PUNJABMAILUSA.COM

ਡਾ. ਮਮਤਾ ਜੋਸ਼ੀ ਦਾ ਕਾਮਯਾਬ ਸ਼ੋਅ ਕਰਵਾਇਆ

ਡਾ. ਮਮਤਾ ਜੋਸ਼ੀ ਦਾ ਕਾਮਯਾਬ ਸ਼ੋਅ ਕਰਵਾਇਆ

ਡਾ. ਮਮਤਾ ਜੋਸ਼ੀ ਦਾ ਕਾਮਯਾਬ ਸ਼ੋਅ ਕਰਵਾਇਆ
July 05
05:20 2017

ਬੋਸਟਨ, 5 ਜੁਲਾਈ (ਪੰਜਾਬ ਮੇਲ)- ਸੁਪਰ ਇੰਟਰਟੇਨਮੈਂਟ ਅਤੇ ਬਲਵਿਂਦਰ ਸਿੰਘ ਬਾਜਵਾ ਵੱਲੋਂ ਡਾ. ਮਮਤਾ ਜੋਸ਼ੀ ਸੂਫ਼ੀ ਗਾਇਕਾ ਦੇ ਅਮਰੀਕਾ ਦੇ ਦੌਰੇ ਦਾ ਬੋਸਟਨ ਵਿਖੇ ਰੀਜੇਂਟ ਥੀਏਟਰ ‘ਚ 2 ਜੁਲਾਈ ਨੂੰ ਕਾਮਯਾਬ ਸ਼ੋਅ ਕਰਵਾਇਆ ਗਿਆ। ਅਮਰੀਕਾ ਦੇ 2017 ਸ਼ੋਅ ਟੂਰ ਦੇ ਇਸ ਆਖਰੀ ਸ਼ੋਅ ਵਿਚ ਵੱਡੀ ਗਿਣਤੀ ‘ਚ ਸਰੋਤਿਆਂ ਨੂੰ ਸੂਫ਼ੀ ਕਲਾਮਾਂ, ਗ਼ਜ਼ਲਾਂ ਅਤੇ ਅੱਜ ਦੇ ਦੌਰ ਦੀ ਸ਼ਾਇਰੀ ਨੇ ਸਭ ਨੂੰ ਝੂਮਣ ਲਾ ਦਿੱਤਾ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮਮਤਾ ਜੋਸ਼ੀ ਨੇ ਸ਼ਾਇਰਾਨਾ ਅੰਦਾਜ਼ ਵਿਚ ਅੱਜ ਦੇ ਮਾਹੌਲ ਦੀ ਗੱਲ, ਸਰੋਤਿਆਂ ਨਾਲ ਸਾਂਝੀ ਕੀਤੀ।
ਡਾ. ਮਮਤਾ ਜੋਸ਼ੀ ਜੋਕਿ ਆਪਣੀ ਸਾਰੀ ਟੀਮ ਨਾਲ 2 ਜੂਨ ਨੂੰ ਫਰਿਜ਼ਨੋ ਤੋਂ ਪਹਿਲੇ ਸ਼ੋਅ ਦੇ ਨਾਲ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਸ਼ੋਅ ਕਰਨ ਤੋਂ ਬਾਅਦ ਬੋਸਟਨ ਵਿਖੇ ਇਸ ਟੂਰ ਦਾ ਆਖਰੀ ਸ਼ੋਅ ਕਰਕੇ ਜੁਲਾਈ ਦੂਜੇ ਹਫ਼ਤੇ ਹਿੰਦੁਸਤਾਨ ਪਹੁੰਚਣਗੇ।
ਇਨ੍ਹਾਂ ਸਾਰੇ ਸ਼ੋਆਂ ਵਿਚ ਖ਼ਾਸ ਕਰਕੇ ਵੱਡੀ ਗਿਣਤੀ ‘ਚ ਪੰਜਾਬੀ, ਹਿੰਦੀ, ਉਰਦੂ ਦਰਸ਼ਕਾਂ ਨੇ ਹਿੱਸਾ ਲਿਆ ਸੀ। ਡਾ. ਮਮਤਾ ਜੋਸ਼ੀ ਸੂਫ਼ੀ ਕਲਾਮ, ਸ਼ਿਵ ਬਟਾਲਵੀ, ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਹਜ਼ਰਤ ਅਮੀਰ ਖੁਸਰੋ, ਮਿਰਜ਼ਾ ਗਾਲਿਬ ਅਤੇ ਪਾਕਿਸਤਾਨੀ ਸ਼ਾਇਰਾਂ ਦੇ ਕਲਾਮ, ਗੀਤ ਗਾ ਕੇ ਕਾਫ਼ੀ ਪ੍ਰਭਾਵਪੂਰਣ ਪ੍ਰੋਗਰਾਮ ਕਰਕੇ, ਸਾਫ਼-ਸੁਥਰੀ ਗਾਇਕੀ ਦੀਆਂ ਯਾਦਾਂ ਛੱਡ ਕੇ ਵਤਨ ਜਾ ਰਹੇ ਹਨ।
ਇਨ੍ਹਾਂ ਦੀ ਟੀਮ ਦੇ ਸੰਗਤਕਾਰ ਸੰਗੀਤ ਦੀ ਉੱਚ ਵਿੱਦਿਆ ਹਾਸਲ ਕੀਤੇ ਹੋਏ ਕਲਾਕਾਰ ਹਨ ਅਤੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿਚ ਪੜ੍ਹਾ ਰਹੇ ਹਨ ਅਤੇ ਉਨ੍ਹਾਂ ਦੇ ਸਾਥ ਨਾਲ ਗਾਇਕੀ ਦਾ ਮਾਹੌਲ ਹੋਰ ਵੀ ਸੰਗੀਤਕ ਬਣ ਜਾਂਦਾ ਸੀ।
ਅਖੀਰ ਵਿਚ ਵੱਖ-ਵੱਖ ਸੋਸਾਇਟੀਆਂ, ਆਫੀਸ਼ਿਅਲ ਮੈਂਬਰਾਂ ਵੱਲੋਂ ਡਾ. ਮਮਤਾ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ।
ਸਾਡੀ ਸਾਰੀ ਟੀਮ, ਬਲਵਿੰਦਰ ਸਿੰਘ ਬਾਜਵਾ ਵੱਲੋਂ ਸਾਰੇ ਦਰਸ਼ਕਾਂ, ਪ੍ਰਬੰਧਕਾਂ, ਸਪੋਂਸਰਸ, ਮੀਡੀਆ ਦਾ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਬੜਾ ਹੀ ਸਹਿਯੋਗ ਦੇ ਕੇ ਸਾਬਿਤ ਕਰ ਦਿੱਤਾ ਕਿ ਅੱਜ ਵੀ ਤੁਸੀਂ ਪਰਦੇਸਾਂ ਵਿਚ ਚੰਗੀ ਗਾਇਕੀ ਨੂੰ ਮਾਣ ਦਿੰਦੇ ਹੋ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article