PUNJABMAILUSA.COM

ਡੇਰਾ ਸਿਰਸਾ ਮੁਖੀ ਨੂੰ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ

ਡੇਰਾ ਸਿਰਸਾ ਮੁਖੀ ਨੂੰ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ

ਡੇਰਾ ਸਿਰਸਾ ਮੁਖੀ ਨੂੰ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ
August 28
18:25 2017

ਰੋਹਤਕ, 28 ਅਗਸਤ (ਪੰਜਾਬ ਮੇਲ)- ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਨੇ ਜੰਗਲੀ ਜਾਨਵਰ ਵਰਗਾ ਵਿਹਾਰ ਕੀਤਾ, ਜਿਸ ਨੇ ਆਪਣੀਆਂ ਮਹਿਲਾ ਸ਼ਰਧਾਲੂ ਸਾਧਵੀਆਂ ਨੂੰ ਵੀ ਨਹੀਂ ਬਖ਼ਸ਼ਿਆ। ਅਦਾਲਤ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ (50) ਨੇ ਆਪਣੇ ‘‘ਭੋਲੇ-ਭਾਲੇ ਅਤੇ ਅੰਨੇ ਭਗਤਾਂ’’ ਉਤੇ ਜਿਨਸੀ ਹਮਲਾ ਕਰ ਕੇ ਉਨ੍ਹਾਂ ਦਾ ਬਹੁਤ ਬੁਰੇ ਤਰੀਕੇ ਨਾਲ ਭਰੋਸਾ ਤੋੜਿਆ ਅਤੇ ਉਹ ਕਿਸੇ ਰਿਆਇਤ ਦਾ ਹੱਕਦਾਰ ਨਹੀਂ ਹੈ।
ਜੱਜ ਜਗਦੀਪ ਸਿੰਘ ਨੇ ਆਪਣੇ ਨੌਂ ਪੰਨਿਆਂ ਦੇ ਹੁਕਮ ਵਿੱਚ ਦੋਵਾਂ ਕੇਸਾਂ ਵਿੱਚ ਦੋਸ਼ੀ ਨੂੰ 10-10 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਦੋਸ਼ੀ ਨੂੰ 30 ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਇਸ ਵਿੱਚੋਂ ਦੋਸ਼ੀ ਨੂੰ 14-14 ਲੱਖ ਰੁਪਏ ਪੀੜਤਾਂ ਨੂੰ ਦੇਣੇ ਹੋਣਗੇ, ਜਦੋਂ ਕਿ ਦੋ ਲੱਖ ਰੁਪਏ ਅਦਾਲਤ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ। ਦੋਵਾਂ ਮਾਮਲਿਆਂ ਵਿੱਚ ਸੁਣਾਈ ਸਜ਼ਾ ਵੱਖ ਵੱਖ ਚੱਲੇਗੀ। ਸਜ਼ਾ ਸੁਣਾਉਣ ਮਗਰੋਂ ਡੇਰਾ ਮੁਖੀ ਨੂੰ ਪਹਿਲਾਂ ਬੈਰਕ ਵਿੱਚ ਭੇਜਿਆ ਗਿਆ ਤੇ ਉਸ ਤੋਂ ਬਾਅਦ ਹੀ ਸੀਬੀਆਈ ਜੱਜ ਜਗਦੀਪ ਸਿੰਘ ਕੋਰਟ ਰੂਮ ’ਚੋਂ ਬਾਹਰ ਨਿਕਲੇ। ਮੀਡੀਆ ਰਿਪੋਰਟਾਂ ਮੁਤਾਬਕ ਜੇਲ੍ਹ ਲਾਇਬ੍ਰੇਰੀ ਵਿੱਚ ਬਣੀ ਇਸ ਅਦਾਲਤ ਵਿੱਚ ਸਜ਼ਾ ਦੇ ਐਲਾਨ ਦੌਰਾਨ ਡੇਰਾ ਮੁਖੀ ਰੋਣ ਲੱਗ ਪਿਆ ਅਤੇ ਉਸ ਨੇ ਹੱਥ ਜੋੜ ਕੇ ਮੁਆਫ਼ੀ ਦੀ ਬੇਨਤੀ ਕੀਤੀ। ਉਸ ਨੇ ਬਾਅਦ ਵਿੱਚ ਅਦਾਲਤ ਵਿੱਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ।
ਸੋਮਵਾਰ ਨੂੰ ਕਰੀਬ 1:40 ਵਜੇ ਸੀਬੀਆਈ ਦੇ ਜੱਜ ਜਗਦੀਪ ਸਿੰਘ ਹੈਲੀਕਾਪਟਰ ਰਾਹੀਂ ਸੁਨਾਰੀਆ ਜੇਲ੍ਹ ਵਿੱਚ ਬਣਾਈ ਅਦਾਲਤ ਵਿੱਚ ਪਹੁੰਚੇ ਅਤੇ ਜਿਨਸੀ ਸ਼ੋਸ਼ਣ ਮਾਮਲੇ ਦੀ ਕਾਰਵਾਈ ਸ਼ੁਰੂ ਕੀਤੀ। ਕਾਗਜ਼ੀ ਕਾਰਵਾਈ ਤੋਂ ਬਾਅਦ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਵਿੱਚ ਲਿਆਂਦਾ ਗਿਆ। ਸੀਬੀਆਈ ਦੇ ਵਕੀਲ ਐਚ.ਸੀ. ਵਰਮਾ ਨੇ ਕਿਹਾ ਕਿ ਦੋਸ਼ੀ ਨੇ ਬੇਹੱਦ ਸ਼ਰਮਨਾਕ ਕੰਮ ਕੀਤਾ ਹੈ। ਉਸ ਨੇ ਧਰਮ ਦੇ ਨਾਂ ਉਤੇ ਕੁਕਰਮ ਕੀਤਾ ਹੈ। ਇਸ ਦੀ ਜਿੰਨੀ ਸਜ਼ਾ ਦਿੱਤੀ ਜਾਵੇ, ਉਨੀ ਘੱਟ ਹੈ। ਉਨ੍ਹਾਂ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੀ ਅਪੀਲ ਕੀਤੀ, ਜਦੋਂ ਕਿ ਡੇਰਾ ਮੁਖੀ ਦੇ ਵਕੀਲ ਐਚ.ਕੇ. ਗਰਗ ਨੇ ਦਲੀਲ ਦਿੱਤੀ ਕਿ ਡੇਰੇ ਵੱਲੋਂ ਜਨ ਹਿੱਤ ਵਿੱਚ ਖ਼ੂਨਦਾਨ ਕੈਂਪ, ਸਫ਼ਾਈ ਮੁਹਿੰਮ, ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਸਮੇਤ ਕਈ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਕੰਮਾਂ ਨੂੰ ਦੇਖਦਿਆਂ ਤੇ ਡੇਰਾ ਮੁਖੀ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਨਰਮੀ ਵਰਤੀ ਜਾਵੇ। ਜੱਜ ਜਗਦੀਪ ਸਿੰਘ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 3:27 ਵਜੇ ਦੋਸ਼ੀ ਨੂੰ ਬਲਾਤਕਾਰ ਦੇ ਦੋਵਾਂ ਮਾਮਲਿਆਂ ਵਿੱਚ 10-10 ਸਾਲਾਂ ਦੀ ਸਜ਼ਾ ਸੁਣਾਈ। ਇਹ ਸਜ਼ਾ ਵੱਖ ਵੱਖ ਚੱਲੇਗੀ।
ਸਜ਼ਾ ਦੇ ਐਲਾਨ ਤੋਂ ਬਾਅਦ ਡੇਰਾ ਮੁਖੀ ਦੇ ਵਕੀਲ ਐਸ.ਕੇ. ਗਰਗ ਨੇ ਕਿਹਾ ਕਿ ਉਹ ਸੀਬੀਆਈ ਅਦਾਲਤ ਦੇ ਫੈਸਲੇ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਕਰਨਗੇ। ਸੀਬੀਆਈ ਅਦਾਲਤ ਨੇ ਅੱਜ ਦੋਸ਼ੀ ਨੂੰ ਧਾਰਾ 376, 509 ਤੇ 506 ਤਹਿਤ ਸਜ਼ਾ ਸੁਣਾਈ ਹੈ। ਪੰਚਕੂਲਾ ਵਿੱਚ ਸੀਬੀਆਈ ਅਦਾਲਤ ਨੇ ਇਨ੍ਹਾਂ ਧਾਰਾਵਾਂ ਤਹਿਤ ਡੇਰਾ ਮੁਖੀ ਨੂੰ 25 ਅਗਸਤ ਨੂੰ ਦੋਸ਼ੀ ਠਹਿਰਾਇਆ ਸੀ। ਜ਼ਿਕਰਯੋਗ ਹੈ ਕਿ ਸਾਲ 2002 ਵਿੱਚ ਡੇਰੇ ਦੀ ਇਕ ਸਾਧਵੀ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾ ਕੇ ਡੇਰਾ ਮੁਖੀ ਖ਼ਿਲਾਫ਼ ਹਾਈ ਕੋਰਟ ਤੇ ਪ੍ਰਧਾਨ ਮੰਤਰੀ ਦੇ ਨਾਮ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ। ਸਾਲ 2007 ਵਿੱਚ ਇਸ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਪਹਿਲੀ ਵਾਰ ਅੰਬਾਲਾ ਅਦਾਲਤ ਵਿੱਚ ਪੇਸ਼ ਹੋਇਆ। ਇਸ ਮਗਰੋਂ ਇਹ ਮਾਮਲਾ ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਿਹਾ ਸੀ। ਜੱਜ ਜਗਦੀਪ ਸਿੰਘ ਫੈਸਲਾ ਸੁਣਾਉਣ ਤੋਂ ਬਾਅਦ ਸ਼ਾਮੀ 4:30 ਵਜੇ ਪੰਚਕੂਲਾ ਲਈ ਰਵਾਨਾ ਹੋ ਗਏ। ਇਸ ਦੌਰਾਨ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਸਨ।

About Author

Punjab Mail USA

Punjab Mail USA

Related Articles

ads

Latest Category Posts

    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article