ਡਰੱਗਜ਼ ਕੇਸ ‘ਚ ਐੱਨ.ਸੀ.ਬੀ. ਵੱਲੋਂ ਅਦਾਕਾਰ ਅਰਜੁਨ ਰਾਮਪਾਲ ਕੋਲੋਂ ਪੁੱਛਗਿੱਛ

64
Share

ਮੁੰਬਈ, 13 ਨਵੰਬਰ (ਪੰਜਾਬ ਮੇਲ)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਬੌਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਤੋਂ ਡਰੱਗਜ਼ ਕੇਸ ‘ਚ ਅੱਜ ਇਥੇ ਆਪਣੇ ਜ਼ੋਨਲ ਦਫ਼ਤਰ ਵਿੱਚ ਪੁੱਛਗਿੱਛ ਕੀਤੀ। ਅਦਾਕਾਰ ਸਵੇਰੇ 11 ਵਜੇ ਦੇ ਕਰੀਬ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਸਥਿਤ ਐੱਨ.ਸੀ.ਬੀ. ਦੇ ਜ਼ੋਨਲ ਦਫ਼ਤਰ ‘ਚ ਪੁੱਜ ਗਿਆ ਸੀ। ਸੂਤਰਾਂ ਮੁਤਾਬਕ ਅਦਾਕਾਰ ਤੋਂ ਹਿੰਦੀ ਫ਼ਿਲਮ ਇੰਡਸਟਰੀ ਵਿਚ ਕਥਿਤ ਨਸ਼ਿਆਂ ਦੀ ਵਰਤੋਂ ਨਾਲ ਜੁੜੇ ਕੇਸ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਐੱਨ.ਸੀ.ਬੀ. ਦੇ ਅਧਿਕਾਰੀਆਂ ਨੇ ਅਦਾਕਾਰ ਦੀ ਪਾਰਟਨਰ ਗੈਬਰੀਆਲਾ ਦਿਮਿਤਰਾਦਸ ਤੋਂ ਲਗਾਤਾਰ ਦੋ ਦਿਨ ਪੁੱਛ ਪੜਤਾਲ ਕੀਤੀ ਸੀ।


Share