ‘ਡ੍ਰੋਨ’ (ਭਿਨ-ਭਿਨਾਹਰਟ ਦੀ ਆਵਾਜ਼ ਕਰਨ ਵਾਲਾ) ਕੈਮਰੇ ਆ ਗਏ ਹਨ ਜਿਹੜੇ ਕਿ ਤੁਹਾਡੇ ਘਰ ਦੀ ਵੀਡੀਓ ਰਿਕਾਰਡਿੰਗ ਬਹੁਤ ਉਚਾਰੀ ਤੋਂ 4ਕੇ ਦੀ ਉਚ ਕੁਆਲਿਟੀ ਨਾਲ ਕਰ ਸਕਦੇ ਹਨ। ਇਹ ਕੈਮਰੇ 7 ਕਿਲੋਮੀਟਰ ਦੇ ਘੇਰੇ ਵਿਚ ਨਿੱਕੇ ਜਿਹੇ ਰਿਮੋਟ ਨਾਲ ਉਡਾਏ ਜਾ ਸਕਦੇ ਹਨ। ਤੁਹਾਡੇ ਘਰ ਦੀ ਪ੍ਰਾਈਵੇਸੀ (ਨਿੱਜੀ ਅਵਸਥਾ) ਨੂੰ ਕਦੋਂ ਇਹ ਵੀਡੀਓ ਰਾਹੀਂ ਰਿਕਾਰਡ ਕਰਕੇ ਤੁਹਾਨੂੰ ਭੜਕਾਹਟ ਵਿਚ ਲਿਆ ਦੇਣ ਨਹੀਂ ਕਿਹਾ ਜਾ ਸਕਦਾ। ਤਾਜ਼ਾ ਘਟਨਾ ਮਾਊਂਟ ਵਲਿੰਗਟਨ ਦੀ ਹੋਈ ਹੈ ਜਿੱਥੇ ਮਾਂ-ਧੀ ਆਪਣੇ ਘਰ ਦੇ ਪਿਛਲੇ ਪਾਸੇ ਘੱਟ ਕੱਪੜਿਆਂ ਦੇ ਵਿਚ ਸੂਰਜ ਦੀ ਰੌਸ਼ਨੀ ਦਾ ਇਸ਼ਨਾਨ ਕਰ ਰਹੀਆਂ ਸਨ। ਐਨੇ ਨੂੰ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਤੁਹਾਡੇ ਘਰ ਦੇ ਉਤੋਂ ਇਕ ਡ੍ਰੋਨ ਰਿਕਾਰਡਿੰਗ ਕਰ ਰਿਹਾ ਸੀ। ਧੀ ਦੀ ਉਮਰ 23 ਕੁ ਸਾਲ ਸੀ ਅਤੇ ਉਸਨੂੰ ਇਸ ਘਟਨਾ ਨਾਲ ਬਹੁਤ ਦੁੱਖ ਹੋਇਆ ਕਿ ਉਸਦੀ ਕਿਸੀ ਨੇ ਵੀਡੀਓ ਰਿਕਾਰਡਿੰਗ ਕਰ ਲਈ ਹੈ। ਮਾਮਲਾ ਪੁਲਿਸ ਕੋਲ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਿਵਲ ਏਵੀਏਸ਼ਨ ਅਥਾਰਟੀ ਦਾ ਹੈ। ਸਿਵਲ ਏਵੀਏਸ਼ਨ ਦੇ ਭਾਵੇਂ ਕਾਨੂੰਨ ਪ੍ਰਾਈਵੇਸੀ ਨੂੰ ਸੁਰੱਖਿਅਤ ਰੱਖਦੇ ਹਨ ਪਰ ਤਕਨਾਲੋਜੀ ਐਨੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ ਕਿ ਮੌਜੂਦਾ ਕਾਨੂੰਨ ਦੇ ਹੱਥ ਛੋਟੇ ਹੁੰਦੇ ਨਜ਼ਰ ਆਉਂਦੇ ਹਨ। ਨਵੇਂ ਡਰੋਨ ਤਾਂ 65 ਕਿਲੋਮੀਟਰ ਦੀ ਗਤੀ ਨਾਲ ਦੌੜ ਵੀ ਸਕਦੇ ਹਨ ਅਤੇ ਇਕ ਤੋਂ ਜਿਆਦਾ ਲੋਕ ਇਸਦੀਆਂ ਦੌੜਾਂ ਲਗਵਾ ਕੇ ਮਨ ਪ੍ਰਚਾਵਾ ਕਰ ਸਕਦੇ ਹਨ। ਸੋ ਸਾਵਧਾਨ ਰਹਿਣ ਦੀ ਲੋੜ ਹੈ ਹੋ ਸਕਦਾ ਹੈ ਤੁਹਾਡੇ ਘਰ ਦੇ ਉਤੇ ਤੁਹਾਨੂੰ ਕਦੇ ਡ੍ਰੋਨ ਉਡਦਾ ਦਿਸੇ ਤਾਂ ਤੁਸੀਂ ਪੁਲਿਸ ਜਾਂ ਸਿਵਲ ਏਵੀਏਸ਼ਨ ਦੇ ਨਾਲ ਸੰਪਰਕ ਕਰ ਸਕਦੇ ਹੋ। ਬਿਨਾਂ ਆਗਿਆ ਤੁਹਾਡੇ ਘਰ ਦੀ ਕੋਈ ਵੀਡੀਓ ਬਣਾ ਰਿਹਾ ਹੈ ਤਾਂ ਉਹ ਅਪਰਾਧ ਹੋ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article
    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

Read Full Article
    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

Read Full Article
    ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

Read Full Article