PUNJABMAILUSA.COM

ਡੋਨਾਲਡ ਟਰੰਪ ਨੇ ਆਪਣੇ ਕਈ ਫੈਸਲਿਆਂ ਤੋਂ ਦੜ ਵੱਟੀ

 Breaking News
  • ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ -ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444 ਪੰਜਾਬ ਬਾਰੇ ਇਹ ਕਹਾਵਤ ਬੜੀ ਮਸ਼ਹੂਰ ਹੈ ਕਿ ‘ਪੰਜਾਬ ਦੇ ਜੰਮਿਆ ਨੂੰ ਨਿੱਤ ਮਹਿੰਮਾ’। ਕੁੱਝ ਸਮਾਂ ਪਹਿਲਾਂ ਪੰਜਾਬ ਦੇ 20 ਹਿੱਸੇ ਸੋਕੇ ਦੀ ਮਾਰ...
  • ਕੀ ਧਾਰਾ 370 ਖਤਮ ਹੋਣ ਨਾਲ ਕਸ਼ਮੀਰ ਮਸਲਾ ਹਲ ਹੋ ਜਾਵੇਗਾ? ਸੂਬਾ ਦੋ ਕੇਂਦਰ ਸ਼ਾਸਿਤ ਰਾਜਾਂ ‘ਚ ਬਦਲਿਆ -ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444 ਮੋਦੀ ਸਰਕਾਰ ਨੇ ਆਪਣੀ ਸਰਕਾਰ ਦੀ ਦੂਜੀ ਪਾਰੀ ‘ਚ ਪਾਰਟੀ ਵੱਲੋਂ ਵਾਰ-ਵਾਰ ਐਲਾਨੇ ਵਾਅਦੇ ਨੂੰ ਪੂਰਾ ਕਰਦਿਆਂ...
  • ਬੇਅਦਬੀ ਮਾਮਲਾ: ਸਿੱਖਾਂ ਨੂੰ ਫੇਰ ਨਹੀਂ ਮਿਲਿਆ ਇਨਸਾਫ ਸੀ.ਬੀ.ਆਈ. ਵੱਲੋਂ ਕਲੋਜ਼ਰ ਰਿਪੋਰਟ ਪੇਸ਼ ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444 ਸੰਨ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਪਰੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਭਾਰਤ ਸਰਕਾਰ ਦੀ ਜਾਂਚ...
  • ਇਮਰਾਨ ਖਾਨ ਦੀ ਅਮਰੀਕਾ ਫੇਰੀ ਤੇ ਭਾਰਤ-ਪਾਕਿ ਸੰਬੰਧ -ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਲਈ ਵ੍ਹਾਈਟ ਹਾਊਸ ਪੁੱਜੇ। ਇਮਰਾਨ ਖਾਨ ਦੀ ਡੋਨਾਲਡ ਟਰੰਪ...
  • ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ -ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444 ਪਿਛਲੇ ਸਾਲ ਪਾਕਿਸਤਾਨ ਵਿਚਲੇ ਸਿੱਖ ਗੁਰਧਾਮ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਵੱਲੋਂ ਲਾਂਘਾ ਦੇਣ ਦਾ ਸ਼ੁਰੂ...

ਡੋਨਾਲਡ ਟਰੰਪ ਨੇ ਆਪਣੇ ਕਈ ਫੈਸਲਿਆਂ ਤੋਂ ਦੜ ਵੱਟੀ

ਡੋਨਾਲਡ ਟਰੰਪ ਨੇ ਆਪਣੇ ਕਈ ਫੈਸਲਿਆਂ ਤੋਂ ਦੜ ਵੱਟੀ
January 31
10:30 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਅਹੁਦਾ ਸੰਭਾਲਿਆਂ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਸ ਨੇ ਇਹ ਚੋਣ ਅਮਰੀਕਾ ਦੇ ਸਥਾਨਕ ਲੋਕਾਂ ਅਤੇ ਅਮੀਰਾਂ ਨੂੰ ਫਾਇਦਾ ਪਹੁੰਚਾਉਣ ਨੂੰ ਮੱਦੇਨਜ਼ਰ ਰੱਖ ਕੇ ਲੜੀ। ਸੱਤਾ ਸੰਭਾਲਣ ਤੋਂ ਪਹਿਲਾਂ ਹੀ ਉਸ ਨੇ ਇਸ ਮੁਲਕ ਵਿਚ ਬਾਹਰੋਂ ਆਉਣ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣ ਬਾਰੇ ਬਿਆਨ ਦਿੱਤੇ ਸਨ। ਇਸ ਦੇ ਨਾਲ-ਨਾਲ ਉਸ ਦੇ ਭਾਸ਼ਨਾਂ ਵਿਚ ਫਿਰਕਾਪ੍ਰਸਤੀ ਵੀ ਝਲਕਦੀ ਰਹੀ। ਸੱਤਾ ਸੰਭਾਲਦਿਆਂ ਹੀ ਉਸ ਨੇ ਆਪਣੀ ਮਨਮਰਜ਼ੀ ਆਰੰਭ ਕਰ ਦਿੱਤੀ। ਪਰ ਡੋਨਾਲਡ ਟਰੰਪ ਹਰ ਫਰੰਟ ‘ਤੇ ਫੇਲ ਹੋਇਆ ਅਤੇ ਆਖਰ ਉਸ ਨੂੰ ਆਪਣੇ ਬਹੁਤ ਸਾਰੇ ਫੈਸਲਿਆਂ ਤੋਂ ਯੂ-ਟਰਨ ਲੈਣ ਲਈ ਮਜਬੂਰ ਹੋਣਾ ਪਿਆ।
ਆਮ ਕਹਾਵਤ ਹੈ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਇਸ ਦਾ ਅਰਥ ਹੈ ਕਿ ਅਨਾੜੀ ਲੋਕ ਹਕੀਕਤ ਨੂੰ ਵੇਲੇ ਸਿਰ ਨਹੀਂ ਪਛਾਣਦੇ, ਸਗੋਂ ਅਜਿਹਾ ਕੁੱਝ ਕਰ ਬੈਠਦੇ ਹਨ, ਜਿਨ੍ਹਾਂ ਦਾ ਖਾਮਿਆਜ਼ਾ ਉਨ੍ਹਾਂ ਨੂੰ ਖੁਦ ਹੀ ਨਹੀਂ, ਸਗੋਂ ਪੂਰੇ ਦੇਸ਼ ਤੇ ਕੌਮ ਨੂੰ ਭੁਗਤਣਾ ਪੈਂਦਾ ਹੈ। ਡੋਨਾਲਡ ਟਰੰਪ ਨਾਲ ਵੀ ਅਜਿਹਾ ਕੁੱਝ ਹੀ ਵਾਪਰਦਾ ਨਜ਼ਰ ਆ ਰਿਹਾ ਹੈ। ਡੋਨਾਲਡ ਟਰੰਪ ਨੇ ਥੋੜੇ ਸਮੇਂ ਬਾਅਦ ਹੀ ਆਪਣੀਆਂ ਬਜਰ ਗਲਤੀਆਂ ਦਾ ਅਹਿਸਾਸ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਫਿਰ ਅਜਿਹੀਆਂ ਗਲਤੀਆਂ ਤੋਂ ਖਹਿੜਾ ਛੁਡਾਉਣ ਲਈ ਯਤਨ ਵੀ ਆਰੰਭ ਦਿੱਤੇ ਹਨ। ਡੋਨਾਲਡ ਟਰੰਪ ਅਮਰੀਕਾ ਦੇ ਸ਼ਾਇਦ ਪਹਿਲੇ ਅਜਿਹੇ ਉੱਚ ਕੋਟੀ ਦੇ ਸਿਆਸਤਦਾਨ ਹਨ, ਜਿਹੜੇ ਸੱਤਾ ਹਾਸਲ ਕਰਨ ਤੋਂ ਪਹਿਲਾਂ ਹੀ ਵੱਡੇ ਵਿਵਾਦਾਂ ਵਿਚ ਘਿਰੇ ਰਹੇ ਹਨ। ਉਨ੍ਹਾਂ ਉਪਰ ਅਮਰੀਕੀ ਸੱਭਿਆਚਾਰ, ਮਾਨਤਾਵਾਂ ਅਤੇ ਇਖਲਾਕ ਨੂੰ ਢਾਅ ਲਾਉਣ ਦੇ ਵੱਡੇ ਦੋਸ਼ ਲੱਗਦੇ ਰਹੇ ਹਨ। ਪਰ ਟਰੰਪ ਨੇ ਚੋਣਾਂ ਦੌਰਾਨ ਅਜਿਹੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਦਾ ਸਾਰਾ ਜ਼ੋਰ ਅਮਰੀਕੀ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਸੱਤਾ ਉਪਰ ਕਾਬਜ਼ ਹੋਣ ਦੁਆਲੇ ਹੀ ਕੇਂਦਰਿਤ ਰਿਹਾ। ਡੋਨਾਲਡ ਟਰੰਪ ਦੀ ਸਾਰੀ ਚੋਣ ਰਣਨੀਤੀ ਦਾ ਮੁੱਖ ਕੇਂਦਰ ‘ਅਮਰੀਕਾ ਅਤੇ ਅਮਰੀਕੀਆਂ ਲਈ’ ਦੁਆਲੇ ਹੀ ਘੁੰਮਦਾ ਰਿਹਾ। ਟਰੰਪ ਵਾਰ-ਵਾਰ ਇੰਮੀਗ੍ਰਾਂਟ ਖਿਲਾਫ ਸਖਤੀ ਵਰਤਣ ਦੇ ਬਿਆਨ ਦਿੰਦਾ ਰਿਹਾ। ਉਸ ਨੇ ਸੱਤਾ ਸੰਭਾਲਦਿਆਂ ਹੀ 7 ਮੁਸਲਿਮ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ। ਹਾਲਾਂਕਿ ਇਸ ਪਾਬੰਦੀ ਨੂੰ ਅਮਰੀਕਾ ਦੀ ਉੱਚ ਅਦਾਲਤ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਐੱਚ-1ਬੀ ਵੀਜ਼ਾ, ਜਿਸ ਤਹਿਤ ਲੱਖਾਂ ਤਕਨੀਕੀ ਕਾਮੇ ਅਮਰੀਕਾ ਵਿਚ ਰੁਜ਼ਗਾਰ ਲਈ ਆਉਂਦੇ ਹਨ, ਦੀਆਂ ਵੀ ਲਗਾਮਾਂ ਕੱਸਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਵਿਦੇਸ਼ਾਂ ਤੋਂ ਆਏ ਲੋਕਾਂ ਦੀ ਨਾਗਰਿਕਤਾ ਰੱਦ ਕਰਨ ਲਈ ਮੁਹਿੰਮ ਆਰੰਭ ਕੀਤੀ ਗਈ। ਇਸੇ ਤਰ੍ਹਾਂ ਇੰਮੀਗ੍ਰਾਂਟਸ ਲਈ ਓਬਾਮਾ ਪ੍ਰਸ਼ਾਸਨ ਵੇਲੇ ਸ਼ੁਰੂ ਕੀਤੀਆਂ ਗਈਆਂ ਓਬਾਮਾ ਕੇਅਰ ਵਰਗੀਆਂ ਸਿਹਤ ਅਤੇ ਹੋਰ ਸਕੀਮਾਂ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਟਰੰਪ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਅਜਿਹੇ ਕਦਮਾਂ ਨੂੰ ਅਮਰੀਕੀ ਲੋਕਾਂ ਨੇ ਕਦੇ ਵੀ ਬਹੁਤਾ ਪਸੰਦ ਨਹੀਂ ਕੀਤਾ। ਅਮਰੀਕੀ ਮੀਡੀਆ ਨੇ ਵੀ ਟਰੰਪ ਦੀਆਂ ਬੇਹੁਦਰੀਆਂ ਦੀ ਰੱਜ ਕੇ ਆਲੋਚਨਾ ਕੀਤੀ ਹੈ। ਟਰੰਪ ਖੁਦ ਆਪਣੇ ਵੱਲੋਂ ਕੀਤੀਆਂ ਜਾ ਰਹੀਆਂ ਆਪਹੁਦਰੀਆਂ ਕਾਰਵਾਈਆਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵਿਰੁੱਧ ਇੰਪੀਚਮੈਂਟ ਦੀ ਕਾਰਵਾਈ ਵੀ ਆਰੰਭ ਹੋ ਚੁੱਕੀ ਹੈ। ਅਮਰੀਕੀ ਸੈਨੇਟ ਸਮੇਤ ਉਨ੍ਹਾਂ ਦੇ ਆਪਣੇ ਹਮਾਇਤੀ ਬਹੁਤ ਸਾਰੇ ਲੋਕ ਵੀ ਇਸ ਵੇਲੇ ਟਰੰਪ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ। ਆਪਹੁਦਰੀਆਂ ਨੀਤੀਆਂ ਕਾਰਨ ਟਰੰਪ ਅਮਰੀਕਾ ਵਿਚ ਇਕ ਵੱਡੇ ਸੰਕਟ ਵਿਚ ਘਿਰਦੇ ਨਜ਼ਰ ਆ ਰਹੇ ਹਨ। ਲੱਗਦਾ ਹੈ ਕਿ ਅਜਿਹੇ ਸੰਕਟ ਤੋਂ ਬਚਣ ਲਈ ਹੁਣ ਉਨ੍ਹਾਂ ਨੇ ਆਪਣੇ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਖਾਸਕਰ ਇੰਮੀਗ੍ਰਾਂਟ ਬਾਰੇ ਪਿਛਲੇ ਸਮੇਂ ਦੌਰਾਨ ਅਪਣਾਈਆਂ ਨੀਤੀਆਂ ਤੋਂ ਪਿੱਛੇ ਹਟਿਆ ਜਾ ਰਿਹਾ ਹੈ। ਡੋਨਾਲਡ ਟਰੰਪ ਨੇ ਹੁਣ ਇਕ ਅਜਿਹੀ ਯੋਜਨਾ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਹੈ, ਜਿਸ ਤਹਿਤ 18 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾਗਰਿਕਤਾ ਮਿਲ ਸਕੇਗੀ। ਇਸ ਯੋਜਨਾ ਨਾਲ 18 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਮਿਲ ਜਾਵੇਗੀ, ਜਿਨ੍ਹਾਂ ‘ਚੋਂ ਜ਼ਿਆਦਾਤਰ ਨਾਬਾਲਿਗ ਉਮਰ ਦੇ ਅਮਰੀਕਾ ਪੁੱਜੇ ਪ੍ਰਵਾਸੀ ਹਨ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਨਾਗਰਿਕਤਾ ਹਾਸਲ ਕਰਨ ਵਾਲੇ ਵਿਅਕਤੀਆਂ ਵਿਚੋਂ ਜੇਕਰ ਕੋਈ ਪ੍ਰਵਾਸੀ ਗੰਭੀਰ ਅਪਰਾਧ ਕਰਦਾ ਹੈ ਜਾਂ ਕੌਮੀ ਸੁਰੱਖਿਆ ਲਈ ਖਤਰਾ ਖੜ੍ਹਾ ਕਰਦਾ ਹੈ, ਤਾਂ ਉਸ ਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ। ਤਾਜ਼ਾ ਯੋਜਨਾ ‘ਚ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਯੋਜਨਾ ਨੂੰ ਰਸਮੀ ਤੌਰ ‘ਤੇ ਪੇਸ਼ ਕੀਤਾ ਜਾਣ ਤੋਂ ਪਹਿਲਾਂ ਉਹ ਇਸ ਬਾਰੇ ‘ਚ ਕਿਸੇ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਨਹੀਂ ਹਨ। ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਡੋਨਾਲਡ ਟਰੰਪ ਵੱਲੋਂ ਇੰਮੀਗ੍ਰੇਸ਼ਨ ਯੋਜਨਾ ਪੇਸ਼ ਕੀਤੇ ਜਾਣ ਦੀ ਖਬਰ ਤੋਂ ਉਹ ਬਹੁਤ ਖੁਸ਼ ਹਨ। ਇਹ ਤਜਵੀਜ਼ ਡੋਨਾਲਡ ਟਰੰਪ ਵੱਲੋਂ ਪੈਰ ਪਿੱਛੇ ਖਿੱਚਣ ਦੇ ਸੰਕੇਤ ਹਨ, ਜਿਨ੍ਹਾਂ ਨੇ ਬਰਾਕ ਓਬਾਮਾ ਦੇ ਕਾਰਜਕਾਲ ਵੇਲੇ ਸ਼ੁਰੂ ਕੀਤੀ ਗਈ ਇੰਮੀਗ੍ਰੇਸ਼ਨ ਯੋਜਨਾ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ।
2017 ਦੇ ਆਖਿਰ ‘ਚ ਪ੍ਰਵਾਸੀਆਂ ਨੂੰ ਵਰਕ ਪਰਮਿਟ ਜਾਰੀ ਕਰਨ ਬਾਰੇ ਆਈ ਇਕ ਰਿਪੋਰਟ ‘ਚ ਕਿਹਾ ਗਿਆ ਸੀ ਕਿ ਕਿਹੜੇ ਪ੍ਰਵਾਸੀਆਂ ਨੂੰ ਵਰਕ ਪਰਮਿਟ ਜਾਰੀ ਕਰਨਾ ਹੈ ਅਤੇ ਕਿਹੜਿਆਂ ਨੂੰ ਨਹੀਂ, ਇਸ ਦਾ ਦਾਰੋਮਦਾਰ ਫੈਡਰਲ ਅਧਿਕਾਰੀਆਂ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ। ਪੂਰੇ ਸਾਲ ਦਾ ਅੰਕੜਾ ਜੋੜਿਆ ਜਾਵੇ, ਤਾਂ ਵਰਕ ਪਰਮਿਟ ਹਾਸਲ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ 20 ਲੱਖ ਤੋਂ ਵਧ ਜਾਂਦੀ ਹੈ।
ਇਸੇ ਤਰ੍ਹਾਂ ‘ਡਰੀਮਰਜ਼’ ਕਹੇ ਜਾਣ ਵਾਲੇ ਲੋਕਾਂ ਨੂੰ ਵੀ ਕਾਨੂੰਨੀ ਨਾਗਰਿਕਤਾ ਦੇਣ ਲਈ ਰਾਹ ਕੱਢੇ ਜਾਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਹਨ। ‘ਡਰੀਮਰਜ਼’ ਕਹੇ ਜਾਣ ਵਾਲੇ ਲੋਕਾਂ ਵਿਚ 10 ਤੋਂ 12 ਸਾਲ ਦੇ ਬੱਚੇ ਸ਼ਾਮਲ ਹਨ, ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ ਹਨ। ਅਜਿਹੇ ਲੋਕਾਂ ਨੂੰ ਕਾਨੂੰਨੀ ਨਾਗਰਿਕਤਾ ਦੇਣ ਲਈ ਟਰੰਪ ਪ੍ਰਸ਼ਾਸਨ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ‘ਡਰੀਮਰਜ਼’ ਨੂੰ ਨਾਗਰਿਕਤਾ ਦੇਣ ਬਾਰੇ 2001 ਵਿਚ ਵੀ ਯੋਜਨਾ ਬਣਾਈ ਗਈ ਸੀ ਅਤੇ ਉਸ ਸਮੇਂ ਕਿਹਾ ਗਿਆ ਸੀ ਕਿ ਕੁੱਝ ਸ਼ਰਤਾਂ ਲਗਾ ਕੇ ਉਨ੍ਹਾਂ ਨੂੰ ਅਮਰੀਕਾ ਦੀ ਪੱਕੀ ਨਾਗਰਿਕਤਾ ਦੇ ਦਿੱਤੀ ਜਾਵੇਗੀ। ਪਰ ਇਹ ਕਾਨੂੰਨ ਕਦੇ ਵੀ ਪਾਸ ਨਹੀਂ ਹੋ ਸਕਿਆ। ਹੁਣ ਟਰੰਪ ਪ੍ਰਸ਼ਾਸਨ ਨੇ ਇਸ ਕਾਨੂੰਨ ਦੀਆਂ ਫਾਈਲਾਂ ਵੀ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇੰਮੀਗ੍ਰਾਂਟਸ ਬਾਰੇ ਸਖ਼ਤ ਰੁਖ਼ ਤੋਂ ਪਿੱਛੇ ਹਟਣ ਬਾਅਦ ਟਰੰਪ ਨੇ ਪਿਛਲੇ ਸਮੇਂ ਦੌਰਾਨ ਲਏ ਕੁੱਝ ਹੋਰ ਫੈਸਲਿਆਂ ਬਾਰੇ ਵੀ ਮੁੜ ਵਿਚਾਰ ਕਰਨ ਬਾਰੇ ਸੰਕੇਤ ਦਿੱਤੇ ਹਨ। ਟਰੰਪ ਨੇ ਹੁਣ ਪੂਰਬੀ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨਾਲ ਹੋਈ ਖਟਬਟ ਦੂਰ ਕਰਨ ਦੇ ਸੰਕੇਤ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਵੱਲੋਂ ਪਹਿਲਾਂ ਟ੍ਰਾਂਸ-ਪੈਸੀਫਿਕ ਪਾਰਟਨਰਸ਼ਿਪ (ਟੀ.ਪੀ.ਪੀ.) ਰੱਦ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ ਹੁਣ ਇਸ ਫੈਸਲੇ ਨੂੰ ਬਣਾਏ ਰੱਖਣ ਬਾਰੇ ਵਿਚਾਰ ਹੋ ਰਿਹਾ ਹੈ। ਚੀਨ ਦੇ ਵਧਦੇ ਪ੍ਰਭਾਵ ਦੇ ਜਵਾਬ ‘ਚ ਅਮਰੀਕਾ ਨੇ ਇਹ ਵਪਾਰ ਸਮਝੌਤਾ ਬਰਾਕ ਓਬਾਮਾ ਦੇ ਕਾਰਜਕਾਲ ‘ਚ ਕੀਤਾ ਸੀ, ਜਿਸ ਨੂੰ ਟਰੰਪ ਨੇ ਰੱਦ ਕਰ ਦਿੱਤਾ ਸੀ। ਇਸ ਤਰ੍ਹਾਂ ਬ੍ਰਿਟੇਨ ਦੇ ਸੱਜੇਪੱਖੀ ਨੇਤਾ ਦੇ ਵੀਡੀਓ ਨੂੰ ਰੀ-ਟਵੀਟ ਕਰਨ ਦੇ ਮਾਮਲੇ ‘ਚ ਟਰੰਪ ਨੇ ਖੇਦ ਜਤਾਇਆ ਹੈ।
ਆਸਟ੍ਰੇਲੀਆ, ਬੂਰਨੇਈ, ਕੈਨੇਡਾ, ਚਿਲੀ, ਜਾਪਾਨ, ਮਲੇਸ਼ੀਆ, ਮੈਕਸੀਕੋ, ਨਿਊਜ਼ੀਲੈਂਡ, ਪੇਰੂ, ਸਿੰਗਾਪੁਰ ਅਤੇ ਵਿਅਤਨਾਮ ਦੇ ਨਾਲ ਵਪਾਰ ਸਮਝੌਤਾ ਕਰਨ ਲਈ ਓਬਾਮਾ ਨੇ ਕਈ ਸਾਲ ਮਸ਼ਕੱਤ ਕੀਤੀ ਸੀ। ਪਰ ਚੋਣ ਪ੍ਰਚਾਰ ਦੇ ਦੌਰ ‘ਚ ਹੀ ਟਰੰਪ ਨੇ ਇਸ ਨੂੰ ਅਮਰੀਕਾ ਨੂੰ ਤਬਾਹ ਕਰਨ ਵਾਲਾ ਸਮਝੌਤਾ ਕਰਾਰ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਜੇ ਇਹ ਸਮਝੌਤਾ ਬਰਕਰਾਰ ਰਿਹਾ, ਤਾਂ ਅਮਰੀਕਾ ਦਾ ਨਿਰਮਾਣ ਉਦਯੋਗ ਖਤਮ ਹੋ ਜਾਵੇਗਾ। ਸੱਤਾ ‘ਚ ਆਉਂਦੇ ਹੀ ਉਨ੍ਹਾਂ ਨੇ ਇਸ ਨੂੰ ਰੱਦ ਕਰ ਦਿੱਤਾ।
ਇਸ ਦਾ ਦੁਨੀਆ ‘ਚ ਨਹੀਂ, ਬਲਕਿ ਅਮਰੀਕਾ ਦੇ ਸਾਥੀ ਦੇਸ਼ਾਂ ‘ਚ ਗਲਤ ਸੰਦੇਸ਼ ਗਿਆ ਸੀ। ਵਰਲਡ ਇਕਨਾਮਿਕ ਫੋਰਮ ਦੀ ਬੈਠਕ ‘ਚ ਹਿੱਸਾ ਲੈਣ ਗਏ ਟਰੰਪ ਨੇ ਕਿਹਾ ਕਿ ਟੀ.ਪੀ.ਪੀ. ਨੂੰ ਲੈ ਕੇ ਕੁਝ ਗੱਲਾਂ ਇਤਰਾਜ਼ਯੋਗ ਹਨ। ਜੇਕਰ ਉਸ ‘ਚ ਸੁਧਾਰ ਕਰ ਲਿਆ ਜਾਵੇ, ਤਾਂ ਇਹ ਸਮਝੌਤਾ ਫਿਰ ਤੋਂ ਲਾਗੂ ਹੋ ਸਕਦਾ ਹੈ। ਟਰੰਪ ਨੇ ਸੰਕੇਤ ਦਿੱਤਾ ਕਿ ਇਸ ‘ਤੇ ਕਾਰਜ ਸ਼ੁਰੂ ਹੋ ਚੁੱਕਿਆ ਹੈ। ਮਾਰਚ ਤੱਕ ਇਹ ਸਮਝੌਤਾ ਸੋਧਿਆ ਫੌਰਮੈਟ ‘ਚ ਲਾਗੂ ਹੋ ਸਕਦਾ ਹੈ।
ਟਰੰਪ ਪ੍ਰਸ਼ਾਸਨ ਨੇ ਤਲਖ ਹਕੀਕਤਾਂ ਦਾ ਸਾਹਮਣਾ ਕਰਦਿਆਂ ਇਸ ਗੱਲ ਨੂੰ ਮਹਿਸੂਸ ਕਰ ਲਿਆ ਹੈ ਕਿ ਉਨ੍ਹਾਂ ਵੱਲੋਂ ਲਏ ਜਾ ਰਹੇ ਫੈਸਲਿਆਂ ਦਾ ਨਾ ਸਿਰਫ ਅਮਰੀਕਾ, ਸਗੋਂ ਬਾਹਰਲੇ ਮੁਲਕਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਖੁਦ ਅਮਰੀਕਾ ਲਈ ਇਸ ਦੇ ਨਤੀਜੇ ਮਾੜੇ ਸਾਬਤ ਹੋ ਸਕਦੇ ਹਨ। ਅਮਰੀਕੀ ਹਿੱਤਾਂ ਲਈ ਇਹ ਚੰਗੀ ਗੱਲ ਹੈ ਕਿ ਜੇਕਰ ਟਰੰਪ ਪ੍ਰਸ਼ਾਸਨ ਨੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਦਿਆਂ ਆਪਣੇ ਵੱਲੋਂ ਕੀਤੇ ਪਿਛਲੇ ਫੈਸਲਿਆਂ ‘ਚ ਸੁਧਾਰ ਕਰਨ ਦਾ ਅਮਲ ਸ਼ੁਰੂ ਕੀਤਾ ਹੈ। ਅਜਿਹੇ ਅਮਲ ਨਾਲ ਜਿੱਥੇ ਅਮਰੀਕਾ ਦੇ ਹਿਤਾਂ ਨੂੰ ਲਾਭ ਪੁੱਜੇਗਾ, ਉਥੇ ਖੁਦ ਟਰੰਪ ਦੀਆਂ ਦਿਨੋਂ-ਦਿਨ ਵਧ ਰਹੀਆਂ ਸਮੱਸਿਆਵਾਂ ਵੀ ਘਟਣਗੀਆਂ।

About Author

Punjab Mail USA

Punjab Mail USA

Related Articles

ads

Latest Category Posts

    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article
    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article