PUNJABMAILUSA.COM

ਡੋਨਾਲਡ ਟਰੰਪ ਦਾ ਐਚ1-ਬੀ ਵੀਜਾ ਨੂੰ ਲੈ ਕੇ ਮੁੜ ਤੋਂ ਵੱਡਾ ਬਿਆਨ

ਡੋਨਾਲਡ ਟਰੰਪ ਦਾ ਐਚ1-ਬੀ ਵੀਜਾ ਨੂੰ ਲੈ ਕੇ ਮੁੜ ਤੋਂ ਵੱਡਾ ਬਿਆਨ

ਡੋਨਾਲਡ ਟਰੰਪ ਦਾ ਐਚ1-ਬੀ ਵੀਜਾ ਨੂੰ ਲੈ ਕੇ ਮੁੜ ਤੋਂ ਵੱਡਾ ਬਿਆਨ
December 10
07:54 2016

tru
ਕਿਹਾ, ਅਮਰੀਕੀ ਲੋਕਾਂ ਦੀ ਜਗ੍ਹਾ ਵਿਦੇਸ਼ੀ ਕਾਮਿਆਂ ਨੂੰ ਨੌਕਰੀ ‘ਤੇ ਰੱਖੇ ਜਾਣ ਦੀ ਆਗਿਆ ਨਹੀਂ
ਵਾਸ਼ਿੰਗਟਨ, 10 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਐਚ1-ਬੀ ਵੀਜਾ ਨੂੰ ਲੈ ਕੇ ਮੁੜ ਤੋਂ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਅਮਰੀਕੀ ਲੋਕਾਂ ਦੀ ਰੋਜ਼ਗਾਰ ਸੁਰੱਖਿਆ ਉਨ੍ਹਾਂ ਦੀ ਪਹਿਲਕਦਮੀ ਹੈ ਅਤੇ ਉਹ ਅਮਰੀਕੀ ਲੋਕਾਂ ਦੀ ਜਗ੍ਹਾ ਵਿਦੇਸ਼ੀ ਕਾਮਿਆਂ ਨੂੰ ਨੌਕਰੀ ‘ਤੇ ਰੱਖੇ ਜਾਣ ਦੀ ਆਗਿਆ ਨਹੀਂ ਦੇਣਗੇ। ਟਰੰਪ ਨੇ ਇਸ ਦੌਰਾਨ ਡਿਜਨੀ ਵਰਲਡ ਅਤੇ ਦੂਜੇ ਅਮਰੀਕੀ ਕੰਪਨੀਆਂ ਦਾ ਹਵਾਲਾ ਦਿੱਤਾ ਜਿੱਥੇ ਭਾਰਤੀ ਕਾਮਿਆਂ ਸਮੇਤ ਐਚ1-ਬੀ ਵੀਜਾ ‘ਤੇ ਅਮਰੀਕਾ ਆਏ ਹੋਰ ਵਿਦੇਸ਼ੀਆਂ ਨੇ ਅਮਰੀਕੀਆਂ ਦੀ ਨੌਕਰੀਆਂ ਖੋਹ ਲਈਆਂ। ਵੀਜੇ ਦਾ ਮੁੱਦਾ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਵੀ ਪ੍ਰਮੁੱਖਤਾ ਨਾਲ ਚੁੱਕਿਆ ਸੀ ਅਤੇ ਕਿਹਾ ਸੀ ਕਿ ਅਮਰੀਕੀ ਲੋਕਾਂ ਦਾ ਰੋਜ਼ਗਾਰ ਉਹ ਕਿਸੇ ਹੋਰ ਦੇਸ਼ ਦੇ ਲੋਕਾਂ ਦੇ ਲਈ ਨਹੀਂ ਖੋਹਣ ਦੇਣਗੇ।
ਆਯੋਵਾ ਵਿਚ ਹਜ਼ਾਰਾਂ ਸਮਰਥਕਾਂ ਦੇ ਵਿਚ ਟਰੰਪ ਨੇ ਕਿਹਾ ਕਿ ਹਰੇਕ ਅਮਰੀਕੀ ਦੀ ਜ਼ਿੰਦਗੀ ਸੁਰੱਖਅਤ ਕਰਨ ਦੇ ਲਈ ਉਹ ਲੜਨਗੇ, ਟਰੰਪ ਨੇ ਅੱਗੇ ਕਿਹਾ ਕਿ ਕੈਂਪੇਨ ਦੌਰਾਨ ਮੈਂ ਉਨ੍ਹਾਂ ਅਮਰੀਕੀ ਕਾਮਿਆਂ ਦੇ ਨਾਲ ਵੀ ਸਮਾਂ ਬਿਤਾਇਆ ਹੈ ਜਿਨ੍ਹਾਂ ਉਨ੍ਹਾਂ ਲੋਕਾਂ ਨੂੰ ਟਰੇਨਿੰਗ ਦੇਣੀ ਪਈ ਸੀ ਜਿਨ੍ਹਾਂ ਬਾਅਦ ਵਿਚ ਉਨ੍ਹਾਂ ਦੀ ਜਗ੍ਹਾ ਨੌਕਰੀ ‘ਤੇ ਰੱਖਿਆ ਗਿਆ । ਉਨ੍ਹਾਂ ਹਟਾਉਣ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਲਿਆਇਆ ਗਿਆ । ਅਸੀਂ ਹੁਣ ਅਜਿਹਾ ਬਿਲਕੁਲ ਨਹੀਂ ਹੋਣ ਦੇਵਾਂਗੇ।
ਗੌਰਤਲਬ ਹੈ ਕਿ ਡਿਜਨੀ ਵਰਲਡ ਅਤੇ ਦੋ ਆਊਟਸੋਰਸਿੰਗ ਕੰਪਨੀਆਂ ‘ਤੇ ਇਨ੍ਹਾਂ ਦੇ ਦੋ ਸਾਬਕਾ ਤਕਨੀਕੀ ਕਰਮਚਾਰੀਆਂ ਨੇ ਸੰਘੀ ਕਾਨੂੰਨ ਤਹਿਤ ਮੁਕਦਮਾ ਕਰ ਦਿੱਤਾ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਨੇ ਅਮਰੀਕੀਆਂ ਵਰਕਰਾਂ ਦਾ ਐਚ1 ਬੀ ਵੀਜਾਧਾਰੀ ਸਸਤੇ ਵਿਦੇਸ਼ੀ ਮਜ਼ਦੂਰਾਂ ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਹਨ, ਨੂੰ ਬਦਲੀ ਕਰਨ ਲਈ ਸਾਜ਼ਿਸ਼ ਰਚੀ। ਟਰੰਪ ਨੇ ਕਿਹਾ ਕਿ ਕੀ ਤੁਸੀਂ ਯਕੀਨ ਕਰ ਸਕਦੇ ਹਨ? ਤੂਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਅਤੇ ਤੁਹਾਨੂੰ ਬਕਾਇਆ ਤਨਖਾਹ ਤੱਕ ਨਹੀਂ ਦਿੱਤੀ ਜਾਂਦੀ, ਜਦ ਤੱਕ ਤੁਸੀਂ ਉਨ੍ਹਾਂ ਲੋਕਾਂ ਨੂੰ ਟਰੇਂਡ ਨਹੀਂ ਕਰ ਦਿੰਦੇ ਜਿਨ੍ਹਾਂ ਤੁਹਾਡੀ ਜਗ੍ਹਾ ਨੌਕਰੀ ਤੇ ਰੱਖਿਆ ਗਿਆ ਹੈ। ਮੇਰਾ ਮਤਲਬ ਹੈ ਕਿ ਇਸ ਤੋਂ ਜ਼ਿਆਦਾ ਅਪਮਾਨਜਨਕ ਕੁਝ ਹੋਰ ਨਹੀਂ ਹੋ ਸਕਦਾ।
ਟਰੰਪ ਨੇ ਉਂਜ ਤਾਂ ਚੋਣ ਕੈਪੇਨ ਦੌਰਾਨ ਕਿਹਾ ਸੀ ਕਿ ਐਪਲ ਨੂੰ ਅਪਣੇ ਪ੍ਰੋਡਕਟਸ ਅਮਰੀਕਾ ਵਿਚ ਹੀ ਬਣਾਉਣ ਲਈ ਕਿਹਾ ਜਾਵੇਗਾ ਹੁਣ ਟਰੰਪ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਮਰੀਕੀ ਕੰਪਨੀਆਂ ਜੇਕਰ ਦੁਜੇ ਦੇਸ਼ਾਂ ਵਿਚ ਪਲਾਂਟ ਲਗਾ ਕੇ ਪ੍ਰੋਡਕਟ ਨੂੰ ਅਮਰੀਕਾ ਵਿਚ ਵੇਚੇਗੀ ਤਾਂ ਉਨ੍ਹਾਂ 35 ਫ਼ੀਸਦੀ ਟੈਕਸ ਦੇਣੇ ਹੋਣਗੇ। ਟਰੰਪ ਨੇ ਇਕੱਠੇ ਕਈ ਟਵੀਟ ਕੀਤੇ ਹਨ ਜਿਸ ਵਿਚ ਅਜਿਹੀ ਕੰਪਨੀਆਂ ਦੇ ਲਈ ਸਖ਼ਤ ਗੱਲਾਂ ਕੀਤੀਆਂ ਹਨ। ਇਸ ਨਾਲ ਅਮਰੀਕੀ ਕੰਪਨੀਆਂ ਖਾਸ ਕਰਕੇ ਤਕਨਾਲੌਜੀ ਜਗਤ ‘ਤੇ ਇਸ ਦਾ ਕਾਫੀ ਅਸਰ ਪਵੇਗਾ। ਇਸ ਨਾਲ ਮੇਕ ਇਨ ਇੰਡੀਆ ‘ਤੇ ਵੀ ਅਸਰ ਪਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article