PUNJABMAILUSA.COM

ਡੇਰਾਵਾਦ ਨੇ ਸਿੱਖੀ ਨੂੰ ਲਾਈ ਢਾਹ : ਏ.ਜੀ.ਪੀ.ਸੀ.

 Breaking News

ਡੇਰਾਵਾਦ ਨੇ ਸਿੱਖੀ ਨੂੰ ਲਾਈ ਢਾਹ : ਏ.ਜੀ.ਪੀ.ਸੀ.

ਡੇਰਾਵਾਦ ਨੇ ਸਿੱਖੀ ਨੂੰ ਲਾਈ ਢਾਹ : ਏ.ਜੀ.ਪੀ.ਸੀ.
August 30
10:15 2017

ਫਰੀਮਾਂਟ, 30 ਅਗਸਤ (ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੌਦਾ ਸਾਧ ਮਾਮਲੇ ‘ਚ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਜਾਰੀ ਆਪਣੇ ਬਿਆਨ ‘ਚ ਕਿਹਾ ਕਿ ਡੇਰਾਵਾਦ ਨੇ ਪਿਛਲੇ ਸਮੇਂ ‘ਚ ਸਿੱਖੀ ਨੂੰ ਜ਼ਬਰਦਸਤ ਢਾਹ ਲਾਈ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਅਤੇ ਧਾਰਮਿਕ ਲੀਡਰਾਂ ਨੇ ਡੇਰਿਆਂ ਦੇ ਘਟੀਆ ਸੋਚ ਦੇ ਮੁੱਖੀਆਂ ਨੂੰ ਸ਼ਰਨ ਦੇ ਕੇ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਅਤੇ ਕਰਤੂਤਾਂ ਨੂੰ ਛੁਪਾਇਆ ਹੈ। ਏ.ਜੀ.ਪੀ.ਸੀ. ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਵੱਲੋਂ ਮੁੱਖ ਮੋੜ ਚੁੱਕੇ ਕੁਝ ਲੋਕਾਂ ਨੂੰ ਧਰਮ ‘ਚ ਵਾਪਸ ਲਿਆਉਣ ਦੀ ਲੋੜ ਹੈ। ਉਨ੍ਹਾਂ ਅਪੀਲ ਜਾਰੀ ਕਰਦਿਆਂ ਸਮੂਹ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਭੇਖੀ ਸਾਧਾਂ, ਸੰਤਾਂ ਦੇ ਡੇਰਿਆਂ ਨੂੰ ਨਕਾਰ ਦੇਣ ਅਤੇ ਗੁਰੂ ਲੜ ਲੱਗ ਕੇ ਆਪਣੇ ਜੀਵਨ ਸੰਵਾਰਨ। ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਖਾਤਰ ਇਨ੍ਹਾਂ ਝੂਠੇ ਸਾਧਾਂ ਦੇ ਡੇਰੇ ਜੋ ਕਿ ਵਪਾਰ ਦਾ ਅੱਡਾ ਬਣ ਚੁੱਕੇ ਹਨ, ‘ਚ ਪਹੁੰਚ ਕਰਕੇ ਇਨ੍ਹਾਂ ਨੂੰ ਸ਼ਰਨ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰ ਰਾਜਨੀਤਿਕ ਪਾਰਟੀ ਦੇ ਪ੍ਰਮੁੱਖ ਅਹੁਦੇਦਾਰ ਜੋ ਇਨ੍ਹਾਂ ਪਾਖੰਡੀ ਸਾਧਾਂ ਪਾਸ ਪਹੁੰਚਦੇ ਸਨ, ਨੂੰ ਅੱਜ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਦੇ ਕਾਰਨਾਮਿਆਂ ‘ਚ ਭਾਈਵਾਲ ਸਨ।
ਉਨ੍ਹਾਂ ਇਸ ਮੌਕੇ ਕਿਹਾ ਕਿ ਡੇਰਿਆਂ ਨੂੰ ਬੜ੍ਹਾਵਾਂ ਦੇਣ ‘ਚ ਸਰਕਾਰਾਂ ਦੀ ਅਹਿਮ ਭੂਮਿਕਾ ਰਹੀ ਹੈ, ਜੇਕਰ ਸਮੇਂ ਰਹਿੰਦਿਆਂ ਇਸ ‘ਤੇ ਠੱਲ੍ਹ ਪਾਈ ਜਾਂਦੀ, ਤਾਂ ਸ਼ਾਇਦ ਅੱਜ ਮਾਸੂਮ ਲੜਕੀਆਂ ਨਾਲ ਜਬਰ-ਜਨਾਹ, ਕਤਲ, ਹਿੰਸਾ ਅਤੇ ਆਮ ਜਨਤਾ ਨੂੰ ਵਹਿਮਾਂ-ਭਰਮਾਂ ‘ਚ ਪਾਉਣ ਵਰਗੀਆਂ ਘਟਨਾਵਾਂ ਨਾ ਵਾਪਰਦੀਆਂ। ਉਨ੍ਹਾਂ ਇਸ ਮੌਕੇ ਧਾਰਮਿਕ ਜਥੇਬੰਦੀਆਂ ਨੂੰ ਖੂੰਭਾਂ ਵਾਂਗੂੰ ਉੱਗ ਰਹੇ ਡੇਰਿਆਂ ਨੂੰ ਸਫ਼ਲ ਕਰਨ ਲਈ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਮੂਹ ਧਾਰਮਿਕ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀ ਪੱਧਰ ‘ਤੇ ਮੁਹਿੰਮ ਵਿੱਢਣੀ ਚਾਹੀਦੀ ਹੈ, ਤਾਂ ਜੋ ਸਿੱਖ ਕੌਮ ‘ਚ ਵਾਪਸੀ ਕਰ ਸਕਣ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਸਬੰਧੀ ਫ਼ੈਸਲਾ ਵਿਚਾਰ-ਵਟਾਂਦਰਾ ਕਰਨ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਜਥੇਦਾਰ ਸਰਕਾਰਾਂ ਦੇ ਪਿੱਠੂ ਬਣ ਕੇ ਰਹਿ ਗਏ ਹਨ, ਜਿਸ ਕਾਰਨ ਇਸ ਤਰ੍ਹਾਂ ਦੇ ਪਾਖੰਡੀ ਸਾਧ ਵਾਰ-ਵਾਰ ਸਿੱਖੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article
    ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

Read Full Article