ਡਾ. ਐੱਸ.ਪੀ. ਸਿੰਘ ਓਬਰਾਏ ਦਾ ਨਿਊਯਾਰਕ ਵਿਖੇ ਹੋਇਆ ਸਨਮਾਨ

ਨਿਊਯਾਰਕ, 14 ਜੂਨ (ਬਲਦੇਵ ਸਿੰਘ/ਪੰਜਾਬ ਮੇਲ)- ਡਾ. ਐੱਸ.ਪੀ. ਸਿੰਘ ਓਬਰਾਏ ਦਾ ਨਿਊਯਾਰਕ ਵਿਖੇ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਸਟੇਟ ਵੱਲੋਂ ਕਾਊਂਟੀ ਦੇ ਸਾਈਟੇਸ਼ਨ ਨਾਲ ਨਿਵਾਜਿਆ ਗਿਆ। ਇਸ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੈਲੀਫੋਰਨੀਆ ਚੈਪਟਰ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਨੇ ਡਾ. ਐੱਸ.ਪੀ. ਸਿੰਘ ਓਬਰਾਏ ਦੇ ਸਮਾਜ ਭਲਾਈ ਦੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਜਿੱਥੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਭਾਰਤ ਵਿਚ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਕਮਾਈ ਵਿਚੋਂ ਕੁੱਝ ਨਾ ਕੁੱਝ ਹਿੱਸਾ ਜ਼ਰੂਰਤਮੰਦਾਂ ਲਈ ਜ਼ਰੂਰ ਖਰਚਣਾ ਚਾਹੀਦਾ ਹੈ।
ਹੋਰਨਾਂ ਤੋਂ ਇਲਾਵਾ ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਪਿਹੋਵਾ, ਲਖਵਿੰਦਰ ਸਿੰਘ ਪੱਪੀ, ਸੁਰਿੰਦਰ ਚੋਪੜਾ, ਅਵਤਾਰ ਸਿੰਘ ਬੌਬੀ, ਬਾਵਾ ਰਜਿੰਦਰ ਸਿੰਘ ਲਾਲੀ, ਪੂਰਨ ਸ਼ਰਮਾ, ਸਤਿੰਦਰ ਸਿੰਘ ਸੱਤਾ, ਬੌਬੀ ਕੁਮਾਰ, ਮਹਿੰਦਰ ਸਿੰਘ ਤਨੇਜਾ, ਦੀਪਕ ਬਾਂਸਲ, ਗੁਰਵਿੰਦਰ ਸਿੰਘ ਬਰਾੜ, ਅਸ਼ਵਨੀ ਸ਼ਰਮਾ, ਰਾਜ ਸ਼ਰਮਾ, ਰੋਹਿਤ, ਸਤੀਸ਼, ਗੁਰਮੀਤ ਸਿੰਘ, ਪ੍ਰਦੀਪ ਸਿੰਘ, ਬਿੱਟੂ ਸਿੱਧੂ ਵੀ ਹਾਜ਼ਰ ਸਨ।