PUNJABMAILUSA.COM

ਡੇਰਾ ਮੁਖੀ ਦੇ ਨਾਂ ਅਤੇ ਜਨਮ ਸਥਾਨ ਬਾਰੇ ਵੀ ਵਿਵਾਦ

ਡੇਰਾ ਮੁਖੀ ਦੇ ਨਾਂ ਅਤੇ ਜਨਮ ਸਥਾਨ ਬਾਰੇ ਵੀ ਵਿਵਾਦ

ਡੇਰਾ ਮੁਖੀ ਦੇ ਨਾਂ ਅਤੇ ਜਨਮ ਸਥਾਨ ਬਾਰੇ ਵੀ ਵਿਵਾਦ
August 31
07:44 2017

ਡੱਬਵਾਲੀ, 31 ਅਗਸਤ (ਪੰਜਾਬ ਮੇਲ)- ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਜੋ ਹੁਣ ਕੈਦੀ ਨੰਬਰ 8647 ਹੈ, ਦੀ ਜਨਮ ਮਿਤੀ, ਨਾਂ ਅਤੇ ਜਨਮ ਸਥਾਨ ਬਾਰੇ ਵੀ ਵਿਵਾਦ ਹੈ। ਡੇਰਾ ਮੁਖੀ ਦੀ ਜਨਮ ਤਰੀਕ 15 ਅਗਸਤ, 1967 ਅਤੇ ਜਨਮ ਸਥਾਨ ਪਿੰਡ ਗੁਰੂਸਰ ਮੋਡੀਆ (ਰਾਜਸਥਾਨ) ਦੱਸਿਆ ਜਾਂਦਾ ਹੈ। ਉਸ ਦਾ ਜਨਮ ਦਿਨ ਆਜ਼ਾਦੀ ਦਿਹਾੜੇ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੂਜੇ ਪਾਸੇ ਦਸਤਾਵੇਜ਼ੀ ਰਿਕਾਰਡ ਗੁਰਮੀਤ ਰਾਮ ਰਹੀਮ ਦੇ ਜਨਮ ਦੀ ਅਸਲ ਤਰੀਕ 10 ਜੁਲਾਈ, 1967 ਅਤੇ ਜਨਮ ਅਸਥਾਨ ਪਿੰਡ ਕਿੱਕਰਖੇੜਾ (ਜ਼ਿਲ੍ਹਾ ਫਿਰੋਜ਼ਪੁਰ) ਦੱਸਦਾ ਹੈ, ਜਿੱਥੇ ਉਸ ਦੇ ਨਾਨਕੇ ਹਨ। ਉਸ ਦਾ ਨਾਂਅ ਵੀ ਹਰਪਾਲ ਸੀ। ਇਹ ਖੁਲਾਸਾ ਜ਼ਿਲ੍ਹਾ ਫਿਰੋਜ਼ਪੁਰ ਦੇ ਮੈਡੀਕਲ ਰਜਿਸਟਰਾਰ (ਜਨਮ ਤੇ ਮੌਤ) ਵੱਲੋਂ ਜਾਰੀ ਜਨਮ ਸਰਟੀਫਿਕੇਟ ਨੰਬਰ 15845 ਵਿੱਚ ਹੋਇਆ ਹੈ। ਇਸ ’ਚ ਬੱੱਚੇ ਦਾ ਨਾਂਅ ਹਰਪਾਲ ਅਤੇ ਉਸ ਦੇ ਪਿਤਾ ਦਾ ਨਾਂਅ ਮੱਘਰ ਸਿੰਘ, ਮਾਤਾ ਦਾ ਨਾਂ ਨਸੀਬ ਕੌਰ ਅਤੇ ਦਾਦੇ ਦਾ ਨਾਂਅ ਚੇਤ ਸਿੰਘ ਲਿਖਿਆ ਹੈ। ਇਹ ਖੁਲਾਸਾ ਡੇਰਾ ਸਿਰਸਾ ’ਚ 6 ਸਾਲ ਸੇਵਾ ਕਰਨ ਵਾਲੇ ਗੁਰਦਾਸ ਸਿੰਘ ਤੂਰ ਵਾਸੀ ਸਿਰਸਾ ਨੇ ਕੀਤਾ ਹੈ। ਉਹ ਡੇਰੇ ਵਿੱਚ ਪ੍ਰਿੰਟਿੰਗ ਪ੍ਰੈੱਸ ’ਚ ਇੰਚਾਰਜ ਨੰਬਰ 4 ਰਿਹਾ ਸੀ। ਤੂਰ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੇ ਸ਼ਰਧਾਲੂਆਂ ’ਤੇ ਪ੍ਰਭਾਵ ਪਾਉਣ ਲਈ ਆਪਣੇ ਜਨਮ ਨੂੰ ਭਾਰਤ ਦੇ ਆਜ਼ਾਦੀ ਦਿਵਸ (15 ਅਗਸਤ) ਨਾਲ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਉਹ 1996 ਤੋਂ 2002 ਤਕ ਡੇਰੇ ’ਚ ਸੇਵਾਦਾਰ ਰਿਹਾ ਪਰ ਸੱਚਾਈ ਦਾ ਪਤਾ ਲੱਗਣ ’ਤੇ ਉਸ ਨੇ ਡੇਰਾ ਤਿਆਗ ਦਿੱਤਾ। ਉਸ ਨੇ ਸੱਚ ਤਕ ਪੁੱਜਣ ਲਈ ਗੁਰਮੀਤ ਰਾਮ ਰਹੀਮ ਦੀ ਜੀਵਨੀ ਫਰੋਲਣੀ ਸ਼ੁਰੂ ਕੀਤੀ ਅਤੇ ਪਿੰਡ ਗੁਰੂਸਰ ਮੋਡੀਆ ਦੇ ਸ਼ਿਵਜੰਟ ਸਿੰਘ ਨੇ ਰਾਮ ਰਹੀਮ ਦੀ ਜਨਮ ਤਰੀਕ ਦੀ ਹਕੀਕਤ ਬਾਰੇ ਦੱਸਿਆ। ਤੂਰ ਅਨੁਸਾਰ ਕੁਝ ਸਮੇਂ ਬਾਅਦ ਸ਼ਿਵਜੰਟ ਸਿੰਘ ਦਾ ਕਤਲ ਹੋ ਗਿਆ ਸੀ। ਉਸ ਨੇ ਕਾਫ਼ੀ ਮੁਸ਼ੱਕਤ ਬਾਅਦ ਫਿਰੋਜ਼ਪੁਰ ਤੋਂ ਰਿਕਾਰਡ ਹਾਸਲ ਕੀਤਾ। ਉਸ ਨੇ ਅਜਮੇਰ ਤੋਂ ਗੁਰਮੀਤ ਰਾਮ ਰਹੀਮ ਦੇ 10ਵੀਂ ਜਮਾਤ ਦੇ ਸਰਟੀਫਿਕੇਟ ਦੀ ਕਾਪੀ ਕਢਵਾਈ, ਜਿਸ ਵਿੱਚ ਉਸ ਦੀ ਜਨਮ ਤਰੀਕ 15 ਅਗਸਤ 1967 ਦਰਸਾਈ ਗਈ ਹੈ। ਸਰਟੀਫਿਕੇਟ ਅਨੁਸਾਰ ਗਣਿਤ ਵਿਸ਼ੇ ’ਚੋਂ ਫੇਲ੍ਹ ਹੋਣ ਕਾਰਨ ਗੁਰਮੀਤ ਦੀ ਮੈਟਰਿਕ ’ਚੋੋਂ ਕੰਪਾਰਟਮੈਂਟ ਸੀ। ਸੂਤਰਾਂ ਮੁਤਾਬਕ ਸਿੱਖਿਆ ਬੋਰਡ ਦੇ ਰਿਕਾਰਡ ਦੀ ਪੜਤਾਲ ਹੋਣ ’ਤੇ ਦਸਤਾਵੇਜ਼ਾਂ ’ਚ ਜਨਮ ਤਰੀਕ ਨਾਲ ਕਥਿਤ ਛੇੜਛਾੜ ਉਜਾਗਰ ਹੋਣ ਦੀ ਸੰਭਾਵਨਾ ਹੈ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article