ਡੇਵਿਡ ਪਰਡਿਊ ਜਾਰਜੀਆ ਦੀਆਂ ਸੈਨੇਟ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੋਏ ਕੁਆਰੰਟੀਨ

397
Share

ਫਰਿਜ਼ਨੋ, 1 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਜਾਰਜੀਆ ਦੇ ਰਿਪਬਲਿਕਨ ਸੈਨੇਟਰ ਡੇਵਿਡ ਪਰਡਿਊ ਅਤੇ ਉਸ ਦੀ ਪਤਨੀ ਦਾ ਕੋਵਿਡ -19 ਲਈ ਸਕਾਰਾਤਮਕ ਟੈਸਟ ਕਰਨ ਵਾਲੇ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਯੂ ਐਸ ਏ ਦੀਆਂ ਮਹੱਤਵਪੂਰਨ ਸੈਨੇਟ ਦੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਇਕਾਂਤਵਾਸ ਹੋਣ ਦਾ ਐਲਾਨ ਉਹਨਾਂ ਦੀ ਮੁਹਿੰਮ ਦੁਆਰਾ ਵੀਰਵਾਰ ਨੂੰ ਕੀਤਾ ਗਿਆ।ਪਰਡਿਊ ਦੀ ਚੋਣ ਮੁਹਿੰਮ ਅਧਿਕਾਰੀਆਂ ਦੇ ਬਿਆਨ ਅਨੁਸਾਰ ਸੈਨੇਟਰ ਪਰਡਿਊ ਅਤੇ ਉਸ ਦੀ ਪਤਨੀ ਨੇ ਵਾਇਰਸ ਦਾ ਨਕਾਰਾਤਮਕ ਟੈਸਟ ਕੀਤਾ ਹੈ ਪਰ ਡਾਕਟਰ ਦੀਆਂ ਸਿਫਾਰਸ਼ਾਂ ਅਤੇ ਸੀ.ਡੀ.ਸੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਕੁਆਰੰਟੀਨ ਹੋਣਗੇ ਜਦਕਿ ਇਹ ਅਜੇ ਅਸਪਸ਼ਟ ਹੈ ਕਿ ਪਰਡਿਊ ਕਿੰਨੀ ਦੇਰ ਲਈ ਇਕਾਂਤਵਾਸ ਦੀ ਪ੍ਰਕਿਰਿਆ ਵਿੱਚ ਰਹਿਣਗੇ, ਪਰ ਇਸ ਨਾਲ ਜਨਵਰੀ 5 ਦੀ ਸੈਨੇਟ ਦੀ ਰਨ ਆਫ ਚੋਣ ਵਿੱਚ  ਉਸਦੀ ਮੁੜ ਚੋਣ ਪ੍ਰਕਿਰਿਆ ਵਿੱਚ ਅਟਕਲ ਪਵੇਗੀ। ਸੈਨੇਟ ਦਾ ਰਿਪਬਲਿਕਨ ਕੰਟਰੋਲ ਡੈਮੋਕਰੇਟਸ ਦੇ ਨਾਲ ਸੰਤੁਲਨ ਵਿੱਚ ਹੈ। ਸੈਨੇਟ ਦਾ ਮੌਜੂਦਾ ਸੰਤੁਲਨ 50 ਰਿਪਬਲਿਕਨ ਅਤੇ 48 ਡੈਮੋਕਰੇਟਸ ਨਾਲ ਹੈ, ਇਸ ਲਈ ਇਹ ਦੋਵੇਂ ਸੀਟਾਂ ਚੈਂਬਰ ਨੂੰ ਕੰਟਰੋਲ ਕਰਨ ਦਾ ਫੈਸਲਾ ਕਰਨਗੀਆਂ।ਰਿਪਬਲਿਕਨ ਉਮੀਦਵਾਰ ਪਰਡਿਊ ਅਤੇ ਲੋਫਲਰ ਸੋਮਵਾਰ ਨੂੰ ਰਾਸ਼ਟਰਪਤੀ ਟਰੰਪ ਦੇ ਨਾਲ ਇੱਕ ਰੈਲੀ ਵਿੱਚ ਆਉਣ ਵਾਲੇ ਸਨ ਪਰ ਹੁਣ ਪਰਡਿਊ ਰੈਲੀ ਵਿੱਚ ਸ਼ਾਮਲ ਹੋਣਗੇ ਜਾਂ ਨਹੀ, ਇਹ ਅਜੇ ਅਸਪਸ਼ਟ ਹੈ।

Share