ਡਬਲਯੂ.ਐੱਚ.ਓ. ਵੱਲੋਂ ਟੀਕਾਕਾਰਨ ਤੋਂ ਬਾਅਦ ਵੀ ਕਰੋਨਾ ਦੇ ਨਿਰੰਤਰ ਪ੍ਰਸਾਰ ਦੇ ਖਤਰੇ ਦੀ ਚਿਤਾਵਨੀ

114
Share

ਜਿਨੇਵਾ, 26 ਜਨਵਰੀ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਇਕ ਸੀਨੀਅਰ ਅਧਿਕਾਰੀ ਨੇ ਭਵਿੱਖ ਵਿਚ ਵੱਡੇ ਪੈਮਾਨੇ ’ਤੇ ਟੀਕਾਕਰਨ ਦੇ ਬਾਅਦ ਵੀ ਕੋਰੋਨਾਵਾਇਰਸ ਦੇ ਨਿਰੰਤਰ ਪ੍ਰਸਾਰ ਦੇ ਖ਼ਤਰੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਡਬਲਯੂ.ਐੱਚ.ਓ. ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਰਿਆਨ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆਂ ਨੂੰ ਇਸ ਵਾਇਰਸ ਦੇ ਖ਼ਾਤਮੇ ਦੀ ਸ਼ੁਰੂਆਤ ਨੂੰ ਟੀਕਾਕਰਨ ਦੀ ਸਫ਼ਲਤਾ ਦਾ ਪੈਮਾਨਾ ਨਹੀਂ ਮੰਨਣਾ ਚਾਹੀਦਾ।
ਸ਼੍ਰੀ ਰਿਆਨ ਨੇ ਕਿਹਾ, ‘ਇਹ ਸਫ਼ਲਤਾ ਦਾ ਪੈਮਾਨ ਨਹੀਂ ਹੈ। ਸਫ਼ਲਤਾ ਦਾ ਪੈਮਾਨਾ ਇਸ ਵਾਇਰਸ ਨੂੰ ਜਾਨ ਲੈਣ, ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਅਤੇ ਸਾਡੇ ਆਰਥਿਕ ਅਤੇ ਸਾਮਾਜਿਕ ਜੀਵਨ ਨੂੰ ਨਸ਼ਟ ਕਰਨ ਦੀ ਸਮਰਥਾ ਨੂੰ ਘੱਟ ਕਰਣਾ ਹੈ।’ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਟੀਕਾਕਰਨ ਨਾਲ ਅਸੀਂ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਬਿੰਦੂ ਤੱਕ ਨਹੀਂ ਪਹੁੰਚ ਸਕਾਂਗੇ। ਇਸ ਲਈ ਇਸ ਦਾ ਪ੍ਰਸਾਰ ਜਾਰੀ ਰਹਿਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਵੇਖਦੇ ਹੋਏ ਦੇਸ਼ਾਂ ਨੂੰ ਸ਼ਾਇਦ 2021 ’ਚ ਵਾਇਰਸ ਤੋਂ ਮੁਕਤੀ ਦੀ ਉਮੀਦ ਨਹੀਂ ਕਰਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਨੁੱਖ ਇਤਿਹਾਸ ’ਚ ਹੁਣ ਤੱਕ ‘ਅਸੀਂ ਇਸ ਗ੍ਰਹਿ ’ਤੇ ਸਿਰਫ਼ ਇਕ ਬੀਮਾਰੀ ਨੂੰ ਖ਼ਤਮ ਕੀਤਾ ਹੈ, ਉਹ ਹੈ ਚੇਚਕ।’ ਉਨ੍ਹਾਂ ਕਿਹਾ ਕਿ ਸਾਨੂੰ ਉਸ ਬਿੰਦੂ ਤੱਕ ਪੁੱਜਣਾ ਹੋਵੇਗਾ, ਜਿੱਥੋਂ ਵਾਇਰਸ ਨੂੰ ਕਾਬੂ ਵਿਚ ਕੀਤਾ ਜਾ ਸਕੇ।

Share