ਡਬਲਿਊ.ਐੱਚ.ਓ. ਨੇ ਹਾਈਡ੍ਰੋਕਲੋਰੋਕਵੀਨ ਦੇ ਟ੍ਰਾਇਲ ‘ਤੇ ਰੋਕ ਲਾਈ

323
Medical staff shows on February 26, 2020 at the IHU Mediterranee Infection Institute in Marseille, packets of a Nivaquine, tablets containing chloroquine and Plaqueril, tablets containing hydroxychloroquine, drugs that has shown signs of effectiveness against coronavirus. - The Mediterranee infection Institute in Marseille based in La Timone Hospital is at the forefront of the prevention against coronavirus in France. (Photo by GERARD JULIEN / AFP) (Photo by GERARD JULIEN/AFP via Getty Images)
Share

ਵਾਸ਼ਿੰਗਟਨ, 26 ਮਈ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਕੋਰੋਨਾ ਦੇ ਸੰਭਾਵਿਤ ਇਲਾਜ ਲਈ ਕਾਰਗਾਰ ਮੰਨੀ ਜਾ ਰਹੀ ਹਾਈਡ੍ਰੋਕਲੋਰੋਕਵੀਨ ਦਵਾਈ ਦੇ ਟ੍ਰਾਇਲ ‘ਤੇ ਰੋਕ ਲਗਾ ਦਿੱਤੀ ਹੈ। ਅਜਿਹਾ ਸੁਰੱਖਿਆ ਕਾਰਣਾਂ ਦੇ ਚੱਲਦਿਆਂ ਕੀਤਾ ਗਿਆ ਹੈ। ਦੱਸ ਦਈਏ ਕਿ ਹਾਈਡ੍ਰੋਕਲੋਰੋਕਵੀਨ ਮਲੇਰੀਆ ਦੇ ਰੋਗੀਆਂ ਨੂੰ ਦਿੱਤੀ ਜਾਂਦੀ ਹੈ।
ਡਬਲਿਊ.ਐੱਚ.ਓ. ਦੇ ਮੁਖੀ ਟੇਡ੍ਰੋਸ ਐਡਨੋਮ ਘੇਬੀਅਸ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਬੀਤੇ ਹਫਤੇ ਲੈਂਸੇਟ ‘ਚ ਇਕ ਅਧਿਐਨ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕੋਵਿਡ-19 ਰੋਗੀਆਂ ‘ਤੇ ਦਵਾਈ ਦੀ ਵਰਤੋਂ ਕਰਨ ਨਾਲ ਉਨ੍ਹਾਂ ਦੇ ਮਰਨ ਦੀ ਸੰਭਾਵਨਾ ਵੱਧ ਸਕਦੀ ਹੈ। ਇਸ ਦੇ ਚੱਲਦਿਆਂ ਡਬਲਿਊ.ਐੱਚ.ਓ. ਨੇ ਪ੍ਰੀਖਣਾਂ ਨੂੰ ਮੁਲਤਵੀ ਕਰ ਦਿੱਤਾ ਹੈ, ਜਦੋਂਕਿ ਸੁਰੱਖਿਆ ਨੂੰ ਲੈ ਕੇ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਟੇਡ੍ਰੋਸ ਮੁਤਾਬਕ ਪਹਿਲਾਂ ਡਾਟਾ ਸੇਫਟੀ ਮਾਨੀਟਰਿੰਗ ਬੋਰਡ ਸੇਫਟੀ ਡਾਟਾ ਦੀ ਸਮੀਖਿਆ ਕਰੇਗਾ। ਟ੍ਰਾਇਲ ਦੇ ਬਾਕੀ ਹਿੱਸੇ ਜਾਰੀ ਰਹਿਣਗੇ।


Share