PUNJABMAILUSA.COM

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

 Breaking News

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ
November 09
17:24 2018

ਵਾਸ਼ਿੰਗਟਨ, 9 ਨਵੰਬਰ (ਪੰਜਾਬ ਮੇਲ)-ਅਮਰੀਕੀ ਮਿਡ-ਟਰਮ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੀ ਕੈਬਨਿਟ ਵਿਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਅਤੇ ਵ੍ਹਾਈਟ ਹਾਊਸ ਦੇ ਕਈ ਸੀਨੀਅਰ ਅਹੁਦਿਆਂ ‘ਤੇ ਵੀ ਤਬਦੀਲੀ ਦਾ ਇਸ਼ਾਰਾ ਕੀਤਾ। ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ ਇਕ ਹਫਤੇ ਵਿਚ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਸੰਭਵ ਤੌਰ ‘ਤੇ ਤਬਦੀਲੀਆਂ ਹੋ ਸਕਦੀਆਂ ਹਨ।
ਅਟਾਰਨੀ ਜਨਰਲ ਜੈਫ ਸੇਸ਼ੰਸ ਨੇ ਬੁੱਧਵਾਰ ਨੂੰ ਟਰਪ ਦੀ ਅਪੀਲ ‘ਤੇ ਅਸਤੀਫਾ ਦੇ ਦਿੱਤਾ ਜਦਕਿ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਪਹਿਲਾਂ ਹੀ ਅਸਤੀਫਾ ਦੇ ਚੁੱਕੀ ਹੈ। ਉਹ ਇਸ ਸਾਲ ਦੇ ਅਖੀਰ ਤੱਕ ਟਰੰਪ ਪ੍ਰਸ਼ਾਸਨ ਦਾ ਕੰਮਕਾਜ ਛੱਡੇਗੀ। ਖਬਰਾਂ ਮੁਤਾਬਕ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਵੀ ਜਲਦੀ ਹੀ ਅਹੁਦਾ ਛੱਡ ਸਕਦੀ ਹੈ। ਭਾਵੇਂਕਿ ਟਰੰਪ ਨੇ ਉਨ੍ਹਾਂ ਨੂੰ ਆਪਣੀ ਪ੍ਰਭਾਵੀ ਅਤੇ ਸਫਲ ਬੁਲਾਰਨ ਕਰਾਰ ਦੇ ਕੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਅੰਦਰੂਨੀ ਮਾਮਲਿਆਂ ਦੇ ਮੰਤਰੀ ਦਾ ਅਹੁਦਾ ਵੀ ਨਿਸ਼ਚਿਤ ਨਹੀਂ ਹੈ।
ਅਮਰੀਕੀ ਸੰਸਦ (ਕਾਂਗਰਸ) ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਡੈਮੋਕ੍ਰੇਟ ਪਾਰਟੀ ਦੇ ਹੱਥੋਂ ਮਿਲੀ ਹਾਰ ਦੇ ਇਕ ਦਿਨ ਬਾਅਦ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਦੱਸਿਆ, ”ਅਸੀਂ ਕੈਬਨਿਟ ਸਮੇਤ ਕਈ ਵੱਖ-ਵੱਖ ਚੀਜ਼ਾਂ ‘ਤੇ ਵਿਚਾਰ ਕਰ ਰਹੇ ਹਾਂ। ਮੈਂ ਆਪਣੀ ਕੈਬਨਿਟ ਦੇ ਜ਼ਿਆਦਾਤਰ ਲੋਕਾਂ ਤੋਂ ਬਹੁਤ ਖੁਸ਼ ਹਾਂ। ਅਸੀਂ ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਲੋਕਾਂ ਦੀ ਤਲਾਸ਼ ਵਿਚ ਹਾਂ।” ਉਨ੍ਹਾਂ ਨੇ ਕਿਹਾ ਕਿ ਮਿਡ-ਟਰਮ ਚੋਣਾਂ ਤੋਂ ਬਾਅਦ ਅਜਿਹੀਆਂ ਤਬਦੀਲੀਆਂ ਬਹੁਤ ਸਾਧਾਰਨ ਹਨ। ਟਰੰਪ ਨੇ ਕਿਹਾ, ”ਮੈਂ ਮਿਡ-ਟਰਮ ਚੋਣਾਂ ਤੋਂ ਪਹਿਲਾਂ ਕੁਝ ਨਹੀਂ ਕਰਨਾ ਚਾਹੁੰਦਾ ਸੀ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਆਪਣੀ ਕੈਬਨਿਟ ਤੋਂ ਬਹੁਤ ਖੁਸ਼ ਹਾਂ।” ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਤਾਰੀਫ ਕਰਦਿਆਂ ਟਰੰਪ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਪੋਂਪੀਓ ਨੇ ਬਹੁਤ ਬਿਹਤਰ ਤਾਲਮੇਲ ਬਿਠਾਇਆ ਹੈ। ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ।”

About Author

Punjab Mail USA

Punjab Mail USA

Related Articles

ads

Latest Category Posts

    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article
    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

Read Full Article
    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

Read Full Article
    ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

Read Full Article