PUNJABMAILUSA.COM

ਡੋਕਲਾਮ ਨੂੰ ਲੈ ਕੇ ਭਾਰਤ ਤੇ ਚੀਨ ਵਿਚਕਾਰ ਜਾਰੀ ਤਣਾਅ ਨਾਲ ਦੁਨੀਆ ਭਰ ‘ਚ ਚਿੰਤਾ

ਡੋਕਲਾਮ ਨੂੰ ਲੈ ਕੇ ਭਾਰਤ ਤੇ ਚੀਨ ਵਿਚਕਾਰ ਜਾਰੀ ਤਣਾਅ ਨਾਲ ਦੁਨੀਆ ਭਰ ‘ਚ ਚਿੰਤਾ

ਡੋਕਲਾਮ ਨੂੰ ਲੈ ਕੇ ਭਾਰਤ ਤੇ ਚੀਨ ਵਿਚਕਾਰ ਜਾਰੀ ਤਣਾਅ ਨਾਲ ਦੁਨੀਆ ਭਰ ‘ਚ ਚਿੰਤਾ
August 11
14:40 2017

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ)- ਭਾਰਤ ਤੇ ਚੀਨ ਵਿਚਕਾਰ ਡੋਕਲਾਮ ਨੂੰ ਲੈ ਕੇ ਜਾਰੀ ਤਣਾਅ ਨਾਲ ਦੁਨੀਆ ਭਰ ‘ਚ ਚਿੰਤਾ ਹੈ। ਕੌਮਾਂਤਰੀ ਮੀਡੀਆ ਨੇ ਇਸ ਮੁੱਦੇ ‘ਤੇ ਵੱਖ ਵੱਖ ਤਰੀਕੇ ਨਾਲ ਆਪਣੀ ਰਾਇ ਰੱਖੀ ਹੈ। ਦੁਨੀਆਂ ਦੇ ਦੋ ਸਭ ਤੋਂ ਤੇਜ਼ ਰਫ਼ਤਾਰ ਅਰਥਚਾਰਿਆਂ ਵਿਚਕਾਰ ਮੌਜੂਦਾ ਤਣਾਅ ਨੂੰ ਹਾਲੀਆ ਸਾਲਾਂ ‘ਚ ਸਭ ਤੋਂ ਗੰਭੀਰ ਦੱਸਿਆ ਗਿਆ ਹੈ।
‘ਦਿ ਨਿਊਯਾਰਕ ਟਾਈਮਜ਼’ ਨੇ ਮੌਜੂਦਾ ਤਣਾਅ ਨੂੰ ਭਾਰਤ ਤੇ ਚੀਨ ਦੀ ਵਧਦੀਆਂ ਖ਼ਾਹਿਸ਼ਾਂ ਤੇ ਰਾਸ਼ਟਰਵਾਦ ਦਾ ਨਤੀਜਾ ਕਰਾਰ ਦਿੱਤਾ ਹੈ। ਅਖ਼ਬਾਰ ਨੇ ਲਿਖਿਆ ਕਿ ਦੋਵਾਂ ਦੇਸ਼ਾਂ ‘ਚ ਇਸ ਸਮੇਂ ਬੇਹੱਦ ਮਜ਼ਬੂਤ ਨੇਤਾ ਸੱਤਾ ‘ਚ ਹਨ। ਦੋਵੇਂ ਆਗੂ ਘਰੇਲੂ ਪੱਧਰ ‘ਤੇ ਆਪਣੀ ਸਥਿਤੀ ਮਜ਼ਬੂਤ ਕਰਨ ਤੋਂ ਇਲਾਵਾ ਅਮਰੀਕਾ ਦੀ ਲੀਡਰਸ਼ਿਪ ਦੀ ਭੂਮਿਕਾ ਤੋਂ ਪਿੱਛੇ ਹਟਣ ਕਾਰਨ ਕੌਮਾਂਤਰੀ ਮੰਚ ‘ਤੇ ਦਮਦਾਰ ਤਰੀਕੇ ਨਾਲ ਆਪਣੀ ਮੌਜੂਦਗੀ ਵਿਖਾਉਣਾ ਚਾਹੁੰਦੇ ਹਨ। ਰਿਪੋਰਟ ‘ਚ ਭਾਰਤ-ਚੀਨ ਮਾਮਲਿਆਂ ਦੇ ਮਾਹਿਰ ਜੇਫ ਐੱਮ ਸਮਿੱਥ ਦੇ ਹਵਾਲੇ ਨਾਲ ਆਪਸੀ ਵਿਚਾਰ ਵਟਾਂਦਰੇ ਨਾਲ ਹੱਲ ਕੱਢਣ ਦੀ ਗੱਲ ਕਹੀ ਹੈ। ਸੀਐੱਨਐੱਨ ਨੇ ਮਾਹਿਰਾਂ ਦੇ ਨਾਲ ਲਿਖਿਆ ਹੈ ਕਿ ਡੋਕਲਾਮ ਵਿਵਾਦ ਚੀਨ ਦੇ ਕੌਮਾਂਤਰੀ ਲੀਡਰ ਬਣਨ ਦੀ ਰਾਹ ‘ਚ ਆਉਣ ਵਾਲੀਆਂ ਚੁਣੌਤੀਆਂ ਨੂੰ ਵਿਖਾਉਂਦਾ ਹੈ। ਰਿਪੋਰਟ ‘ਚ ਵਨ ਬੈਲਟ ਵਨ ਰੋਡ ਪਹਿਲ ‘ਚ ਭਾਰਤ ਦੇ ਨਾ ਸ਼ਾਮਿਲ ਹੋਣ ਤੋਂ ਬਾਅਦ ਆਈ ਕੜਵਾਹਟ ਦਾ ਵੀ ਹਵਾਲਾ ਦਿੱਤਾ ਗਿਆ ਹੈ। ਉਥੇ, ‘ਦਿ ਵਾਸ਼ਿੰਗਟਨ ਪੋਸਟ’ ਨੇ ਡੋਕਲਾਮ ‘ਚ ਚੀਨੀ ਰਵੱਈਏ ਦੀ ਤੁਲਨਾ ਦੱਖਣੀ ਚੀਨ ਸਾਗਰ ‘ਚ ਅਪਣਾਏ ਗਏ ਰੁਖ਼ ਨਾਲ ਕੀਤੀ ਹੈ। ਅਖ਼ਬਾਰ ਮੁਤਾਬਿਕ ਮੋਦੀ ਤੇ ਜਿਨਪਿੰਗ ਦੋਵੇਂ ਇਕ ਦੂਜੇ ਦੀ ਮੰਗ ‘ਤੇ ਵਿਚਾਰ ਕਰਨ ਲਈ ਤਿਆਰ ਨਹੀਂ ਹਨ।
ਬੀਬੀਸੀ ਨੇ ਨਵੀਂ ਦਿੱਲੀ ‘ਚ ਭੂਟਾਨ ਦੇ ਰਾਜਦੂਤ ਵੇਸਤੋ ਨਾਮਗਿਆਲ ਦੇ ਹਵਾਲੇ ਨਾਲ ਡੋਕਲਾਮ ‘ਚ ਚੀਨ ਵੱਲੋਂ ਸੜਕ ਨਿਰਮਾਣ ਨੂੰ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦਾ ਉਲੰਘਣ ਕਰਾਰ ਦਿੱਤਾ ਹੈ। ‘ਦਿ ਗਾਰਜੀਅਨ’ ਨੇ ਭਾਰਤ ਤੇ ਚੀਨ ਵਿਚਕਾਰ ਜੰਗ ਦੇ ਸ਼ੱਕ ਨੂੰ ਖਾਰਿਜ ਕੀਤਾ ਹੈ। ਪਰ, ਅਖ਼ਬਾਰ ਨੇ ਦੋਵਾਂ ਧਿਰਾਂ ਵੱਲੋਂ ਜਾਰੀ ਸਖ਼ਤ ਬਿਆਨਬਾਜ਼ੀ ਨੂੰ ਅਣਕਿਆਸਾ ਦੱਸਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

Read Full Article
    ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

Read Full Article