PUNJABMAILUSA.COM

ਡੇਰਾ ਸਿਰਸਾ ‘ਚ ਬਿਨਾਂ ਲਾਇਸੈਂਸ ਤੋਂ ਚਲਦਾ ਸੀ ਹਸਪਤਾਲ

ਡੇਰਾ ਸਿਰਸਾ ‘ਚ ਬਿਨਾਂ ਲਾਇਸੈਂਸ ਤੋਂ ਚਲਦਾ ਸੀ ਹਸਪਤਾਲ

ਡੇਰਾ ਸਿਰਸਾ ‘ਚ ਬਿਨਾਂ ਲਾਇਸੈਂਸ ਤੋਂ ਚਲਦਾ ਸੀ ਹਸਪਤਾਲ
November 24
16:52 2017

ਚੰਡੀਗੜ੍ਹ, 24 ਨਵੰਬਰ (ਪੰਜਾਬ ਮੇਲ)-ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿਚ ਡੇਰਾ ਸਿਰਸਾ ਵੱਲੋਂ ਚਲਾਏ ਜਾ ਰਹੇ ਸ਼ਾਹ ਸਤਨਾਮਜੀ ਸਪੈਸ਼ਿਲਟੀ ਹਸਪਤਾਲ ਕੋਲ ਰਜਿਸਟਰੇਸ਼ਨ ਲਾਇਸੈਂਸ ਨਹੀਂ ਸੀ ਅਤੇ ਇੱਥੇ ਬਿਨਾਂ ਢੁਕਵੀਂ ਮਨਜ਼ੂਰੀ ਤੋਂ ਅੰਗ ਦਾਨ ਹੁੰਦਾ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਅਦਾਲਤੀ ਕਮਿਸ਼ਨਰ ਏ.ਕੇ.ਐੱਸ. ਪਵਾਰ ਦੀ ਨਿਗਰਾਨੀ ਹੇਠ ਡੇਰੇ ਦੀ ਲਈ ਤਲਾਸ਼ੀ ਦੌਰਾਨ ਇਸ ਹਸਪਤਾਲ ਵਿਚ ਕਈ ਬੇਨਿਯਮੀਆਂ ਸਾਹਮਣੇ ਆਈਆਂ। ਪਵਾਰ ਵੱਲੋਂ ਹਾਈ ਕੋਰਟ ਵਿਚ ਕਈ ਭਾਗਾਂ ਵਿਚ ਦਿੱਤੀ ਰਿਪੋਰਟ ਵਿਚ ਸਿਰਸਾ ਦੇ ਸਿਵਲ ਸਰਜਨ ਦੀ ਰਿਪੋਰਟ ਵੀ ਸ਼ਾਮਲ ਹੈ, ਜਿਸ ਵਿਚ ਕਿਹਾ ਗਿਆ ਕਿ ਡੇਰੇ ਦੇ ਇਸ ਹਸਪਤਾਲ ਵਿਚ ਚਮੜੀ ਟਰਾਂਸਪਲਾਂਟ ਦੇ 40 ਕੇਸ ਹੋਏ। ਇਨ੍ਹਾਂ ਵਿਚੋਂ ਅੱਠ ਕੇਸ ਵੱਖ-ਵੱਖ ਬਿਮਾਰੀਆਂ ਕਾਰਨ ਕਾਮਯਾਬ ਨਹੀਂ ਹੋਏ। ਰਿਪੋਰਟ ਵਿਚ ਕਿਹਾ ਗਿਆ ਕਿ ਇਹ ਵੀ ਪਤਾ ਚੱਲਿਆ ਹੈ ਕਿ ਇਸ ਹਸਪਤਾਲ ਦੇ ਪ੍ਰਬੰਧਕਾਂ ਕੋਲ ਰਜਿਸਟਰੇਸ਼ਨ ਸਰਟੀਫਿਕੇਟ ਨਹੀਂ ਸੀ। ਹਸਪਤਾਲ ਵਿਚੋਂ 29 ਰੈਫਰੀਜਰੇਟਿਡ ਪਲਾਸਟਿਕ ਮਰਤਬਾਨ ਬਰਾਮਦ ਹੋਏ, ਜੋ ਚਮੜੀ ਦੀ ਸੰਭਾਲ ਲਈ ਸੀ। ਇਹ ਹਸਪਤਾਲ ਬਿਨਾਂ ਕਿਸੇ ਢੁਕਵੇਂ ਲਾਇਸੈਂਸ ਤੋਂ ਅੰਗ ਦਾਨ ਜਾਂ ਟਰਾਂਸਪਲਾਂਟ ਕਰ ਰਿਹਾ ਸੀ।
ਰਿਪੋਰਟ ਮੁਤਾਬਕ ਡੇਰਾ ਮੁਖੀ ਦੇ ਤਿੰਨ ਮੰਜ਼ਿਲਾ ਘਰ ‘ਤੇਰਾਵਾਸ’ ਦੀਆਂ ਖਿੜਕੀਆਂ ਦੇ ਸ਼ੀਸ਼ੇ ਬੁਲੇਟ ਪਰੂਫ ਸਨ। ਤਲਾਸ਼ੀ ਮੁਹਿੰਮ ਦੌਰਾਨ ਡੇਰਾ ਕੰਪਲੈਕਸ ਵਿਚੋਂ ਟੀਮਾਂ ਨੇ ਮਹਿੰਗੀਆਂ ਘੜੀਆਂ, ਐਨਕਾਂ, ਪਰਸ, ਪੀਣ ਵਾਲਾ ਵਿਦੇਸ਼ੀ ਪਾਣੀ, ਸ਼ਿੰਗਾਰ ਉਤਪਾਦ, ਕਈ ਜੋੜੇ ਜੁੱਤੀਆਂ, ਟੋਪੀਆਂ ਤੇ ਟੋਪ, ਮਾਲਸ਼ ਵਾਲਾ ਤੇਲ ਅਤੇ ਵੱਡੀ ਗਿਣਤੀ ਡਿਜ਼ਾਈਨਰ ਪੋਸ਼ਾਕਾਂ ਬਰਾਮਦ ਕੀਤੀਆਂ। ਅਦਾਲਤੀ ਕਮਿਸ਼ਨਰ ਨੇ ਇਹ ਰਿਪੋਰਟ 8 ਨਵੰਬਰ ਨੂੰ ਹਾਈ ਕੋਰਟ ਦੇ ਫੁੱਲ ਬੈਂਚ ਸਾਹਮਣੇ ਪੇਸ਼ ਕੀਤੀ ਸੀ।

About Author

Punjab Mail USA

Punjab Mail USA

Related Articles

ads

Latest Category Posts

    ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

Read Full Article
    ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

Read Full Article
    ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

Read Full Article
    ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

Read Full Article
    ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

Read Full Article
    ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

Read Full Article
    ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

Read Full Article
    ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Read Full Article
    ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

Read Full Article
    ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

Read Full Article
    ਸ਼ਿਕਾਗੋ ‘ਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ

ਸ਼ਿਕਾਗੋ ‘ਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ

Read Full Article