PUNJABMAILUSA.COM

ਡੇਅਰੀ ਮਾਲਕ ਨੇ 20 ਸੁਪਰਮਾਰਕੀਟਾਂ ਤੋਂ ਖਾਲੀ ਬੈਂਕ ਚੈਕਾਂ ਰਾਹੀਂ ਕੀਤੀ ਖਰੀਦਦਾਰੀ ਤੇ ਹੁਣ ਅਦਾਲਤੀ ਘੇਰੇ ਵਿਚ

ਡੇਅਰੀ ਮਾਲਕ ਨੇ 20 ਸੁਪਰਮਾਰਕੀਟਾਂ ਤੋਂ ਖਾਲੀ ਬੈਂਕ ਚੈਕਾਂ ਰਾਹੀਂ ਕੀਤੀ ਖਰੀਦਦਾਰੀ ਤੇ ਹੁਣ ਅਦਾਲਤੀ ਘੇਰੇ ਵਿਚ

ਡੇਅਰੀ ਮਾਲਕ ਨੇ 20 ਸੁਪਰਮਾਰਕੀਟਾਂ ਤੋਂ ਖਾਲੀ ਬੈਂਕ ਚੈਕਾਂ ਰਾਹੀਂ ਕੀਤੀ ਖਰੀਦਦਾਰੀ ਤੇ ਹੁਣ ਅਦਾਲਤੀ ਘੇਰੇ ਵਿਚ
November 28
17:24 2017

-ਜੁਲਾਈ 2016 ਦੇ ਵਿਚ 17,000 ਡਾਲਰ ਦੀ ਕੀਤੀ ਸੀ ਖਰੀਦਦਾਰੀ
ਔਕਲੈਂਡ, 28 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਹਾਕਸ ਬੇਅ ਵਿਖੇ ਇਕ ਡੇਅਰੀ (ਦੁਕਾਨ) ਮਾਲਕ ਅਮਰਜੀਤ ਸਿੰਘ ਬੜਿੰਗ (44) ਨੂੰ ਬਲਿਨਹੇਇਮ ਪੁਲਿਸ ਨੇ ਉਸ ਵੇਲੇ ਅਦਾਲਤੀ ਘੇਰੇ ਵਿਚ ਲੈ ਆਂਦਾ ਜਦੋਂ ਇਹ ਸਪਸ਼ਟ ਹੋ ਗਿਆ ਕਿ ਇਸ ਸਖਸ਼ ਨੇ ਜੁਲਾਈ 2016 ਦੇ ਵਿਚ ਲਗਪਗ 20 ਸੁਪਰਮਾਰਕੀਟਾਂ ਤੋਂ ਲਗਪਗ 17,000 ਡਾਲਰ ਤੋਂ ਵੱਧ ਦਾ ਸਮਾਨ ਆਪਣੀ ਕੰਪਨੀ ਦੇ ਬੈਂਕ ਚੈਕ ਦੇ ਕੇ ਖਰੀਦਿਆ। ਇਹ ਸਾਰੇ ਬੈਂਕ ਚੈਕ ਕਲੀਅਰਿੰਗ ਵੇਲੇ ਰੱਦ ਹੋ ਗਏ ਕਿਉਂਕਿ ਖਾਤੇ ਵਿਚ ਓਨੇ ਪੈਸੇ ਹੀ ਨਹੀਂ ਸਨ। ਪੁਲਿਸ ਨੇ ਕਿਹਾ ਹੈ ਕਿ ਡੇਅਰੀ ਮਾਲਕ ਨੂੰ ਪਤਾ ਸੀ ਕਿ ਉਸਦੇ ਖਾਤੇ ਵਿਚ ਐਨੇ ਪੈਸੇ ਨਹੀਂ ਹਨ ਪਰ ਫਿਰ ਵੀ ਚੈਕ ਦੀ ਆੜ ਵਿਚ ਖਰੀਦਦਾਰੀ ਕੀਤੀ। ਪੁਲਿਸ ਨੂੰ ਪੁਛਗਿਛ ਵਿਚ ਉਸਨੇ ਮੰਨਿਆ ਕਿ ਉਸਨੇ ਪੈਸੇ ਅਜੇ ਨਹੀਂ ਦਿੱਤੇ ਹਨ ਅਤੇ ਨਾ ਹੀ ਕਿਸੇ ਨੇ ਮੰਗੇ ਹਨ। ਬਲਿਨਹੇਇਮ ਜ਼ਿਲ੍ਹਾ ਅਦਾਲਤ ਵਿਚ ਉਸਨੇ ਆਪਣਾ ਦੋਸ਼ ਮੰਨ ਲਿਆ ਹੈ। ਉਸਦੀ ਵਕੀਲ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਵਿਚ ਇਕ ਅਪੀਲ ਕਰਨੇ ਜਿਸ ਦੇ ਤਹਿਤ ਉਸਨੂੰ ਦੋਸ਼ ਰਹਿਤ ਮੰਨਿਆ ਜਾਵੇ। ਉਸਦੀ ਮਨੋਰੋਗ ਬਾਰੇ ਵੀ ਇਕ ਰਿਪੋਰਟ ਪੇਸ਼ ਕੀਤੀ ਜਾ ਸਕਦੀ ਹੈ। 8 ਜਨਵਰੀ ਤੱਕ ਉਹ ਜ਼ਮਾਨਤ ਉਤੇ ਹੈ ਅਤੇ ਉਸ ਦਿਨ ਸਜ਼ਾ ਵੀ ਸੁਣਾਈ ਜਾਵੇਗੀ। ਸੋ ਇਸ ਤਰ੍ਹਾਂ ਬਿਜ਼ਨਸਮੈਨਾਂ ਉਤੇ ਵੀ ਵੱਡੀਆਂ ਕੰਪਨੀਆਂ ਜਾਂ ਸੁਪਰਮਾਰਕੀਟਾਂ ਉਤੇ ਵਿਸ਼ਵਾਸ਼ ਟੁੱਟਦਾ ਨਜ਼ਰ ਆ ਰਿਹਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article