PUNJABMAILUSA.COM

ਡਾ. ਐੱਸ.ਪੀ. ਸਿੰਘ ਓਬਰਾਏ ਦਾ ਅਮਰੀਕਾ ਦੀ ਰਾਜਧਾਨੀ ਦੇ ਅੰਦਰ ਹੋਇਆ ਸਨਮਾਨ

 Breaking News

ਡਾ. ਐੱਸ.ਪੀ. ਸਿੰਘ ਓਬਰਾਏ ਦਾ ਅਮਰੀਕਾ ਦੀ ਰਾਜਧਾਨੀ ਦੇ ਅੰਦਰ ਹੋਇਆ ਸਨਮਾਨ

ਡਾ. ਐੱਸ.ਪੀ. ਸਿੰਘ ਓਬਰਾਏ ਦਾ ਅਮਰੀਕਾ ਦੀ ਰਾਜਧਾਨੀ ਦੇ ਅੰਦਰ ਹੋਇਆ ਸਨਮਾਨ
June 14
10:14 2017

ਵਾਸ਼ਿੰਗਟਨ, 14 ਜੂਨ (ਪੰਜਾਬ ਮੇਲ)- ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਵੱਲੋਂ ਅਮਰੀਕਾ ਦੀ ਰਾਜਧਾਨੀ ਦੀ ਇਮਾਰਤ ਅੰਦਰ ਸਾਲਾਨਾ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਰਾਇਬਰਨ ਹਾਊਸ ਬਿਲਡਿੰਗ ਵਿਖੇ ਹੋਏ ਇਸ ਸਮਾਗਮ ਵਿਚ ਸਿੱਖਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਸਾਂਝੇ ਯਤਨਾਂ ‘ਤੇ ਜ਼ੋਰ ਦਿੱਤਾ ਗਿਆ। ਸਮਾਗਮ ਦੇ ਸ਼ੁਰੂ ਵਿਚ ਹਰਪ੍ਰੀਤ ਸਿੰਘ ਸੰਧੂ ਨੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਪਰੰਤ ਵੱਖ-ਵੱਖ ਆਗੂਆਂ ਨੂੰ ਦਰਸ਼ਕਾਂ ਦੇ ਸਾਹਮਣੇ ਰੂ-ਬ-ਰੂ ਕੀਤਾ। ਭਾਈ ਗੁਰਦਰਸ਼ਨ ਸਿੰਘ ਜੀ ਨੇ ਸਮਾਗਮ ਦੇ ਸ਼ੁਰੂ ਵਿਚ ਪੰਜਾਬੀ ਅਤੇ ਇੰਗਲਿਸ਼ ਵਿਚ ਅਰਦਾਸ ਕੀਤੀ। ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਦੀ ਸਾਲਾਨਾ ਰਿਸੈਪਸ਼ਨ ‘ਚ ਕਾਂਗਰਸਵੂਮੈਨ ਜੂਡੀ ਚੂ, ਕਾਂਗਰਸਮੈਨ ਕੌਫਮੈਨ, ਕਾਂਗਰਸਮੈਨ ਪੈਟਰਿਕ ਮੀਹਾਨ, ਕਾਂਗਰਸਮੈਨ ਜੈਰੀ ਮੈਕਨਰਨੀ, ਕਾਂਗਰਸਮੈਨ ਜਿਮ ਕੋਸਟਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਮਰੀਕਨ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਸਿੱਖ ਕੌਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਕੌਮ ਨੇ ਅਮਰੀਕਾ ਦੇ ਅਰਥਚਾਰੇ ਵਿਚ ਬਹੁਤ ਅਹਿਮ ਯੋਗਦਾਨ ਪਾਇਆ ਹੈ। ਇਨ੍ਹਾਂ ਆਗੂਆਂ ਨੇ ਸਿੱਖਾਂ ਨਾਲ ਅਮਰੀਕਾ ਵਿਚ ਹੋਏ ਨਸਲੀ ਹਮਲਿਆਂ ਉੱਤੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਅਜਿਹੇ ਹਮਲਿਆਂ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਸਮਾਗਮ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਇਸ ਦੌਰਾਨ ਜਿੱਥੇ ਟਰੱਸਟ ਦੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ, ਉਥੇ ਸਿੱਖ ਕਾਕਸ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ ਹੋਂਦ ਵਿਚ ਆਉਣ ਕਾਰਨ ਅਮਰੀਕਾ ਵਿਚ ਸਿੱਖ ਮਸਲੇ ਸੁਲਝਾਉਣ ਵਿਚ ਮਦਦ ਮਿਲ ਰਹੀ ਹੈ। ਕਿਉਂਕਿ 50 ਦੇ ਕਰੀਬ ਕਾਂਗਰਸਮੈਨ ਇਸ ਵੇਲੇ ਸਿੱਖ ਕਾਕਸ ਦੇ ਮੈਂਬਰ ਹਨ। ਇਸ ਦੌਰਾਨ ਹਰਪ੍ਰੀਤ ਸਿੰਘ ਸੰਧੂ ਨੇ ਜਿੱਥੇ ਵੱਖ-ਵੱਖ ਬੁਲਾਰਿਆਂ ਨੂੰ ਬਾਖੂਬੀ ਪੇਸ਼ ਕੀਤਾ, ਉਥੇ ਡਾ. ਐੱਸ.ਪੀ. ਸਿੰਘ ਓਬਰਾਏ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਓਬਰਾਏ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਕਾਂਗਰਸਮੈਨ ਵੱਲੋਂ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਇਸ ਸਮਾਗਮ ‘ਚ ਅਮਰੀਕੀ ਫੌਜ ਵਿਚ ਸੇਵਾ ਨਿਭਾਅ ਰਹੇ ਕੈਪਟਨ ਸਿਮਰਤਪਾਲ ਸਿੰਘ , ਡਾ. ਅਮਰਜੀਤ ਸਿੰਘ, ਡਾ. ਪ੍ਰਿਤਪਾਲ ਸਿੰਘ, ਗੁਰਜਤਿੰਦਰ ਸਿੰਘ ਰੰਧਾਵਾ, ਡਾ. ਚੀਮਾ, ਮਹਿਤਾਬ ਸਿੰਘ ਕਾਹਲੋਂ ਹਾਜ਼ਰ ਸਨ।
ਅਮਰੀਕਾ ਭਰ ਤੋਂ ਵੱਖ-ਵੱਖ ਆਗੂ ਇਸ ਸਮਾਗਮ ਵਿਚ ਪਹੁੰਚੇ ਹੋਏ ਸਨ। ਸਮਾਗਮ ਦੀ ਖਾਸ ਗੱਲ ਇਹ ਸੀ ਕਿ ਇਸ ਵਾਰ ਨੌਜਵਾਨ ਸਿੱਖਾਂ ਨੇ ਵੀ ਇੱਥੇ ਵੱਧ-ਚੜ੍ਹ ਕੇ ਹਾਜ਼ਰੀਆਂ ਭਰੀਆਂ ਅਤੇ ਉਨ੍ਹਾਂ ਨੇ ਆਪੋ-ਆਪਣੇ ਵਿਚਾਰ ਵੀ ਪੇਸ਼ ਕੀਤੇ।

About Author

Punjab Mail USA

Punjab Mail USA

Related Articles

ads

Latest Category Posts

    ਧਰਮਪ੍ਰੀਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਨਿਕਲਿਆ ਪੰਜਾਬੀ

ਧਰਮਪ੍ਰੀਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਨਿਕਲਿਆ ਪੰਜਾਬੀ

Read Full Article
    ਭਾਰਤੀ ਮੂਲ ਦੀ ਸ਼੍ਰੀ ਸੈਨੀ ਨੇ ਜਿੱਤਿਆ ‘ਮਿਸ ਇੰਡੀਆ ਯੂ. ਐੱਸ. ਏ 2017’ ਦਾ ਖਿਤਾਬ

ਭਾਰਤੀ ਮੂਲ ਦੀ ਸ਼੍ਰੀ ਸੈਨੀ ਨੇ ਜਿੱਤਿਆ ‘ਮਿਸ ਇੰਡੀਆ ਯੂ. ਐੱਸ. ਏ 2017’ ਦਾ ਖਿਤਾਬ

Read Full Article
    ਅਮਰੀਕਾ ‘ਚ ਟਰਾਂਸਜੈਂਡਰ ਨੇ ਬੱਚੇ ਨੂੰ ਦਿੱਤਾ ਜਨਮ

ਅਮਰੀਕਾ ‘ਚ ਟਰਾਂਸਜੈਂਡਰ ਨੇ ਬੱਚੇ ਨੂੰ ਦਿੱਤਾ ਜਨਮ

Read Full Article
    ਲੀਹੋਂ ਲੱਥੀ ਐੱਮਟਰੈਕ ਟਰੇਨ , 6 ਮੌਤਾਂ, 77 ਜ਼ਖਮੀ

ਲੀਹੋਂ ਲੱਥੀ ਐੱਮਟਰੈਕ ਟਰੇਨ , 6 ਮੌਤਾਂ, 77 ਜ਼ਖਮੀ

Read Full Article
    ਅਮਰੀਕਾ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ‘ਚ 13 ਫ਼ੀਸਦੀ ਦੀ ਕਮੀ

ਅਮਰੀਕਾ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ‘ਚ 13 ਫ਼ੀਸਦੀ ਦੀ ਕਮੀ

Read Full Article
    ਅਟਲਾਂਟਾ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ‘ਤੇ ਬਿਜਲੀ ਸਪਲਾਈ ਠੱਪ, ਹਜ਼ਾਰਾਂ ਯਾਤਰੀ ਫਸੇ

ਅਟਲਾਂਟਾ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ‘ਤੇ ਬਿਜਲੀ ਸਪਲਾਈ ਠੱਪ, ਹਜ਼ਾਰਾਂ ਯਾਤਰੀ ਫਸੇ

Read Full Article
    ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

Read Full Article
    ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

Read Full Article
    ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

Read Full Article
    ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

Read Full Article
    ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

Read Full Article
    ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

Read Full Article
    ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

Read Full Article
    ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

Read Full Article
    ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

Read Full Article