PUNJABMAILUSA.COM

ਡਾ. ਓਬਰਾਏ ਨੇ ਬਲੱਡ ਮਨੀ ਦੇ ਕੇ 15 ਭਾਰਤੀ ਨੌਜਵਾਨਾਂ ਦੀ ਫਾਂਸੀ ਕਰਵਾਈ ਮੁਆਫ

ਡਾ. ਓਬਰਾਏ ਨੇ ਬਲੱਡ ਮਨੀ ਦੇ ਕੇ 15 ਭਾਰਤੀ ਨੌਜਵਾਨਾਂ ਦੀ ਫਾਂਸੀ ਕਰਵਾਈ ਮੁਆਫ

ਡਾ. ਓਬਰਾਏ ਨੇ ਬਲੱਡ ਮਨੀ ਦੇ ਕੇ 15 ਭਾਰਤੀ ਨੌਜਵਾਨਾਂ ਦੀ ਫਾਂਸੀ ਕਰਵਾਈ ਮੁਆਫ
June 27
10:29 2018

ਜਲੰਧਰ, 27 ਜੂਨ (ਪੰਜਾਬ ਮੇਲ)- ਖਾੜੀ ਮੁਲਕਾਂ ਵਿਚ ਇਕ ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਦੀ ਹੱਤਿਆ ਦੇ ਦੋ ਵੱਖ-ਵੱਖ ਮਾਮਲਿਆਂ ‘ਚ ਫਾਂਸੀ ਦੀ ਸਜ਼ਾਯਾਫਤਾ 15 ਭਾਰਤੀ ਕੈਦੀ, ਉੱਘੇ ਸਮਾਜ ਸੇਵਕ ਅਤੇ ਲੋਕ ਸੇਵਾ ਦੇ ਖੇਤਰ ਵਿਚ ਸਰਗਰਮ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਦੇ ਮਿਸਾਲੀ ਯਤਨਾਂ ਸਦਕਾ ਮੌਤ ਦੇ ਮੂੰਹੋਂ ਬਚਕੇ ਸਜ਼ਾ ਮੁਆਫ ਉਪਰੰਤ 14 ਨੌਜਵਾਨ ਸੁੱਖੀ-ਸਾਂਦੀ ਆਪਣੇ ਘਰਾਂ ਨੂੰ ਪਰਤ ਆਏ, ਜਦਕਿ ਧਰਮਵੀਰ ਸਿੰਘ ਨਾਮੀਂ ਇਕ ਨੌਜਵਾਨ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਆਉਂਦੇ ਕੁਝ ਦਿਨਾਂ ਤੱਕ ਵਤਨ ਪਰਤ ਆਵੇਗਾ। ਇਨ੍ਹਾਂ 15 ਭਾਰਤੀ ਨੌਜਵਾਨਾਂ ‘ਚ 1 ਬਿਹਾਰ ਦਾ ਅਤੇ ਬਾਕੀ 14 ਪੰਜਾਬ ਸੂਬੇ ਦੇ ਰਹਿਣ ਵਾਲੇ ਹਨ। ਜਲੰਧਰ ਵਿਖੇ ਇਨ੍ਹਾਂ ਬੱਚ ਕੇ ਆਏ ਨੌਜਵਾਨਾਂ ਨੂੰ ਪੱਤਰਕਾਰਾਂ ਦੇ ਰੂ-ਬ-ਰੂ ਕਰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਇਹ ਦੋਵੇਂ ਮਾਮਲੇ ਸ਼ਾਰਜਾਹ ਅਤੇ ਅਲ-ਏਨ ਵਿਖੇ ਦਰਜ ਹੋਏ ਸਨ, ਜਿਨ੍ਹਾਂ ਵਿਚ ਅਦਾਲਤਾਂ ਨੇ ਕੁੱਲ 15 ਭਾਰਤੀ ਨੌਜਵਾਨਾਂ ਨੂੰ ਦੋਸ਼ੀ ਮੰਨਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ, ਉਨ੍ਹਾਂ ਦੱਸਿਆ ਕਿ ਪਹਿਲਾ ਮਾਮਲਾ ਨਵੰਬਰ 2011 ਵਿਚ ਸ਼ਾਰਜਾਹ ਵਿਖੇ ਯੂ.ਪੀ. ਦੇ ਜ਼ਿਲ੍ਹਾ ਆਜਮਗੜ੍ਹ ਦੇ ਪਿੰਡ ਸ਼ੇਖਾਪੁਰਾ ਦੇ 38 ਸਾਲਾ ਨੌਜਵਾਨ ਵਿਰੇਂਦਰਾ ਚੌਹਾਨ ਦੇ ਕਤਲ ਦਾ ਸੀ, ਜਿਸ ਵਿਚ ਛਪਰਾ (ਬਿਹਾਰ) ਵਾਸੀ ਧਰਮੇਂਦਰ ਕੁਮਾਰ, ਪੰਜਾਬ ਦੇ ਅਜਨਾਲਾ (ਅੰਮ੍ਰਿਤਸਰ) ਹਰਵਿੰਦਰ ਸਿੰਘ, ਜਿਨਸਰਾ (ਨਵਾਂਸ਼ਹਿਰ) ਦੇ ਰਣਜੀਤ ਸਿੰਘ, ਮਹਿਲਪੁਰ (ਹੁਸ਼ਿਆਰਪੁਰ) ਦਲਵਿੰਦਰ ਸਿੰਘ ਅਤੇ ਜੱਸੋਮਾਜਰਾ (ਪਟਿਆਲਾ) ਦੇ ਸੁੱਚਾ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਦੂਸਰਾ ਮਾਮਲਾ ਅਲਏਨ ਸ਼ਹਿਰ ਵਿਖੇ ਜੁਲਾਈ 2015 ਵਿਚ ਮਾਰੇ ਗਏ ਪਿਸ਼ਾਵਰ (ਪਾਕਿਸਤਾਨ) ਵਾਸੀ ਮੁਹੰਮਦ ਫਰਹਾਨ ਦਾ ਸੀ, ਜਿਸ ਵਿਚ 10 ਪੰਜਾਬੀ ਨੌਜਵਾਨਾਂ ਨੂੰ ਦੋਸ਼ੀ ਮੰਨਦਿਆਂ ਅਲਏਨ ਅਦਾਲਤ ਨੇ 2016 ਵਿਚ ਫਾਂਸੀ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਵਿਚ ਠੀਕਰੀਵਾਲ (ਬਰਨਾਲਾ) ਦੇ ਸਤਮਿੰਦਰ ਸਿੰਘ, ਨਵਾਂਸ਼ਹਿਰ ਦੇ ਚੰਦਰ ਸ਼ੇਖਰ, ਮਲੇਰਕੋਟਲਾ (ਸੰਗਰੂਰ) ਚਮਕੌਰ ਸਿੰਘ, ਲੁਧਿਆਣਾ ਦੇ ਕੁਲਵਿੰਦਰ ਸਿੰਘ, ਪਿੰਡ ਚਿਲਾਂਗ ਦੇ ਬਲਵਿੰਦਰ ਸਿੰਘ, ਸਮਰਾਲਾ ਦਾ ਧਰਮਵੀਰ ਸਿੰਘ, ਮੋਹਾਲੀ ਦਾ ਹਰਜਿੰਦਰ ਸਿੰਘ, ਮੁੱਧ (ਅੰਮ੍ਰਿਤਸਰ) ਦਾ ਤਰਸੇਮ ਸਿੰਘ, ਪਟਿਆਲਾ ਦੇ ਗੁਰਪ੍ਰੀਤ ਸਿੰਘ, ਗੁਰਦਾਸਪੁਰ ਦਾ ਜਗਜੀਤ ਸਿੰਘ ਅਤੇ ਤਰਨਤਾਰਨ ਦਾ ਕੁਲਦੀਪ ਸਿੰਘ ਸ਼ਾਮਲ ਸੀ। ਡਾ. ਓਬਰਾਏ ਨੇ ਦੱਸਿਆ ਕਿ ਇਨ੍ਹਾਂ ਮੁਕੱਦਮਿਆਂ ਵਿਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਵਲੋਂ ਉਨ੍ਹਾਂ ਨਾਲ ਸੰਪਰਕ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਮ੍ਰਿਤਕ ਭਾਰਤੀ ਨੌਜਵਾਨ ਵਿਰੇਂਦਰ ਚੌਹਾਨ ਦੇ ਪੀੜਿਤ ਪਰਿਵਾਰ ਨਾਲ ਸੰਪਰਕ ਸਾਧਿਆ ਅਤੇ ਸਮਝੌਤੇ ਲਈ ਯਤਨ ਕੀਤੇ, ਜਦਕਿ ਮ੍ਰਿਤਕ ਪਾਕਿਸਤਾਨੀ ਨਾਗਰਿਕ ਦੇ ਪਰਿਵਾਰ ਨਾਲ ਸੰਪਰਕ ਕਰਨ ਲਈ ਵਿਸ਼ੇਸ਼ ਦੂਤ ਭੇਜੇ। ਦੋਹਾਂ ਪਰਿਵਾਰਾਂ ਦੀ ਸਹਿਮਤੀ ਬਣਨ ਉਪਰੰਤ ਖਾੜੀ ਮੁਲਕਾਂ ਦੇ ਕਾਨੂੰਨ ਅਨੁਸਾਰ ਪੀੜਿਤ ਪਰਿਵਾਰਾਂ ਨੂੰ ‘ਦੀਆ ਮਨੀ’ (ਬਲੱਡ ਮਨੀ) ਅਦਾ ਕਰਕੇ ਸਮਝੌਤੇ ਅਦਾਲਤ ਵਿਚ ਕਲਮਬੱਧ ਕੀਤੇ ਗਏ, ਜਿਸ ਉਪਰੰਤ ਲੰਬੀ ਕਾਨੂੰਨੀ ਪ੍ਰਕਿਰਿਆ ਮਗਰੋਂ 15 ਭਾਰਤੀ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਮੁਕਤ ਕਰਵਾਇਆ ਗਿਆ। ਡਾ. ਓਬਰਾਏ ਮੁਤਾਬਿਕ ਇਨ੍ਹਾਂ 15 ਨੌਜਵਾਨਾਂ ‘ਚੋਂ 14 ਨੌਜਵਾਨ ਆਪਣੇ ਪਰਿਵਾਰਾਂ ਕੋਲ ਪਹੁੰਚ ਚੁੱਕੇ ਹਨ ਅਤੇ ਇਨ੍ਹਾਂ ਦੀ ਮੁਕਤੀ ਵਿਚ ਦੁਬਈ ਵਿਚਲੇ ਭਾਰਤੀ ਦੂਤਾਵਾਸ ਅਤੇ ਭਾਰਤੀ ਕੌਂਸਲੇਟ ਦੇ ਵਿਸੇਸ਼ ਸਹਿਯੋਗ ਦੀ ਖਾਸ ਭੂਮਿਕਾ ਹੈ।ਰਿਹਾਅ ਹੋ ਕੇ ਵਤਨ ਪੁੱਜੇ ਨੌਜਵਾਨਾਂ ਨੇ ਇਸ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਨੂੰ ਫਰਿਸ਼ਤਾ ਦੱਸਦਿਆਂ ਕਿਹਾ ਕਿ ਡਾ. ਓਬਰਾਏ ਦੇ ਅਣਥੱਕ ਯਤਨਾਂ ਸਦਕਾ ਖੁਦ ਅਦਾਲਤਾਂ ਵਿਚ ਪੇਸ਼ ਹੋ ਕੇ ਅਪੀਲਾਂ ਕਰਨ ਅਤੇ ਆਪਣੇ ਪੱਲਿਓਂ ਬਲੱਡ ਮਨੀ ਦੀ ਮੋਟੀ ਰਕਮ ਦੀ ਅਦਾਇਗੀ ਕਰਨ ਕਰਕੇ ਹੀ ਆਪਣੇ ਪਰਿਵਾਰਾਂ ਕੋਲ ਵਾਪਸ ਆ ਸਕੇ ਹਨ। ਨੌਜਵਾਨਾਂ ਨੇ ਡਾ. ਓਬਰਾਏ ਦੁਆਰਾ ਉਨ੍ਹਾਂ ਨੂੰ ਮੌਤ ਦੇ ਮੂੰਹੋਂ ਕੱਢ ਲਿਆਉਣ ਦੇ ਵਰਤਾਰੇ ਨੂੰ ਉਨ੍ਹਾਂ ਸਾਰਿਆਂ ਦਾ ਦੂਸਰਾ ਜਨਮ ਦੱਸਦਿਆਂ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਦੇ ਨਾਲ ਟਰੱਸਟ ਦੀ ਜਲੰਧਰ ਇਕਾਈ ਸ. ਸਤਨਾਮ ਸਿੰਘ ਮਾਣਕ, ਅਮਰਜੋਤ ਸਿੰਘ, ਸ਼੍ਰੀ ਦੀਪਕ ਬਾਲੀ, ਸ. ਆਤਮ ਪ੍ਰਕਾਸ਼ ਸਿੰਘ, ਸ. ਪਰਮਪ੍ਰੀਤ ਸਿੰਘ, ਰਵਿੰਦਰ ਸਿੰਘ ਰੋਬਿਨ, ਮਾਝਾ ਜ਼ੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਨਵਜੀਤ ਸਿੰਘ ਘਈ, ਪਰਮਿੰਦਰ ਸਿੰਘ ਕੜਿਆਲ ਤੋਂ ਇਲਾਵਾ ਰਿਹਾਅ ਹੋ ਕੇ ਆਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article