PUNJABMAILUSA.COM

ਡਾ. ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

 Breaking News

ਡਾ. ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

ਡਾ. ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ
May 02
10:20 2018

ਸੈਕਰਾਮੈਂਟੋ, 2 ਮਈ (ਪੰਜਾਬ ਮੇਲ)- ਬੇਗਮਪੁਰਾ ਕਲਚਰਲ ਐਂਡ ਐਜੂਕੇਸ਼ਨ ਏਡ ਆਰਗੇਨਾਈਜੇਸ਼ਨ ਵੱਲੋਂ ਭਾਰਤ ਰਤਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 127ਵਾਂ ਜਨਮ ਇਥੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਰਿਓਲਿੰਡਾ ਗੁਰੂ ਘਰ ਦੇ ਵਜ਼ੀਰ ਭਾਈ ਜਸਪਾਲ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਨਾਲ ਕੀਤੀ। ਉਪਰੰਤ ਡਾ. ਅੰਬੇਡਕਰ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਜਸਵੰਤ ਸ਼ੀਮਾਰ ਹੱਪੋਪਾਲ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਮਾਜ ਵਿਚ ਬੁਰਾਈਆਂ ਆਉਂਦੀਆਂ ਹਨ, ਗੰਦਗੀ ਪੈਦਾ ਕਰਨ ਵਾਲੇ ਲੋਕ ਆਪਣਾ ਕੰਮ ਕਰਦੇ ਰਹਿੰਦੇ ਹਨ। ਜ਼ੁਲਮੀ ਅਤੇ ਹੰਕਾਰੀ ਜਮਾਤ ਸਮਾਜਿਕ ਪ੍ਰੰਪਰਾਵਾਂ ਨੂੰ, ਦੇਸ਼ ਦੇ ਕੁਦਰਤੀ ਵਸੀਲਿਆਂ ਨੂੰ ਆਪਣੇ ਲਾਲਚ ਅਤੇ ਖ਼ੁਦਗਰਜ਼ੀ ਕਾਰਨ ਏਕਾਧਿਕਾਰ ਜਮ੍ਹਾ ਕੇ ਦੂਜੇ ਦੇਸ਼ ਵਾਸੀਆਂ ਨੂੰ ਗੁਲਾਮ ਬਣਾਉਣ ਲਈ ਬਜ਼ਿੱਦ ਰਹਿੰਦੇ ਹਨ, ਫਿਰ ਵੀ ਸਮੇਂ-ਸਮੇਂ ਡਾਕਟਰ ਅੰਬੇਡਕਰ ਵਰਗੇ ਮਹਾਨ ਪੁਰਖ ਵੀ ਆਉਂਦੇ ਰਹਿੰਦੇ ਹਨ, ਜੋ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਦਾ ਸੁਨੇਹਾ ਦੇ ਕੇ ‘ਪੜ੍ਹੋ, ਜੁੜੋ ਤੇ ਸੰਘਰਸ਼ ਕਰੋ’ ਦਾ ਸੁਨੇਹਾ ਦਿੰਦੇ ਹਨ।’ ਇਹ ਸਮਾਗਮ ਜ਼ਿਆਦਾਤਰ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਅਤੇ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਵਿਤਕਰੇ ‘ਤੇ ਕੇਂਦਰਿਤ ਰਿਹਾ। ਮੂਲ ਨਿਵਾਸੀਆਂ ਦੇ ਜੀਵਨ ਵਿਚ ਆ ਰਹੇ ਨਿਘਾਰ ਲਈ ਸੱਤਾ ਉਪਰ ਹੁਣ ਤੱਕ ਕਾਬਜ਼ ਰਹੀਆਂ ਰਾਜਨੀਤਿਕ ਪਾਰਟੀਆਂ ਨੂੰ ਦੋਸ਼ੀ ਮੰਨਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਗਿਆ ਕਿ ਡਾ. ਅੰਬੇਡਕਰ ਵੱਲੋਂ ਲੈ ਕੇ ਦਿੱਤੇ ਹੱਕਾਂ ਨੂੰ ਲਾਗੂ ਕਰਨ ਵਿਚ ਮੌਜੂਦਾ ਸਰਕਾਰਾਂ ਦਿਲਚਸਪੀ ਨਹੀਂ ਦਿਖਾ ਰਹੀਆਂ ਹਨ, ਜਿਸ ਕਾਰਨ ਅੱਜ ਮੂਲ ਨਿਵਾਸੀ ਲੋਕ ਪਛੜ ਰਹੇ ਹਨ। ਇਹ ਲੋਕ ‘ਪੜ੍ਹੋ, ਜੁੜੋ, ਸੰਘਰਸ਼ ਕਰੋ’ ਦੀ ਵਿਚਾਰਧਾਰਾ ‘ਤੇ ਚਲ ਕੇ ਰਾਜਨੀਤਿਕ ਸੱਤਾ ‘ਤੇ ਕਾਬਜ਼ ਹੋ ਸਕਦੇ ਹਨ। ਸਦੀਆਂ ਤੋਂ ਦੇਸ਼ ‘ਚ ਪ੍ਰਚਲਿਤ ਨਾਬਰਾਬਰੀ ਨੂੰ ਕਾਨੂੰਨੀ ਤੌਰ ‘ਤੇ ਦੂਰ ਕਰਨ ਲਈ ਡਾ. ਅੰਬੇਡਕਰ ਨੇ ਮਿਹਨਤ ਨਾਲ ਭਾਰਤੀ ਸੰਵਿਧਾਨ ਤਿਆਰ ਕੀਤਾ, ਜੋ ਹਰ ਦੇਸ਼ਵਾਸੀ ਨੂੰ ਬਰਾਬਰੀ ਦਾ ਦਰਜਾ ਦਿੰਦਾ ਹੈ। ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਸਕੂਲ ਦੇ ਸਮੇਂ ਵਿਚ ਕਿਸ ਤਰ੍ਹਾਂ ਤਸੀਹੇ ਸਹਿ ਕੇ ਉਚ ਵਿੱਦਿਆ ਹਾਸਲ ਕੀਤੀ ਅਤੇ ਵੱਡੇ-ਵੱਡੇ ਅਹੁਦਿਆਂ ‘ਤੇ ਵੀ ਕੰਮ ਕਰਦਿਆਂ ਕਿਸ ਤਰ੍ਹਾਂ ਤਸੀਹੇ ਝੱਲੇ।
ਬੁਲਾਰਿਆਂ ‘ਚ ਬਲਜੀਤ ਕਾਹਮਾ, ਦਸ਼ਵਿੰਦਰ ਬਿੰਨੀ ਪਿਟਸਬਰਗ, ਕੇਵਲ ਬੋਲੀਨਾ, ਸਤੀਸ਼ ਰੱਲ, ਵਿਨੋਦ ਚੁੰਬਰ ਬੇਅ ਏਰੀਆ, ਡਾ. ਰਾਜ ਕੁਮਾਰ, ਸੋਨੂੰ ਅੰਬੇਡਕਰ, ਜਸਵੰਤ ਸ਼ੀਮਾਰ, ਮਹਿੰਦਰ ਸਿੰਘ ਧਾਮੀ, ਮਿਸਟਰ ਕਲੇਅ, ਕਮਲਦੇਵ ਸਿੰਘ ਜੰਡੂ ਸਿੰਘਾ, ਮਿਸਟਰ ਰਾਡਨੀ ਐਂਡਰਿਉ, ਰਮੇਸ਼ ਬੰਗੜ ਤੇ ਜੀਵਨ ਰੱਤੂ ਸ਼ਾਮਲ ਸਨ। ਆਰਗੇਨਾਈਜ਼ੇਸ਼ਨ ਦੀ ਰੀੜ੍ਹ ਦੀ ਹੱਡੀ ਮਹਿੰਦਰ ਸਿੰਘ ਧਾਮੀ ਨੇ ਸੰਸਥਾ ਦੀਆਂ ਪ੍ਰਾਪਤੀਆਂ ਉਪਰ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਦਸਿਆ ਕਿ ਗ਼ਰੀਬ ਘਰਾਂ ਦੀਆ ਲੜਕੀਆਂ, ਜਿਨ੍ਹਾਂ ਨੂੰ ਸਿਲਾਈ ਕਢਾਈ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਕਿੱਤਿਆਂ ਦੀ ਸਿਖਲਾਈ ਦੇ ਕੇ ਪੈਰਾਂ ‘ਤੇ ਖੜ੍ਹੇ ਕਰਨ ਲਈ ਹਰ ਮਦਦ ਕੀਤੀ ਜਾਂਦੀ ਹੈ। ਬਿਨਾਂ ਕਿਸੇ ਭੇਦਭਾਵ ਤੋਂ ਹਰ ਵਰਗ ਦੀਆਂ ਲੜਕੀਆਂ ਜੋ ਹੁਣ ਭਾਰਤ (ਪੰਜਾਬ ਦੇ ਹੁਸ਼ਿਆਰਪੁਰ) ਵਿਚ ਛੇਵਾਂ ਕੈਂਪ ਚਲ ਰਿਹਾ ਹੈ, 30 ਜੂਨ ਨੂੰ ਗ੍ਰੈਜੂਏਟ ਹੋਣਗੀਆਂ। ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਟਰੱਸਟੀਜ਼ ਉਥੇ ਹਾਜ਼ਰ ਹੋਣਗੇ। ਇਸ ਤੋਂ ਪਹਿਲਾਂ ਪੰਜ ਕੈਂਪ ਆਰਗੇਨਾਈਜੇਸ਼ਨ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾ ਵਿਚ ਲਾ ਚੁੱਕੀ ਹੈ। ਇਸ ਆਰਗੇਨਾਈਜੇਸ਼ਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਘਰ ਦਸਮੇਸ਼ ਦਰਬਾਰ ਦੇ ਸੇਵਾਦਾਰ ਪਰਮਜੀਤ ਸਿੰਘ ਨੇ 3000 ਡਾਲਰ ਅਤੇ ਰਿਓਲਿੰਡਾ ਗੁਰੂ ਘਰ ਦੇ ਸੇਵਾਦਾਰ ਰਮੇਸ਼ ਬੰਗੜ ਨੇ ਆਪਣੇ ਸਵਰਗਵਾਸੀ ਪਿਤਾ ਜੀਤ ਰਾਮ ਬੰਗੜ ਨੂੰ ਟਰੱਸਟੀ ਬਣਾਇਆ, ਜਿਸ ਵਾਸਤੇ ਉਨ੍ਹਾਂ ਨੇ 5100 ਡਾਲਰ ਦਾਨ ਦਿੱਤੇ ਅਤੇ ਖ਼ੁਦ ਵੀ ਮੈਂਬਰ ਬਣੇ ਅਤੇ ਟਰੱਸਟੀ ਬਣਨ ਦਾ ਵੀ ਵਾਅਦਾ ਕੀਤਾ। ਉਨ੍ਹਾਂ ਅਤੇ ਪਰਮਜੀਤ ਸਿੰਘ ਹੋਰਾਂ ਦੇ ਭਾਣਜੇ ਬਲਦੀਪ ਸਿੰਘ, ਡਾ. ਰਾਜ ਕੁਮਾਰ, ਰਾਮ ਪਰਿਵਾਰ ਲਈ ਉਨ੍ਹਾਂ ਦੇ ਚਚੇਰੇ ਭਰਾ ਗੋਪਾਲ ਦਾਸ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਤਸਵੀਰਾਂ ਲੈਣ ਦੀ ਸੇਵਾ ਅਜੇ ਪਡਵੱਗਾ ਵੱਲੋਂ ਕੀਤੀ ਗਈ। ਇਹ ਪ੍ਰੋਗਰਾਮ ਟਰੱਸਟੀਜ਼ ਮਹਿੰਦਰ ਸਿੰਘ ਧਾਮੀ, ਦਰਸ਼ਨ ਵਿਰਕ, ਕਰਨੈਲ ਵਿਰਕ, ਜਸਵੰਤ ਸ਼ੀਮਾਰ, ਜੋਗਿੰਦਰ ਚੁੰਬਰ, ਲਸ਼ਕਰ ਸਿੰਘ ਬੱਧਣ, ਮੈਂਬਰ ਟਰੱਸਟੀਜ਼ ਜੋਹਨ ਬੰਗਾ ਅਤੇ ਮੈਂਬਰ ਇੰਦਰਜੀਤ ਸਿੰਘ ਪਡਵੱਗਾ, ਮਨਜੀਤ ਪਾਲ, ਰਾਜ ਬੱਧਣ, ਜਸਵਿੰਦਰ ਬੰਗਾ, ਕੇਵਲ ਬੋਲੀਨਾ, ਸਹਿਯੋਗੀ ਬਲਜੀਤ ਕਾਹਮਾ ਆਦਿ ਦੇ ਮਿਹਨਤ ਸਦਕਾ ਪੂਰਾ ਹੋ ਸਕਿਆ। ਕਿਡਸ ਕਮੇਟੀ ਜਿਨ੍ਹਾਂ ਵਿਚ ਬੌਬੀ, ਮਾਨਵ, ਅਜੈ, ਸਚਿਨ, ਮੋਹਿਤ ਸ਼ਾਮਲ ਹਨ, ਦਾ ਵੀ ਧੰਨਵਾਦ ਕੀਤਾ ਗਿਆ।
ਇਸ ਮੌਕੇ ਭਾਰਤ ਬੰਦ ਦੌਰਾਨ ਜੋ ਭਰਾ ਜ਼ਖ਼ਮੀ ਹੋਏ ਜਾਂ ਮਾਰੇ ਗਏ ਸਨ, ਉਨ੍ਹਾਂ ਲਈ ਪੰਜਾਹ ਹਜ਼ਾਰ ਰੁਪਇਆ ਇਕੱਠਾ ਕੀਤਾ ਗਿਆ। ਸਟੇਜ ਦੀ ਸੇਵਾ ਜਸਵੰਤ ਸ਼ੀਮਾਰ ਹੱਪੋਵਾਲ ਨੇ ਨਿਭਾਈ।

About Author

Punjab Mail USA

Punjab Mail USA

Related Articles

ads

Latest Category Posts

    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article