PUNJABMAILUSA.COM

ਡੇਟਿੰਗ ਸਾਈਟ ਰਾਹੀਂ ਮਿਲੀ ਕੁੜੀ ਬਣੀ ਕਾਤਿਲ

ਡੇਟਿੰਗ ਸਾਈਟ ਰਾਹੀਂ ਮਿਲੀ ਕੁੜੀ ਬਣੀ ਕਾਤਿਲ

ਡੇਟਿੰਗ ਸਾਈਟ ਰਾਹੀਂ ਮਿਲੀ ਕੁੜੀ ਬਣੀ ਕਾਤਿਲ
June 29
16:50 2018

ਖਰੜ ਦੇ ਪੰਜਾਬੀ ਨੌਜਵਾਨ ਸੰਦੀਪ ਧੀਮਾਨ ਦੇ ਕਤਲ ਲਈ 17 ਸਾਲਾ ਕੁੜੀ ਅਦਾਲਤ ਵੱਲੋਂ ਦੋਸ਼ੀ ਕਰਾਰ
-18 ਦਸੰਬਰ 2017 ਨੂੰ ਨੇਪੀਅਰ ਲਾਗੇ ਕੀਤਾ ਗਿਆ ਸੀ ਕਤਲ

ਆਕਲੈਂਡ 29 ਜੂਨ (ਹਰਜਿੰਦਰ ਸਿੰਘ ਬਸਿਆਲਾ)-ਇੰਟਰਨੈਟ ਉਤੇ ਚਲਦੀਆਂ ਡੇਟਿੰਗ ਵੈਬਸਾਈਟਾਂ ਦੇ ਜਾਲ ਵਿਚ ਫਸ ਕੇ ਖਰੜ ਦੇ ਇਕ 31 ਸਾਲਾ ਨੌਜਵਾਨ ਸੰਦੀਪ ਧੀਮਾਨ ਨੇ ਨੇਪੀਅਰ ਲਾਗੇ ਆਪਣੀ ਜਾਨ ਪਿਛਲੇ ਸਾਲ 18 ਦਸੰਬਰ ਨੂੰ ਗਵਾ ਲਈ ਸੀ। ਜਿਸ ਕੁੜੀ ਦੇ ਨਾਲ ਉਸਨੇ ਚੰਗਾ ਸਮਾਂ ਬਿਤਾਉਣ ਦਾ ਸੋਚਿਆ ਸੀ, ਉਹ ਹੀ ਆਪਣੇ ਸਾਥੀਆਂ ਨਾਲ ਰਲ ਕੇ ਉਸਨੂੰ ਲੁੱਟ-ਪੁੱਟ ਕੇ ਬੁਰੀ ਤਰ੍ਹਾਂ ਨਾਲ ਕਤਲ ਕਰ ਗਈ। ਅੱਜ ਮਾਣਯੋਗ ਹਾਈ ਕੋਰਟ ਨੇਪੀਅਰ ਨੇ ਇਸ ਸਬੰਧ ਦੇ ਵਿਚ ਇਕ ਹੋਰ 17 ਸਾਲਾ ਕੁੜੀ ਨੂੰ ਦੋਸ਼ੀ ਗਰਦਾਨਿਆ ਹੈ। ਰੋਜ ਪੇਜ ਲੀਵਸ ਨਾਂਅ ਦੀ ਕੁੜੀ ਨੇ ਜਿੱਥੇ ਸੰਦੀਪ ਧਾਲਾਵੀਲ ਦੇ ਕਤਲ ਦੀ ਸਕੀਮ ਬਣਾਈ ਉਥੇ ਉਸਨੇ ਆਪਣੇ ਸਾਥੀ ਨਾਲ ਬੁਰੀ ਤਰ੍ਹਾਂ ਮਾਰਿਆ, ਉਸਦੀ ਕਾਰ ਅਤੇ ਫੋਨ ਆਦਿ ਵੀ ਖੋਹ ਲਏ। ਇਸ ਨੌਜਵਾਨ ਦਾ ਕਤਲ ਕਰਕੇ ਦੂਰ-ਦੁਰੇਡੇ ਕਿਤੇ ਸੁੱਟ ਦਿੱਤਾ ਗਿਆ ਅਤੇ 8 ਦਿਨ ਬਾਅਦ ਕਿਸੇ ਕੂੜੇ ਵਾਲੇ ਟਰੱਕ ਡ੍ਰਾਈਵਰ ਵੱਲੋਂ ਦੱਸਣ ਬਾਅਦ ਇਸਦੀ ਲਾਸ਼ ਪ੍ਰਾਪਤ ਹੋਈ ਸੀ। ਇਸ ਕੇਸ ਦੇ ਸਬੰਧ ਵਿਚ ਪਹਿਲਾਂ ਵੀ 24 ਮਈ ਨੂੰ ਉਸਦੇ ਸਾਥੀ ਸ਼ਾਉਨ ਲਿਆਮ ਕਾਰਾਉਰੀਆ ਨੂੰ ਜੀਵਨ ਭਰ ਦੀ ਜ਼ੇਲ੍ਹ ਹੋ ਚੁੱਕੀ ਹੈ ਅਤੇ ਉਹ 12 ਸਾਲਾਂ ਤੱਕ ਪੇਰੋਲ ਉਤੇ ਵੀ ਬਾਹਰ ਨਹੀਂ ਆਵੇਗਾ। ਹੁਣ ਇਸ ਦੋਸ਼ੀ ਕੁੜੀ ਨੂੰ ਵੀ 27 ਜੁਲਾਈ ਨੂੰ ਮਾਣਯੋਗ ਅਦਾਲਤ ਸਜ਼ਾ ਸੁਣਾਏਗੀ।
ਵਰਨਣਯੋਗ ਹੈ ਕਿ ਸੰਦੀਪ ਧੀਮਾਨ ਜੂਨ 2015 ਦੇ ਵਿਚ ਇਥੇ ਆਈ. ਟੀ. ਦੀ ਪੜ੍ਹਾਈ ਕਰਨ ਆਇਆ ਸੀ ਅਤੇ ਇਸੇ ਖੇਤਰ ਦੇ ਵਿਚ ‘ਕੋਰਸ’ ਕੰਪਨੀ ਅੰਦਰ ਨੌਕਰੀ ਵੀ ਕਰਨ ਲੱਗ ਪਿਆ ਸੀ। ਜਨਵਰੀ 2018 ਦੇ ਵਿਚ ਇਸਦਾ ਵਿਆਹ ਕਰਨ ਬਾਰੇ ਘਰਦੇ ਸੋਚਦੇ ਸਨ ਪਰ ਇਹ ਪਹਿਲਾਂ ਹੀ ਘਟਨਾ ਦਾ ਸ਼ਿਕਾਰ ਹੋ ਗਿਆ। ਇਨ੍ਹਾਂ ਹਮਲਾਵਾਰਾਂ ਨੇ ਉਸਦੇ ਸਰੀਰ ਉਤੇ 9 ਵਾਰ ਵੱਖ-ਵੱਖ ਥਾਵਾਂ ਜਿਵੇਂ ਪਿੱਠ, ਦਿੱਲ ਅਤੇ ਸਿਰ ਉਤੇ ਚਾਕੂ ਮਾਰੇ, ਅੱਧਮੋਇਆ ਕਰਕੇ ਸੁੱਟ ਕੇ ਜਾਣ ਲੱਗੇ ਤਾਂ ਵੇਖਿਆ ਕਿ ਉਹ ਸਹਾਇਤਾ ਵਾਸਤੇ ਕਿਸੀ ਨੂੰ ਅਵਾਜ ਲਗਾ ਰਿਹਾ ਹੈ, ਇਹ ਸੁਣ ਕੇ ਉਹ ਫਿਰ ਵਾਪਿਸ ਗਏ ਅਤੇ ਦੁਬਾਰਾ ਜਾਨੋ ਮਾਰ ਕੇ ਗਏ। ਜਿਸ ਦਿਨ ਉਸਦਾ ਕਤਲ ਹੋਇਆ ਉਸ ਦਿਨ ਸੰਦੀਪ ਦਾ ਜਨਮ ਦਿਨ ਸੀ ਅਤੇ ਉਹ 31 ਸਾਲਾਂ ਦਾ ਹੋ ਰਿਹਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article