ਡਿਪਲੋਮੈਟਾਂ ਦੀ ਸੁਰੱਖਿਆ ਲਈ 650 ਅਮਰੀਕੀ ਫੌਜੀ ਰਹਿਣਗੇ ਅਫਗਾਨਿਸਤਾਨ ’ਚ

251
Share

ਵਾਸ਼ਿੰਗਟਨ, 26 ਜੂਨ (ਪੰਜਾਬ ਮੇਲ)-ਅਮਰੀਕਾ ’ਚ ਫੌਜੀ ਬਲਾਂ ਦੀ ਅਫਗਾਨਿਸਤਾਨ ਤੋਂ ਵਾਪਸੀ ਤੋਂ ਬਾਅਦ ਡਿਪਲੋਮੈਟਾਂ ਦੀ ਸੁਰੱਖਿਆ ਲਈ ਅਮਰੀਕਾ ਦੇ 650 ਫੌਜੀ ਮੌਜੂਦ ਰਹਿਣਗੇ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਫੌਜੀਆਂ ਦੀ ਵਾਪਸੀ ਦਾ ਕੰਮ ਅਗਲੇ 2 ਹਫਤਿਆਂ ’ਚ ਬਹੁਤ ਕੁਝ ਪੂਰਾ ਹੋ ਜਾਏਗਾ। ਇਸ ਤੋਂ ਇਲਾਵਾ ਸੈਂਕੜੇ ਅਮਰੀਕੀ ਫੌਜੀ ਸਤੰਬਰ ਤੱਕ ਕਾਬੁਲ ਹਵਾਈ ਅੱਡੇ ’ਤੇ ਮੌਜੂਦ ਰਹਿਣਗੇ, ਜਿਥੇ ਉਹ ਸੁਰੱਖਿਆ ਪ੍ਰਦਾਨ ਕਰਨ ਵਾਲੇ ਤੁਰਕੀ ਬਲਾਂ ਦੀ ਮਦਦ ਕਰਨਗੇ। ਇਹ ਫੌਜੀ ਇਥੇ ਅਸਥਾਈ ਤੌਰ ’ਤੇ ਓਦੋਂ ਤੱਕ ਰਹਿਣਗੇ, ਜਦੋਂ ਤੱਕ ਕਿ ਤੁਰਕੀ ਦੀ ਅਗਵਾਈ ਵਾਲੀ ਰਸਮੀ ਸੁਰੱਖਿਆ ਮੁਹਿੰਮ ਸ਼ੁਰੂ ਨਹੀਂ ਹੋ ਜਾਂਦੀ। 4 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਫੌਜੀਆਂ ਵਿਚੋਂ ਵੱਡੀ ਗਿਣਤੀ ’ਚ ਫੌਜੀਆਂ ਦੀ ਵਾਪਸੀ ਦਾ ਕੰਮ ਹਾਲ ਦੇ ਮਹੀਨਿਆਂ ’ਚ ਤੇਜ਼ੀ ਨਾਲ ਚੱਲਿਆ ਹੈ, ਜਿਸਦੇ ਲਈ ਰਾਸ਼ਟਰਪਤੀ ਜੋਅ ਬਾਇਡਨ ਨੇ 11 ਸਤੰਬਰ ਦੀ ਸਮਾਂ ਹੱਦ ਤੈਅ ਕੀਤੀ ਹੈ।

Share