PUNJABMAILUSA.COM

ਡੇਰਾ ਮੁਖੀ ਦੀ ਸ਼ੁਰੂ ਤੋਂ ਹੀ ਫਿਤਰਤ ‘ਚ ਸੀ ‘ਕਾਨੂੰਨ ਤੋੜਨਾ’; ਡੇਰੇ ਦੇ ਸਾਧੂ ਰਹੇ ਵਿਅਕਤੀ ਵੱਲੋਂ ਖੁਲਾਸਾ

ਡੇਰਾ ਮੁਖੀ ਦੀ ਸ਼ੁਰੂ ਤੋਂ ਹੀ ਫਿਤਰਤ ‘ਚ ਸੀ ‘ਕਾਨੂੰਨ ਤੋੜਨਾ’; ਡੇਰੇ ਦੇ ਸਾਧੂ ਰਹੇ ਵਿਅਕਤੀ ਵੱਲੋਂ ਖੁਲਾਸਾ

ਡੇਰਾ ਮੁਖੀ ਦੀ ਸ਼ੁਰੂ ਤੋਂ ਹੀ ਫਿਤਰਤ ‘ਚ ਸੀ ‘ਕਾਨੂੰਨ ਤੋੜਨਾ’; ਡੇਰੇ ਦੇ ਸਾਧੂ ਰਹੇ ਵਿਅਕਤੀ ਵੱਲੋਂ ਖੁਲਾਸਾ
September 11
12:02 2017

ਚੰਡੀਗੜ੍ਹ, 11 ਸਤੰਬਰ (ਪੰਜਾਬ ਮੇਲ)–ਬਲਾਤਕਾਰੀ ਬਾਬਾ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਉਸਦੇ ਰਾਜ਼ਦਾਰ ਰਹੇ ਸਾਧੂ ਅਤੇ ਸ਼ਰਧਾਲੂ ਇਕ-ਇਕ ਕਰਕੇ ਉਸਦੇ ਸਾਰੇ ਰਾਜ਼ਾਂ ਤੋਂ ਪੜਦਾ ਚੁੱਕ ਰਹੇ ਹਨ। ਕਈ ਸਾਲ ਤੱਕ ਡੇਰੇ ਦੇ ਸਾਧੂ ਰਹੇ ਗੁਰਦਾਸ ਤੂਰ ਨੇ ਇਕ ਹੋਰ ਨਵਾਂ ਖੁਲਾਸਾ ਕੀਤਾ ਹੈ। ਤੂਰ ਦਾ ਕਹਿਣਾ ਹੈ ਕਿ ਕਾਨੂੰਨ ਤੋੜਣਾ ਸ਼ੁਰੂ ਤੋਂ ਹੀ ਰਾਮ ਰਹੀਮ ਦੀ ਫਿਤਰਤ ‘ਚ ਰਿਹਾ ਹੈ। ਗੱਲ ਭਾਵੇਂ ਇਕ ਹੀ ਨੰਬਰ ਦੀਆਂ ਕਈ ਗੱਡੀਆਂ ਰੱਖਣ ਦੀ ਹੋਵੇ ਜਾਂ ਡੇਰੇ ‘ਚ ਗੈਰ-ਕਾਨੂੰਨੀ ਪਸ਼ੂ-ਪੰਛੀਆਂ ਨੂੰ ਕੈਦ ਕਰਕੇ ਰੱਖਣ ਦੀ ਹੋਵੇ। ਇੰਨਾ ਹੀ ਨਹੀਂ ਡੇਰਾ ਮੁਖੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਗੋਰਾ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਰਾਮ ਰਹੀਮ ਅਫੀਮ ਅਤੇ ਸ਼ਰਾਬ ਦਾ ਵੀ ਸ਼ੌਕੀਣ ਸੀ।
ਇਸ ਦੇ ਨਾਲ ਹੀ ਬਲਾਤਕਾਰੀ ਬਾਬਾ ਦੀ ਰਾਜ਼ਦਾਰ ਉਸਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਆਖਿਰ ਹੈ ਕਿਥੇ? ਰਾਮ ਰਹੀਮ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹਿਣ ਵਾਲੀ ਹਨੀਪ੍ਰੀਤ ਕਿਉਂ ਰਾਮ ਰਹੀਮ ਨੂੰ ਮਿਲਣ ਨਹੀਂ ਪੁੱਜੀ? ਇਸ ਤਰ੍ਹਾਂ ਦੇ ਕਿੰਨੇ ਹੀ ਸਵਾਲ ਜਿੰਨਾ ਦਾ ਜਵਾਬ ਲੱਭਣ ਦੇ ਪੁਲਸ ਦਿਨ-ਰਾਤ ਇਕ ਕਰ ਰਹੀ ਹੈ, ਪਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ ਹਨ। ਇਸ ਸਵਾਲ ਦਾ ਜਵਾਬ ਸ਼ਾਇਦ ਡੇਰੇ ਦੇ ਨਾਲ ਸੰਬੰਧ ਰੱਖਣ ਵਾਲੇ ਇਸ ਵਿਅਕਤੀ ਦੇ ਕੋਲ ਹੈ। ਜੀ ਹਾਂ, ਰਾਮ ਰਹੀਮ ਦੀ ਨੂੰਹ ਦੇ ਕਜ਼ਨ ਭੁਪਿੰਦਰ ਸਿੰਘ ਗੋਰਾ ਦਾ ਕਹਿਣਾ ਹੈ ਕਿ ਹਨੀਪ੍ਰੀਤ ਮੁੰਬਈ ‘ਚ ਹੋ ਸਕਦੀ ਹੈ। ਗੋਰਾ ਨੇ ਦੱਸਿਆ ਕਿ ਮੁੰਬਈ ‘ਚ ਹਨੀਪ੍ਰੀਤ ਦੇ ਨਾਮ ‘ਤੇ ਰਾਮ ਰਹੀਮ ਨੇ ਕੁਝ ਫਲੈਟ ਖਰੀਦ ਕੇ ਰੱਖੇ ਹਨ।
ਸਾਲ 1998 ‘ਚ ਜਦ ਇਸ ਦੀ ਗੱਡੀ ਹਰਿਆਣਾ ਤੋਂ ਯੂ.ਪੀ. ਵਲ ਜਾ ਰਹੀ ਸੀ ਤਾਂ ਯੂ. ਪੀ. ਬਾਰਡਰ ‘ਤੇ ਗੱਡੀ ਦੀ ਤਲਾਸ਼ੀ ਦੌਰਾਨ ਬਾਬੇ ਦੀ ਗੱਡੀ ‘ਚੋਂ ਸ਼ਰਾਬ ਦੀ ਬੋਤਲ ਬਰਾਮਦ ਹੋਈ ਸੀ। ਰਾਮ ਰਹੀਮ ਵਲੋਂ ਮੀਟ ਖਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਂ ਵੀ ਇਕ ਪੁਰਾਣੀ ਫੋਟੋ ‘ਚ ਕਿਸੇ ਵਿਆਹ ਦੌਰਾਨ ਮੇਜ਼ ‘ਤੇ ਸ਼ਰਾਬ, ਮੀਟ ਤੇ ਹੋਰ ਪਦਾਰਥ ਖਾਂਦੇ ਹੋਏ ਦੇਖਿਆ ਹੈ ਪਰ ਮੈਂ ਆਪਣੇ ਅੱਖੀ ਨਹੀਂ ਦੇਖਿਆ।
ਉਨ੍ਹਾਂ ਦੁਰਲੱਭ ਜਾਨਵਰਾਂ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਅਸੀਂ ਗੁਫਾ ਦੇ ਬਾਹਰ ਦੁਰਲੱਭ ਪ੍ਰਜਾਤੀ ਦੇ ਸ਼ੇਰ ਦੇ ਬੱਚਿਆਂ ਨੂੰ ਘੁੰਮਦਾ ਦੇਖਿਆ ਹੈ ਪਰ ਉਨ੍ਹਾਂ ਨੂੰ ਵੱਡਾ ਹੁੰਦੇ ਹੋਏ ਨਹੀਂ ਦੇਖਿਆ। ਕਦਮ-ਕਦਮ ‘ਤੇ ਬਾਬਾ ਕਾਨੂੰਨ ਤੋੜਦਾ ਚਾਹੇ ਉਹ ਦੁਰਲੱਭ ਪ੍ਰਜਾਤੀ ਦੇ ਜੀਵਾਂ ਦੇ ਬਾਰੇ ‘ਚ ਹੋਵੇ ਜਾਂ ਕੋਈ ਹੋਰ ਮਾਮਲਾ। ਬਾਬਾ ਨੇ ਆਪਣੇ ਭਗਤਾਂ ਤੋਂ ਆਪਣੀਆਂ ਸਾਰੀਆਂ ਪੁਰਾਣੀਆਂ ਫੋਟੋਜ਼ ਇਹ ਕਹਿ ਕੇ ਵਾਪਸ ਮੰਗਵਾ ਲਈਆਂ ਸਨ ਕਿ ਉਨ੍ਹਾਂ ਨੇ ਭਗਤਾਂ ਦਾ ਪਿਆਰ ਦੇਖਣਾ ਹੈ ਪਰ ਬਾਅਦ ‘ਚ ਇਹ ਫੋਟੋਆਂ ਕਿਸੇ ਨੂੰ ਵੀ ਵਾਪਸ ਨਹੀਂ ਕੀਤੀਆਂ।
ਰਾਮ ਰਹੀਮ ਦੀ ਨੂੰਹ ਹੁਸਨਪ੍ਰੀਤ ਦਾ ਰਿਸ਼ਤੇਦਾਰ ਭੁਪਿੰਦਰ ਸਿੰਘ ਉਰਫ ਗੋਰਾ ਨੇ ਦੱਸਿਆ ਕਿ ਬਾਬਾ ਦੇ ਇਕ ਸੁਰੱਖਿਆ ਕਰਮੀ ਨੇ, ਜੋ ਬਾਬਾ ਦੇ ਨਾਲ ਰਹਿੰਦਾ ਸੀ ਨੇ ਦੱਸਿਆ ਸੀ ਕਿ ਬਾਬਾ ਕਦੇ-ਕਦੇ ਅਫੀਮ ਖਾ ਲੈਂਦਾ ਸੀ ਤੇ ਅੰਦਰ ਬੈਠ ਕੇ ਸ਼ਰਾਬ ਵਗੈਰਾ ਵੀ ਪੀ ਲੈਂਦਾ ਸੀ। ਡੇਰਾ ਦੇ ਅੰਦਰ ਜੋ ਸਕਾਚ ਜਾਂ ਮਹਿੰਗੀ ਵਿਸਕੀ ਮੰਗਵਾਈ ਜਾਂਦੀ ਸੀ ਉਹ ਨਿਸ਼ਚਿਤ ਤੌਰ ‘ਤੇ ਬਾਬਾ ਲਈ ਹੀ ਮੰਗਵਾਈ ਜਾਂਦੀ ਸੀ। ਇਸ ਤੋਂ ਇਲਾਵਾ ਕਾਲੇ ਤਿੱਤਰ ਦਾ ਮੀਟ ਖਾਣ ਦੀ ਗੱਲ ਸਾਹਮਣੇ ਆਈ ਹੈ ਜੋ ਇਕ ਦੁਰਲੱਭ ਪੰਛੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਗੋਰਾ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਉਨ੍ਹਾਂ ਗੁਰੂਆਂ ਦੇ ਬਰਾਬਰ ਸਮਝਦਾ ਸੀ, ਜੋ ਸ਼ਿਕਾਰ ਖੇਡਦੇ ਸਨ ਤੇ ਇਸ ਲਈ ਦੁਰਲੱਭ ਪ੍ਰਾਣੀ ਆਪਣੇ ਡੇਰੇ ‘ਚ ਰੱਖਦਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

Read Full Article
    ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

Read Full Article
    ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

Read Full Article
    ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

Read Full Article
    ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

Read Full Article
    ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

Read Full Article
    ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

Read Full Article
    14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

Read Full Article
    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article