PUNJABMAILUSA.COM

ਡੇਰਾ ਸਿਰਸਾ ‘ਚ ਸਰਚ ਆਪ੍ਰੇਸ਼ਨ ਜਾਰੀ; ਪੁਲਿਸ ਵੱਲੋਂ ਡੇਰੇ ਅੰਦਰੋਂ ਵਸਿਫੋਟਕ ਪਦਾਰਥ ਜ਼ਬਤ

ਡੇਰਾ ਸਿਰਸਾ ‘ਚ ਸਰਚ ਆਪ੍ਰੇਸ਼ਨ ਜਾਰੀ; ਪੁਲਿਸ ਵੱਲੋਂ ਡੇਰੇ ਅੰਦਰੋਂ ਵਸਿਫੋਟਕ ਪਦਾਰਥ ਜ਼ਬਤ

ਡੇਰਾ ਸਿਰਸਾ ‘ਚ ਸਰਚ ਆਪ੍ਰੇਸ਼ਨ ਜਾਰੀ; ਪੁਲਿਸ ਵੱਲੋਂ ਡੇਰੇ ਅੰਦਰੋਂ ਵਸਿਫੋਟਕ ਪਦਾਰਥ ਜ਼ਬਤ
September 09
15:35 2017

ਸਿਰਸਾ, 9 ਸਤੰਬਰ (ਪੰਜਾਬ ਮੇਲ)– ਸਿਰਸਾ ‘ਚ ਗੁਰਮੀਤ ਰਾਮ ਰਹੀਮ ਦੇ ਡੇਰੇ ‘ਚ ਦੂਸਰੇ ਦਿਨ ਸਰਚ ਆਪਰੇਸ਼ਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੁਲਿਸ ਨੇ ਡੇਰੇ ਅੰਦਰੋਂ ਵਿਸਫੋਟਕ ਪਦਾਰਥ ਜ਼ਬਤ ਕੀਤੇ ਹਨ। ਹਰਿਆਣਾ ਸਰਕਾਰ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਸਤੀਸ਼ ਮਿਸ਼ਰਾ ਨੇ ਦੱਸਿਆ ਕਿ ਡੇਰੇ ਦੇ ਅੰਦਰ ਇਕ ਗੈਰ-ਕਾਨੂੰਨੀ ਤਰੀਕੇ ਨਾਲ ਪਟਾਖਾ ਫੈਕਟਰੀ ਚਲਾਈ ਜਾ ਰਹੀ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡੇਰੇ ਅੰਦਰ ਮਨੁੱਖੀ ਪਿੰਜਰਾਂ ਨੂੰ ਦਬਾਏ ਜਾਣ ਦੀਆਂ ਖਬਰਾਂ ਨੂੰ ਲੈ ਕੇ ਜਦੋਂ ਮਿਸ਼ਰਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਇਸ ਮਾਮਲੇ ‘ਚ ਕੁਝ ਨਹੀਂ ਕਿਹਾ ਜਾ ਸਕਦਾ। ਇਸ ਮਾਮਲੇ ਦੀ ਜਾਂਚ ਦੇ ਲਈ ਮਾਹਰਾਂ ਦੀ ਟੀਮ ਬੁਲਾਈ ਗਈ ਹੈ। ਦਰਅਸਲ ਸਿਰਸਾ ਸਥਿਤ ਡੇਰਾ ਕੰਪਲੈਕਸ ਬਹੁਤ ਵੱਡਾ ਹੈ ਅਤੇ ਐਤਵਾਰ ਤੋਂ ਹੀ ਖੋਦਣ ਦਾ ਕੰਮ ਸ਼ੁਰੂ ਹੋ ਸਕੇਗਾ। ਖੁਦ ਨੂੰ ਰੱਬ ਦੱਸਣ ਵਾਲੇ ਰਾਮ ਰਹੀਮ ਦੀਆਂ ਜੜ੍ਹਾਂ ਖੋਦਣ ‘ਚ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਇਸ ਲਈ ਲੰਬੀ ਚੌੜੀ ਸਰਚ ਟੀਮ ਵੀ ਇਸ ਅਭਿਆਨ ਨਾਲ ਜੁੜੀ ਰਹੇਗੀ।
ਡੇਰੇ ਦੇ ਸਰਚ ਆਪਰੇਸ਼ਨ ‘ਚ ਸਭ ਤੋਂ ਵਧ ਚਰਚਾ ਮਨੁੱਖੀ ਪਿੰਜਰਾਂ ਦੀ ਹੋ ਰਹੀ ਹੈ। ਡੇਰੇ ਦੇ 2 ਸਾਬਕਾ ਸਾਧੂਆਂ ਹੰਸਰਾਜ ਅਤੇ ਗੁਰਦਾਸ ਸਿੰਘ ਇਹ ਦੋਸ਼ ਲਗਾ ਚੁੱਕੇ ਹਨ ਕਿ ਡੇਰੇ ‘ਚ ਕਈ ਲੋਕਾਂ ਦੇ ਕਤਲ ਕਰਕੇ ਖੇਤਾਂ ‘ਚ ਦੱਬ ਦਿੱਤਾ ਜਾਂਦਾ ਸੀ ਅਤੇ ਬਾਅਦ ‘ਚ ਉਸ ਤੇ ਦਰੱਖਤ ਲਗਾ ਦਿੱਤਾ ਜਾਂਦਾ ਸੀ। ਇਸ ਦੀ ਜਾਂਚ ਲਈ ਹੀ ਜੇ.ਸੀ.ਬੀ. ਮਸ਼ੀਨਾਂ ਅਤੇ ਖਾਸ ਔਜ਼ਾਰ ਸਰਚ ਲਈ ਲਿਆਉਂਦੇ ਗਏ ਹਨ।
ਡੇਰਾ ਕੰਪਲੈਕਸ ਦੇ ਖੇਤ ਕਰੀਬ ਸਾਢੇ 750 ਏਕੜ ‘ਚ ਫੈਲੇ ਹਨ। ਡੇਰੇ ‘ਚ 1000 ਤੋਂ ਵੱਧ ਇਮਾਰਤਾਂ ਹਨ। ਇਸ ਲਈ ਫਿਲਹਾਲ ਜਾਂਚ ਟੀਮ ਪਹਿਲੇ ਪੱਧਰ ‘ਤੇ ਵੱਖ-ਵੱਖ ਇਮਾਰਤਾਂ ‘ਚ ਜਾਂਚ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਖੁਦਾਈ ਦਾ ਕੰਮ ਕਰਨ ‘ਚ ਅਜੇ ਸਮਾਂ ਲੱਗ ਸਕਦਾ ਹੈ।
ਡੇਰਾ ਸੱਚਾ ਸੌਦਾ ਦੇ ਸਰਚ ਆਪਰੇਸ਼ਨ ਦੇ ਪਹਿਲੇ ਹੀ ਦਿਨ ਸ਼ੱਕੀ ਸਮਾਨ ਮਿਲਣ ਤੋਂ ਬਾਅਦ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਸਰਚ ਆਪਰੇਸ਼ਨ ਦੌਰਾਨ ਭਾਰੀ ਸੰਖਿਆ ‘ਚ ਜੰਗਲੀ ਜਾਨਵਰ ਮਿਲੇ ਹਨ। ਇਨ੍ਹਾਂ ‘ਚ ਹਿਰਨ, ਮੋਰ ਆਦਿ ਜੰਗਲੀ ਜਾਨਵਰ ਮਿਲੇ ਹਨ। ਜੰਗਲੀ ਜਾਨਵਰ ਐਕਟ ਦੇ ਅਨੁਸਾਰ ਕੋਈ ਵੀ ਵਿਅਕਤੀ ਜੰਗਲੀ ਜਾਨਵਰ ਨੂੰ ਪਾਲਤੂ ਨਹੀਂ ਰੱਖ ਸਕਦਾ। ਡੇਰੇ ਨੇ ਇਸ ਮਾਮਲੇ ‘ਚ ਵੀ ਕਾਨੂੰਨ ਵੀ ਦੀ ਉਲੰਘਨਾ ਕੀਤੀ ਹੈ। ਇਸ ਉਲੰਘਨਾ ‘ਤੇ ਜੰਗਲੀ ਜਾਨਵਰਾਂ ਦੇ ਲਈ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਰਿਆਣੇ ਦੇ ਹੀ ਨਰੇਸ਼ ਕਾਦਿਯਾਨ ਨੇ ਪ੍ਰਧਾਨ ਮੰਤਰੀ ਵਿੰਡੋ ‘ਚ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। ਕਾਦਿਯਾਨ ਨੇ ਹਵਾਲਾ ਦਿੱਤਾ ਹੈ ਕਿ ਵਾਈਲਡ ਲਾਈਫ ਐਕਟ 1972 ਦੇ ਅੰਤਰਗਤ ਡੇਰਾ ਸੱਚਾ ਸੌਦਾ ਦੇ ਖਿਲਾਫ ਇਕ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ, ਜਦੋਂਕਿ ਅੱਜ ਸਰਚ ਆਪਰੇਸ਼ਨ ਦੇ ਦੌਰਾਨ ਮੀਡੀਆ ਰਿਪੋਰਟਰਸ ਦੇ ਅਨੁਸਾਰ ਡੇਰਾ ਕੰਪਲੈਕਸ ‘ਚ ਜੰਗਲੀ ਜਾਨਵਰ ਦੇਖੇ ਗਏ ਹਨ।
ਖਾਸ ਇਹ ਵੀ ਹੈ ਕਿ ਡੇਰੇ ਦੀਆਂ ਗੱਡੀਆਂ ਹਮੇਸ਼ਾਂ ਚਰਚਾ ‘ਚ ਰਹੀਆਂ ਹਨ। ਗੁਰਮੀਤ ਸਿੰਘ ਦੇ ਕਾਫਿਲੇ ‘ਚ ਲੈਕਸੇਸ ਗੱਡੀਆਂ ਹੁੰਦੀਆਂ ਸਨ। ਜੈੱਡ ਬਲੈਕ ਰੰਗ ਦੀਆਂ ਇਨ੍ਹਾਂ ਸਾਰੀਆਂ ਗੱਡੀਆਂ ਦਾ ਨੰਬਰ ਇਕੋ ਜਿਹਾ ਹੁੰਦਾ ਸੀ। ਰੌਚਕ ਅਤੇ ਹੈਰਾਨ ਕਰਨ ਵਾਲੀ ਗੱਲ ਦੇਖੋ ਜਿਸ ਦਿਨ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਣੀ ਸੀ , ਉਸ ਤੋਂ ਕੁਝ ਸਮਾਂÎ ਪਹਿਲਾਂ ਹੀ ਸਿਰਸਾ ਦੇ ਪਿੰਡ ਫੂਲਕਾ ਦੇ ਕੋਲ ਇਕ ਲੈਕਸੇਸ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਡੇਰੇ ਵਲੋਂ ਇਸ ਗੱਡੀ ਸਮੇਤ ਤਿੰਨ ਗੱਡੀਆਂ ‘ਚ ਲੋਕ ਸਵਾਰ ਹੋ ਕੇ ਆਏ ਸਨ। ਮੌਕੇ ‘ਤੇ ਮੌਜੂਦ ਗਵਾਹਾਂ ਅਨੁਸਾਰ ਕੁਝ ਹੀ ਸਮੇਂ ‘ਚ ਗੱਡੀ ਸੜ ਗਈ ਸੀ। ਇਹ ਵੀ ਸ਼ੱਕ ਜ਼ਾਹਰ ਕੀਤਾ ਗਿਆ ਸੀ ਕਿ ਇਸ ਗੱਡੀ ‘ਚ ਸ਼ੱਕੀ ਕਾਗਜ਼ਾਤ ਸਨ, ਜਿਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਤਲਾਸ਼ੀ ਅਭਿਆਨ ਦੇ ਦੌਰਾਨ ਵੀ ਸਰਚ ਟੀਮ ਨੂੰ ਡੇਰੇ ‘ਚੋਂ ਇਕ ਹੋਰ ਬਿਨ੍ਹਾਂ ਨੰਬਰ ਦੀ ਲੈਕਸੇਸ ਗੱਡੀ ਮਿਲੀ ਹੈ।
ਰਾਮ ਰਹੀਮ ਨੇ ਕਾਫੀ ਸਮਾਂ ਪਹਿਲਾ ਇਕ ਸ਼ੇਰ ਦਾ ਬੱਚਾ ਮੰਗਵਾਇਆ ਸੀ। ਰਾਮ ਰਹੀਮ ਨੂੰ ਕਈ ਵਾਰ ਇਸ ਬੱਚੇ ਦੇ ਨਾਲ ਦੇਖਿਆ ਗਿਆ ਸੀ। ਬਾਅਦ ‘ਚ ਕਿਸੇ ਨੇ ਵੀ ਰਾਮ ਰਹੀਮ ਨੂੰ ਸ਼ੇਰ ਦੇ ਬੱਚੇ ਨਾਲ ਨਹੀਂ ਦੇਖਿਆ। ਇਸ ਤੋਂ ਇਲਾਵਾ ਮੋਰ,ਹਿਰਨ, ਮਹਿੰਗੇ ਕੁੱਤਿਆਂ ਦਾ ਵੀ ਸ਼ੌਂਕ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article