PUNJABMAILUSA.COM

ਡਾ.ਮਹਿੰਦਰ ਸਿੰਘ ਰੰਧਾਵਾ ਦੁਆਰਾ ਚਿਤਵੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਲਿਆਵਾਂਗੇ ਸੱਭਿਆਚਾਰਕ ਪੁਨਰ ਜਾਗ੍ਰਿਤੀ ਲਹਿਰ: ਸਿੱਧੂ

 Breaking News

February 03
07:02 2018

ਚੰਡੀਗੜ੍ਹ, 3 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸੱਤ ਰੋਜ਼ਾ ਡਾ. ਐਮ.ਐਸ. ਰੰਧਾਵਾ ਕਲਾ ਤੇ ਸਾਹਿਤ ਉਤਸਵ ਦਾ ਆਗਾਜ਼ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਰੰਧਾਵਾ ਵੱਲੋਂ ਚਿਤਵੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸੱਭਿਆਚਾਰਕ ਪੁਨਰ ਜਾਗ੍ਰਿਤੀ ਲਹਿਰ ਖੜ੍ਹੀ ਕੀਤੀ ਜਾਵੇਗੀ। ਸ. ਸਿੱਧੂ ਨੇ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਕਲਾ ਪ੍ਰੀਸ਼ਦ ਦੇ ਬੈਨਰ ਹੇਠ ਡਾ.ਸੁਰਜੀਤ ਪਾਤਰ ਦੀ ਅਗਵਾਈ ਵਿੱਚ ਕਲਚਰ ਪਾਰਲੀਮੈਂਟ ਬਣਾ ਕੇ ਅਸ਼ਲੀਲ ਤੇ ਲੱਚਰ ਗਾਇਕੀ ਵਿਰੁੱਧ ਲਾਮਬੰਦ ਹੋਇਆ ਜਾਵੇ।
ਅੱਜ ਇਥੇ ਸੈਕਟਰ-16 ਸਥਿਤ ਕਲਾ ਭਵਨ ਦੇ ਵਿਹੜੇ ਵਿੱਚ ਸ. ਸਿੱਧੂ ਨੇ ਸ਼ਮਾਂ ਰੌਸ਼ਨ ਕਰ ਕੇ ਡਾ. ਐਮ.ਐਸ. ਰੰਧਾਵਾ ਕਲਾ ਤੇ ਸਾਹਿਤ ਉਤਸਵ ਸ਼ੁਰੂ ਕਰਨ ਤੋਂ ਪਹਿਲਾਂ ਸ਼ੋਭਾ ਸਿੰਘ ਆਰਟ ਗੈਲਰੀ ਵਿਖੇ ਡਾ. ਰੰਧਾਵਾ ਦੀ ਜੀਵਨ ਨਾਲ ਜੁੜੀਆਂ ਘਟਨਾਵਾਂ ਆਧਾਰਿਤ ਲਗਾਈ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਸ. ਸਿੱਧੂ ਨੇ ਸੰਬੋਧਨ ਕਰਦਿਆਂ ਡਾ.ਰੰਧਾਵਾ ਨੂੰ ਸੱਚਾ ਕਰਮਯੋਗੀ ਅਤੇ ਬਹੁਪੱਖੀ ਸਖਸ਼ੀਅਤ ਦਾ ਮਾਲਕ ਦੱਸਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਨੂੰ ਵਿਰਸੇ ਵਿੱਚ ਅਜਿਹੇ ਇਨਸਾਨ ਦੀ ਸੋਚ ਅਤੇ ਮਾਰਗ ਦਰਸ਼ਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਨੂੰ ਰੰਧਾਵਾ ਹੁਰਾਂ ਵਰਗੀ ਸੋਚ ਦੀ ਲੋੜ ਹੈ ਜੋ ਸਾਨੂੰ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਲਾ ਪ੍ਰੀਸ਼ਦ ਦੀਆਂ ਗਤੀਵਿਧੀਆਂ ਨੂੰ ਪਿੰਡਾਂ ਤੱਕ ਲਿਜਾਣ ਅਤੇ ਕਲਚਰ ਪਾਰਲੀਮੈਂਟ ਸਥਾਪਤ ਕਰਨ ਦੇ ਟੀਚੇ ਨੂੰ ਡਾ.ਪਾਤਰ ਦੀ ਅਗਵਾਈ ਹੇਠ ਪੂਰਾ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਕਲਾ ਪ੍ਰੀਸ਼ਦ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਉਨ੍ਹਾਂ ਡਾ.ਰੰਧਾਵਾ ਦੇ ਜਨਮ ਦਿਨ ਬਹੁਤ ਹੀ ਸੁਚੱਜੇ ਢੰਗ ਨਾਲ ਮਨਾ ਕੇ ਉਨ੍ਹਾਂ ਦੀ ਸੋਚ ਨੂੰ ਅੱਗੇ ਲਿਜਾਇਆ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਡਾ.ਰੰਧਾਵਾ ਸਮੁੱਚੀ ਪੰਜਾਬੀਅਤ ਲਈ ਚਾਨਣ ਮੁਨਾਰਾ ਹੈ ਅਤੇ ਉਨ੍ਹਾਂ ਦਾ ਅੱਜ ਵੀ ਇਸ ਖਿੱਤੇ ਦੇ ਕਣ-ਕਣ ਵਿੱਚ ਵਾਸ ਹੈ। ਉਨ੍ਹਾਂ ਕਿਹਾ ਕਿ ਫਸਲਾਂ, ਰੁੱਖਾਂ, ਫੁੱਲਾਂ, ਮਿਊਜ਼ੀਅਮਾਂ ਅਤੇ ਕਲਾਕਾਰਾਂ ਵਿੱਚੋਂ ਡਾ.ਰੰਧਾਵਾ ਦੇ ਦਰਸ਼ਨ ਹੁੰਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬੁਲਾਏ ਪ੍ਰਸਿੱਧ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਨੇ ਡਾ.ਰੰਧਾਵਾ ਦੀ ਨਿੱਜੀ ਜ਼ਿੰਦਗੀ ਅਤੇ ਪ੍ਰਸ਼ਾਸਕੀ ਕਾਰਜਕੁਸ਼ਲਤਾ ਨਾਲ ਜੁੜੀਆਂ ਕਈ ਘਟਨਾਵਾਂ ਸੁਣਾਈਆਂ ਜਿਸ ਦੀ ਸਰੋਤਿਆਂ ਨੇ ਬਹੁਤ ਦਾਦ ਦਿੱਤੀ। ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਜਿੱਥੇ ਡਾ.ਰੰਧਾਵਾ ਸਾਹਿਤ ਤੇ ਕਲਾ ਪ੍ਰੇਮੀ ਸਨ ਉਥੇ ਬਹੁਤ ਹੀ ਕਾਬਲ ਪ੍ਰਸ਼ਾਸਕ ਅਤੇ ਹਾਜ਼ਰ ਜੁਆਬ ਸਨ। ਉਨ੍ਹਾਂ ਆਪਣੇ ਮੌਖਾਲੀਆਂ ਅੰਦਾਜ਼ ਵਿੱਚ ਗੱਲਾਂ ਸੁਣਾਉਂਦਿਆਂ ਖੂਬ ਮਾਹੌਲ ਬੰਨ੍ਹਿਆ।
ਇਸ ਮੌਕੇ ਕਲਾ ਪ੍ਰੀਸ਼ਦ ਵੱਲੋਂ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਤੇ ਰੰਗਮੰਚ ਦੀ ਉੱਘੀ ਅਦਾਕਾਰਾ ਜਤਿੰਦਰ ਕੌਰ ਨੂੰ ‘ਪੰਜਾਬ ਦਾ ਗੌਰਵ’ ਪੁਰਸਕਾਰ ਅਤੇ ਲੋਕਧਾਰਾ ਨਾਲ ਜੁੜੇ ਕਹਾਣੀਕਾਰ ਜੋਗਿੰਦਰ ਸਿੰਘ ਕੈਰੋਂ ਨੂੰ ‘ਉਮਰ ਕਾਲ ਦੀਆਂ ਪ੍ਰਾਪਤੀਆਂ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਿਸ ਵਿੱਚ ਇਕ-ਇਖ ਲੱਖ ਰੁਪਏ ਦਾ ਨਗਦ ਇਨਾਮ ਵੀ ਦਿੱਤਾ। ਇਸ ਮੌਕੇ ਗੁਲਜ਼ਾਰ ਸਿੰਘ ਸੰਧੂ, ਡਾ.ਰੰਧਾਵਾ ਦੇ ਪੋਤਰੇ ਸਤਿੰਦਰ ਰੰਧਾਵਾ, ਲੋਕ ਗਾਇਕਾ ਸੁੱਖੀ ਬਰਾੜ ਦਾ ਵੀ ਸਨਮਾਨ ਕੀਤਾ ਗਿਆ।
ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਵੱਲੋਂ ਕਲਾ ਉਤਸਵ ਦੌਰਾਨ ਹੀ ਆਉਂਦੇ ਦਿਨਾਂ ਵਿੱਚ ਬੀ.ਐਨ.ਗੋਸਵਾਮੀ ਨੂੰ ਵੀ ‘ਪੰਜਾਬ ਦਾ ਗੌਰਵ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ, ਕ੍ਰਿਸ਼ਨ ਖੰਨਾ, ਸਤੀਸ਼ ਗੁਜਰਾਲ ਤੇ ਹਰਭਜਨ ਸਿੰਘ ਹੁੰਦਲ ਨੂੰ ਉਨ੍ਹਾਂ ਦੇ ਘਰ ਜਾ ਕੇ ‘ਉਮਰ ਕਾਲ ਦੀਆਂ ਪ੍ਰਾਪਤੀਆਂ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।
ਇਸ ਮੌਕੇ ਰਾਮਗੜ੍ਹੀਆ ਕਾਲਜ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦੋ ਪੰਜਾਬੀ ਗਰੁੱਪ ਗੀਤ ‘ਸਾਡੀ ਸ਼ਾਨ ਪੰਜਾਬੀ, ਸਾਡੀ ਪਹਿਚਾਣ ਪੰਜਾਬੀ, ਸਾਡੀ ਜਿੰਦ-ਜਾਨ ਪੰਜਾਬੀ, ਸਾਡੀ ਮਾਣ ਪੰਜਾਬੀ’ ਅਤੇ ‘ਤੂੰ ਰਾਣੀ ਪੰਜ ਦਰਿਆਵਾਂ ਦੀ, ਕਿਉਂ ਰਹੇ ਗੋਲੀ ਬਣ ਕੇ’ ਗਾ ਕੇ ਮਾਹੌਲ ਨੂੰ ਸੰਗੀਤਕ ਰੰਗ ਦਿੱਤਾ। ਇਸ ਮੌਕੇ ਕਲਾ ਪ੍ਰੀਸ਼ਦ ਦੀ ਉਪ ਚੇਅਰਪਰਸਨ ਡਾ.ਨੀਲਮ ਮਾਨ ਸਿੰਘ ਚੌਧਰੀ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਪ੍ਰੀਤਮ ਰੁਪਾਲ, ਲੋਕ ਗਾਇਕ ਪੰਮੀ ਬਾਈ, ਡਾ.ਸੁਰਿੰਦਰ ਗਿੱਲ, ਡਾ.ਦੀਪਕ ਸ਼ਰਮਾ ਤੇ ਡਾ.ਸਾਹਿਬ ਸਿੰਘ ਵੀ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸਕੂਲ ਨੇੜੇ ਗੋਲੀਬਾਰੀ ‘ਚ 8 ਸਾਲ ਬੱਚੀ ਦੀ ਮੌਤ; 3 ਜ਼ਖਮੀ

ਅਮਰੀਕਾ ‘ਚ ਸਕੂਲ ਨੇੜੇ ਗੋਲੀਬਾਰੀ ‘ਚ 8 ਸਾਲ ਬੱਚੀ ਦੀ ਮੌਤ; 3 ਜ਼ਖਮੀ

Read Full Article
    ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਅਮਰੀਕਾ ‘ਚ ਸਾਈਬਰ ਧੋਖਾਧੜੀ ਦਾ ਲੱਗਾ ਦੋਸ਼

ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਅਮਰੀਕਾ ‘ਚ ਸਾਈਬਰ ਧੋਖਾਧੜੀ ਦਾ ਲੱਗਾ ਦੋਸ਼

Read Full Article
    ਸੜਕ ਹਾਦਸੇ ‘ਚ ਪਰਿਵਾਰ ਗੁਆਉਣ ਵਾਲੇ ਜ਼ਖਮੀ ਬੱਚੇ ਲਈ ਸਿੱਖ ਭਾਈਚਾਰੇ ਨੇ ਜੁਟਾਏ 1 ਲੱਖ 75 ਹਜ਼ਾਰ ਡਾਲਰ

ਸੜਕ ਹਾਦਸੇ ‘ਚ ਪਰਿਵਾਰ ਗੁਆਉਣ ਵਾਲੇ ਜ਼ਖਮੀ ਬੱਚੇ ਲਈ ਸਿੱਖ ਭਾਈਚਾਰੇ ਨੇ ਜੁਟਾਏ 1 ਲੱਖ 75 ਹਜ਼ਾਰ ਡਾਲਰ

Read Full Article
    ਚੀਨ ਖਿਲਾਫ ਮੇਰੀਆਂ ਨੀਤੀਆਂ ਕਾਰਨ ਅਮਰੀਕੀਆਂ ਨੂੰ ਆਰਥਿਕ ਮੋਰਚੇ ‘ਤੇ ਹੋ ਸਕਦੀ ਹੈ ਦਿੱਕਤ : ਟਰੰਪ

ਚੀਨ ਖਿਲਾਫ ਮੇਰੀਆਂ ਨੀਤੀਆਂ ਕਾਰਨ ਅਮਰੀਕੀਆਂ ਨੂੰ ਆਰਥਿਕ ਮੋਰਚੇ ‘ਤੇ ਹੋ ਸਕਦੀ ਹੈ ਦਿੱਕਤ : ਟਰੰਪ

Read Full Article
    ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਭਾਰਤ

Read Full Article
    ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

ਗ੍ਰੀਨਲੈਂਡ ਨੂੰ ਵੇਚਣ ਤੋਂ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਦੇ ਇਨਕਾਰ ‘ਤੇ ਟਰੰਪ ਵੱਲੋਂ ਯਾਤਰਾ ਰੱਦ

Read Full Article
    ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

Read Full Article
    ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਸੜਕ ਹਾਦਸੇ ‘ਚ ਹਲਾਕ

Read Full Article
    ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

ਐਲਕ ਗਰੋਵ ਦਾ ਮੇਲਾ 24 ਅਗਸਤ ਨੂੰ

Read Full Article
    ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

Read Full Article
    ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਗਦਰੀ ਬਾਬਿਆਂ ਦਾ ਯਾਦ ‘ਚ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਮੁਕੰਮਲ

Read Full Article
    ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

ਸਿਆਟਲ ‘ਚ ਫੁਲਕਾਰੀ ਤੀਆਂ ਦੇ ਮੇਲੇ ‘ਚ ਲੱਗੀਆਂ ਰੌਣਕਾਂ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ

Read Full Article
    ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼

Read Full Article