ਡਬਲਿਊਡਬਲਿਊਈ ਅਤੇ ਵਪਾਰ ਤੋਂ ਕਮਾਇਆ ਸਾਰਾ ਪੈਸਾ ਜਲੰਧਰ ‘ਚ ਅਕੈਡਮੀ ਬਣਾਉਣ ‘ਤੇ ਲਗਾਇਆ : ਖਲੀ

January 25
08:44
2018
ਅੰਮ੍ਰਿਤਸਰ, 25 ਜਨਵਰੀ (ਪੰਜਾਬ ਮੇਲ)- ਕੋਈ ਜੇਕਰ Îਇਕ ਵਾਰ ਅਮਰੀਕਾ ਜਾ ਕੇ ਛੋਟੀ ਦੁਕਾਨ ਵੀ ਖੋਲ੍ਹ ਲਵੇ ਤਾਂ ਵਾਪਸ ਆਉਣ ਦੀ ਨਹੀਂ ਸੋਚਦਾ, ਲੇਕਿਨ ਮੇਰੇ ਮਨ ਵਿਚ ਦੇਸ਼ ਦੇ ਲਈ ਕੁਝ ਕਰਨ ਦੀ ਲਲਕ ਸੀ। ਇਸ ਲਈ ਪਰਤ ਆਇਆ। Îਇਹ ਕਹਿਣਾ ਹੈ ਰੈਸਲਰ ਦ ਗਰੇਟ ਖਲੀ ਦਾ। ਖਲੀ ਰਣਜੀਤ ਐਵਨਿਊ ਵਿਚ ਕੈਨ ਵਿੰਗਸ ਕੰਸਲਟੈਂਸੀ ਸੈਂਟਰ ਦੇ ਉਦਘਾਟਨ ਮੌਕੇ ਪੁੱਜੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅਮਰੀਕਾ ਦੇ ਟੈਕਸਾਸ ਵਿਚ ਘਰ ਹੈ ਅਤੇ ਅਪਣਾ ਖੁਦ ਦਾ ਅਮਰੀਕਾ ਵਿਚ ਵਪਾਰ ਵੀ ਹੈ, ਲੇਕਿਨ ਡਬਲਿਊਡਬਲਿਊਈ ਅਤੇ ਵਪਾਰ ਤੋਂ ਕਮਾਇਆ ਸਾਰਾ ਪੈਸਾ ਉਨ੍ਹਾਂ ਨੇ ਜਲੰਧਰ ‘ਚ ਅਕੈਡਮੀ ਖੋਲ੍ਹਣ ਵਿਚ ਲਗਾ ਦਿੱਤਾ, ਇਸ ਦਾ ਇਕ ਹੀ ਮਕਸਦ ਹੈ, ਭਾਰਤ ਵਿਚ ਟੈਲੇਂਟ ਨੂੰ ਲੱਭਣਾ। ਖਲੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 250 ਦੇ ਕਰੀਬ ਖਿਡਾਰੀ ਹਨ, ਲੇਕਿਨ ਉਨ੍ਹਾਂ ਵਿਚੋਂ ਸਿਰਫ ਦੋ ਹੀ ਅੰਮ੍ਰਿਤਸਰ ਦੇ ਰਹੇ। ਸੱਟ ਕਾਰਨ ਦੋਵੇਂ ਹੀ ਕੁਝ ਸਮੇਂ ਤੋਂ ਨਹੀਂ ਆ ਰਹੇ। ਜ਼ਿਆਦਾਤਰ ਨੌਜਵਾਨ ਲੁਧਿਆਣਾ ਤੋਂ ਉਨ੍ਹਾਂ ਕੋਲ ਪੁੱਜੇ।