PUNJABMAILUSA.COM

ਡੈਲਾਸ ਦਾ 12 ਸਾਲਾ ਸਿੱਖ ਮੁੰਡਾ ਬਣਾਇਆ ਅੱਤਵਾਦੀ

ਡੈਲਾਸ ਦਾ 12 ਸਾਲਾ ਸਿੱਖ ਮੁੰਡਾ ਬਣਾਇਆ ਅੱਤਵਾਦੀ

ਡੈਲਾਸ ਦਾ 12 ਸਾਲਾ ਸਿੱਖ ਮੁੰਡਾ ਬਣਾਇਆ ਅੱਤਵਾਦੀ
December 23
10:50 2015

30
ਸ਼ਿਕਾਗੋ, 23 ਦਸੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਸਾਨ ਬਰਨਾਰਡੀਨੋ ਗੋਲੀਕਾਂਡ ਪਿੱਛੋਂ ਨਸਲੀ ਹਮਲਿਆਂ ਤੇ ਵਿਤਕਰਿਆਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਸਿੱਖ ਭਾਈਚਾਰੇ ਨਾਲ ਪੁਲਿਸ ਵੱਲੋਂ ਕੀਤੇ ਨਸਲੀ ਵਿਤਕਰੇ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਟੈਕਸਾਸ ਦੇ 12 ਸਾਲਾ ਸਿੱਖ ਬੱਚੇ ਅਰਮਾਨ ਸਿੰਘ ਨੂੰ ਪੁਲਿਸ ਸ਼ੱਕੀ ਅੱਤਵਾਦੀ ਕਹਿਕੇ ਗ੍ਰਿਫ਼ਤਾਰ ਕਰਕੇ ਲੈ ਗਈ ਅਤੇ ਉਸ ਨੂੰ 48 ਘੰਟੇ ਜੇਲ੍ਹ ‘ਚ ਨਜ਼ਰਬੰਦ ਰੱਖਣ ਪਿੱਛੀ ਹਾਲੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ।
ਇਹ ਮਾਮਲਾ ਡੈਲਾਸ ਸ਼ਹਿਰ ਦੇ ਉਪ ਨਗਰ ਅਰਲਿੰਗਟਨ ਦੇ ਨਿਕੋਲਸ ਜੂਨੀਅਰ ਹਾਈ ਸਕੂਲ ਦਾ ਹੈ। ਇਸ ਸਕੂਲ ਦੇ 7ਵੀਂ ਕਲਾਸ ਦੇ ਗੋਰੇ ਬੱਚਿਆ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦਾ ਸਹਿਪਾਠੀ ਆਪਣੇ ਸਕੂਲ ਬੈਗ ‘ਚ ‘ਬੰਬ’ ਲੈ ਕੇ ਆਇਆ ਹੈ ਅਤੇ ਸਕੂਲ ਨੂੰ ਉਡਾ ਦੇਣਾ ਚਾਹੁੰਦਾ ਹੈ।
ਪੁਲਿਸ ਦੀ ਇਕ ਪੂਰੀ ਯੂਨਿਟ ਨੇ ਸਕੂਲ ਨੂੰ ਘੇਰ ਲਿਆ ਅਤੇ 12 ਸਾਲਾ ਅਰਮਾਨ ਸਿੰਘ ਸਰਾਏ ਨੂੰ ਹੱਥਕੜੀਆਂ ਲਗਾ ਕ ਲੈ ਗਏ। ਹਾਲਾਂਕਿ ਅਰਮਾਨ ਸਿੰਘ ਦੇ ਬੈਗ ਵਿਚੋਂ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ, ਫਿਰ ਵੀ ਉਸ ਨੂੰ ਪਹਿਲਾਂ ਹਵਾਲਾਤ ਅਤੇ ਫਿਰ ਜੇਲ੍ਹ ‘ਚ ਡੱਕ ਕੇ ਰੱਖਿਆ ਗਿਆ। ਸਿਤਮ ਦੀ ਗੱਲ ਇਹ ਸੀ ਕਿ ਪੁਲਿਸ ਅਧਿਕਾਰੀਆਂ ਨੇ ਅਰਮਾਨ ਦੀ ਗ੍ਰਿਫ਼ਤਾਰੀ ਬਾਰੇ ਉਸ ਦੇ ਮਾਪਿਆਂ ਨੂੰ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ। ਇੱਥੋਂ ਤੱਕ ਕਿ ਉਸ ਨੂੰ ਘਰ ਅੰਦਰ ਨਜ਼ਰਬੰਦ ਰਹਿਣ ਦੀ ਸ਼ਰਤ ‘ਤੇ ਜ਼ਮਾਨਤ ਦਿੱਤੀ ਗਈ ਹੈ। ਅਰਮਾਨ ਸਿੰਘ ਦੇ 17 ਸਾਲਾ ਭਰਾ ਅਕਸ਼ ਸਰਾਏ ਦਾ ਕਹਿਣਾ ਹੈ ਕਿ ਉਸ ਦਾ ਭਰਾ ਬੇਕਸੂਰ ਹੈ। ਉਸ ਦੇ ਸਾਥੀ ਵਿਦਿਆਰਥੀ ਉਸ ਦੇ ਸਿੱਖ ਹੋਣ ਕਰਕੇ ਅਕਸਰ ਉਸ ਨੂੰ ‘ਬੁਲੀ’ ਕਰਦੇ ਰਹਿੰਦੇ ਹਨ। ਉਸ ਦਾ ਕਹਿਣਾ ਹੈ ਕਿ ਨਾ ਤਾਂ ਪੁਲਿਸ ਅਧਿਕਾਰੀਆਂ ਅਤੇ ਨਾ ਹੀ ਸਕੂਲ ਦੇ ਪਿੰ੍ਰਸੀਪਲ ਨੇ ਉਨ੍ਹਾਂ ਦੇ ਪਰਿਵਾਰ ਨੂੰ ਅਰਮਾਨ ਦੀ ਗ੍ਰਿਫ਼ਤਾਰੀ ਬਾਰੇ ਸੂਚਿਤ ਕਰਨਾ ਜ਼ਰੂਰੀ ਸਮਝਿਆ। ਉਨ੍ਹਾਂ ਪਤਾ ਉਦੋਂ ਚੱਲਿਆ, ਜਦੋਂ ਉਨ੍ਹਾਂ ਨੇ ਖੁਦ ਸਕੂਲ ਅਧਿਕਾਰੀਆਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਦੱਸਿਆ ਕਿ ਅਰਮਾਨ ਨੂੰ ਪੁਲਿਸ ਗ੍ਰਿਫ਼ਤਾਰ ਕਰਕੇ ਲੈ ਗਈ ਹੈ। ਅਰਮਾਨ ਸਿੰਘ ਦੀ ਗ੍ਰਿਫ਼ਤਾਰੀ ਦੇ ਮਾਮਲੇ ‘ਚ ਪੁਲਿਸ ਨੇ ਕਾਨੂੰਨ ਅਤੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ।
ਅਜਿਹੇ ਕੇਸਾਂ ਵਿਚ ਪੁਲਿਸ ਨਾਬਾਲਗ ਬੱਚੇ ਦੇ ਮਾਪਿਆਂ ਜਾਂ ਵਕੀਲ ਦੀ ਹਾਜ਼ਰੀ ਬਿਨਾਂ ਉਸ ਤੋਂ ਪੁੱਛਗਿੱਛ ਨਹੀਂ ਕਰ ਸਕਦੀ। ਪਰ ਅਰਮਾਨ ਨੂੰ ਦਹਿਸ਼ਤਗਰਦ ਵਾਂਗ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਗਈ। ਅਰਮਾਨ ਸਿੰਘ ਦਿਲ ਦਾ ਮਰੀਜ਼ ਹੈ ਅਤੇ ਉਸਦੀਆਂ ਦੋ ਸਰਜਰੀਆਂ ਹੋ ਚੁਕੀਆਂ ਹਨ। ਅਰਮਾਨ ਸਿੰਘ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਉਸ ਦੇ ਬੈਗ ‘ਚ ਬੈਟਰੀ ਚਾਰਜ ਵੇਖਕੇ ਉਸ ਦੇ ਜਮਾਤੀ ਉਸ ਦਾ ਮਜ਼ਾਕ ਉਡਾ ਰਹੇ ਸਨ ਅਤੇ ਅਗਲੇ ਦਿਨ ਪੁਲਿਸ ਉਸ ਨੂੰ ਫੜਕੇ ਲੈ ਗਈ। ਉਹ ਕਹਿੰਦਾ ਹੈ ਕਿ ਉਹ ਬਹੁਤ ਡਰ ਗਿਆ ਸੀ। ਉਧਰ ਅਰਲਿੰਗਟਨ ਦੇ ਪੁਲਿਸ ਮੁਖੀ ਲੈਫਟੀਨੈਂਟ ਕ੍ਰਿਸਟੋਫਰ ਕੁੱਕ ਨੇ ਪੁਲਿਸ ਉਪਰ ਲੱਗੇ ਜ਼ਿਆਦਤੀ ਅਤੇ ਕਾਨੂੰਨੀ ਉਲੰਘਣਾ ਦੇ ਦੋਸ਼ਾਂ ਤੋਂ ਇਹ ਕਹਿਕੇ ਪੱਲਾ ਝਾੜ ਦਿੱਤਾ ਕਿ ਬੰਬ ਦੀ ਸੂਚਨਾ ਦਾ ਮਾਮਲਾ ਬਹੁਤ ਗੰਭੀਰ ਸੀ, ਸਾਨੂੰ ਫੌਰੀ ਕਾਰਵਾਈ ਕਰਨੀ ਜ਼ਰੂਰੀ ਸੀ। ਪੁਲਿਸ ਮੁਖੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਰਮਾਨ ਨੇ ਖੁਦ ਪੁਲਿਸ ਪਾਸ ਸਵੀਕਾਰ ਕੀਤਾ ਹੈ ਕਿ ਉਸ ਨੇ ‘ਬੰਬ’ ਦੀ ਧਮਕੀ ਦਾ ਮਜ਼ਾਕ ਕੀਤਾ ਸੀ। ਪੁਲਿਸ ਨੇ ਅਰਮਾਨ ਨੂੰ ਸਕੂਲ ‘ਚ ਸਤਾÂਹੇ ਜਾਣ ਦੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ। ਅਰਮਾਨ ਸਿੰਘ ਸਰਾਏ ਨਾਲ ਵਾਪਰੀ ਘਟਨਾ ਦੀ ਸੋਸ਼ਲ ਮੀਡੀਏ ‘ਚ ਚਰਚਾ ਛਿੜਨ ਪਿੱਛੋਂ ਘੱਟ ਗਿਣਤੀਆ ਨਾਲ ਹੋ ਰਹੀ ਜ਼ਿਆਦਤੀਆਂ ਦਾ ਮੁੱਦਾ ਭੱਖ ਪਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ‘ਵ੍ਹਾਈਟ ਹਾਊਸ’ ਦੀ ਅਗਵਾਈ ‘ਚ ਗਲਤਫਹਿਮੀਆਂ ਦੂਰ ਕਰਨ ਲਈ ਸੁਰੱਖਿਆ ਏਜੰਸੀਆਂ ਅਤੇ ਸਿੱਖ ਨੁਮਾਇੰਦਿਆਂ ‘ਚ ਵਾਸ਼ਿੰਗਟਨ ‘ਚ ਗੱਲਬਾਤ ਚੱਲ ਰਹੀ ਹੈ। ਅਰਮਾਨ ਸਿੰਘ ਸਰਾਏ ਦੀ ਮਾਤਾ ਗੁਰਦੀਪ ਕੌਰ ਸਰਾਏ ਡੈਲਾਸ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਏਅਰਲਾਈਨਜ਼ ਕੈਟਰਿੰਗ ‘ਚ ਕੰਮ ਕਰਦੀ ਹੈ, ਜਦੋਂ ਉਸ ਦਾ ਪਿਤਾ ਟਰੱਕ ਚਾਲਕ ਹੈ। ਅਰਮਾਨ ਦੇ ਮਾਪੇ 1997 ‘ਚ ਭਾਰਤ ਤੋਂ ਅਮਰੀਕਾ ਆਏ ਸਨ। ਉਹ ਚਾਰ ਭੈਣ-ਭਰਾ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article