ਡੋਨਾਲਡ ਟਰੰਪ ਵੱਲੋਂ ਰਾਸ਼ਟਰਪਤੀ ਚੋਣਾਂ ਲੜਨ ਦੇ ਸੰਕੇਤ

100
Share

ਵਾਸ਼ਿੰਗਟਨ, 1 ਮਾਰਚ (ਪੰਜਾਬ ਮੇਲ)- ਅਮਰੀਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਛੱਡਣ ਦੇ ਬਾਅਦ ਪਹਿਲੀ ਵਾਰ ਕਿਸੇ ਵੱਡੀ ਜਨਤਕ ਸਭਾ ’ਚ ਸ਼ਾਮਲ ਹੁੰਦੇ ਹੋਏ ਬਾਇਡਨ ਦੀ ਇਮੀਗ੍ਰੇਸ਼ਨ ਨੀਤੀ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਅਮਰੀਕਾ ਦੀ ਪ੍ਰਮੁੱਖ ਕਦਰਾਂ-ਕੀਮਤਾਂ ਦੇ ਨਾਲ ਵਿਸ਼ਵਾਤਘਾਤ ਕਰਾਰ ਦਿੱਤਾ।
ਟਰੰਪ ਨੇ ਕਿਹਾ ਹੈ ਕਿ ਉਹ ਤੀਜੀ ਵਾਰ ਰਾਸ਼ਟਰਪਤੀ ਅਹੁਦੇ ਦੀ ਚੋਣਾਂ ਲੜ ਸਕਦੇ ਹਨ। ਟਰੰਪ ਨੇ ਇਕ ਵਾਰ ਫਿਰ ਚੋਣਾਂ ਵਿਚ ਘਪਲੇਬਾਜ਼ੀ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਤੁਸੀਂ ਜਾਣਦੇ ਹੋ ਕਿ ਉਹ ਹਾਲ ਹੀ ਵਿਚ ਰਾਸ਼ਟਰਪਤੀ ਅਹੁਦੇ ਤੋਂ ਹਟੇ ਹਨ। ਟਰੰਪ ਨੇ ਕਿਹਾ ਕਿ ਕੌਣ ਜਾਣਦਾ ਹੈ ਕਿ ਮੈਂ ਬਾਇਡਨ ਨੂੰ ਤੀਜੀ ਵਾਰ ਹਰਾ ਵੀ ਸਕਦਾ ਹਾਂ।

Share