ਡਬਲਯੂ.ਐੱਚ.ਓ. ਵੱਲੋਂ ਕੋਵਿਡ ਮਹਾਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਜਿਊਂਦੇ ਜਾਨਵਰਾਂ ਦੀ ਵਿਕਰੀ ’ਤੇ ਰੋਕ ਲਾਉਣ ਦੀ ਮੰਗ

297
Share

ਵਾਸ਼ਿੰਗਟਨ, 13 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ’ਚ ਜਾਰੀ ਕੋਰੋਨਾ ਵਾਇਰਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਮੰਗ ਕੀਤੀ ਹੈ ਕਿ ਇਸ ਮਹਾਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਜਿਊਂਦੇ ਜੰਗਲੀ ਦੁਧਾਰੂ ਜਾਨਵਰਾਂ ਦੀ ਬਾਜ਼ਾਰਾਂ ’ਚ ਵਿਕਰੀ ’ਤੇ ਰੋਕ ਲੱਗੇ। ਵਿਸ਼ਵ ਸਿਹਤ ਸੰਗਠਨ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਇਨਸਾਨਾਂ ’ਚ ਫੈਲ ਰਹੇ 70 ਫੀਸਦੀ ਇਨਫੈਕਸ਼ਨ ਰੋਗ ਜਾਨਵਰ, ਖਾਸ ਤੌਰ ’ਤੇ ਦੁਧਾਰੂ ਜੰਗਲੀ ਜਾਨਵਰਾਂ ਕਾਰਣ ਹਨ। ਜੰਗਲੀ, ਜਾਨਵਰਾਂ ਨਾਲ ਨਵੀਆਂ ਬੀਮਾਰੀਆਂ ਦੇ ਪੈਦਾ ਹੋਣ ਦਾ ਜ਼ੋਖਮ ਹੁੰਦਾ ਹੈ।
ਦੱਸ ਦਈਏ ਕਿ ਇਸ ਸਾਲ ਜਨਵਰੀ ’ਚ ਡਬਲਯੂ.ਐੱਚ.ਓ. ਦੇ ਮਾਹਰਾਂ ਦੀ ਇਕ ਟੀਮ ਚੀਨ ਗਈ ਸੀ। ਇਸ ਟੀਮ ਨੇ ਵੀ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਸੀ ਕਿ ਕੋਰੋਨਾਵਾਇਰਸ ਜਾਨਵਰਾਂ ਰਾਹੀਂ ਇਨਸਾਨਾਂ ’ਚ ਆਇਆ। ਰਿਪੋਰਟ ’ਚ ਕਿਹਾ ਗਿਆ ਸੀ ਸੀ ਕਿ ਇਸ ਗੱਲ ਦਾ ਸਭ ਤੋਂ ਵਧੇਰੇ ਖਦਸ਼ਾ ਹੈ ਕਿ ਚਮਗਾਦੜ ਨਾਲ ਕੋਰੋਨਾਵਾਇਰਸ ਕਿਸੇ ਹੋਰ ਜਾਨਵਰ ’ਚ ਗਿਆ ਅਤੇ ਉਥੋਂ ਇਨਸਾਨਾਂ ’ਚ ਫੈਲ ਗਿਆ। ਖੋਜਕਰਤਾਵਾਂ ਨੇ SARS-CoV-2 ਵਾਇਰਸ ਦੀ ਸ਼ੁਰੂਆਤ ਲਈ ਚਾਰ ਪ੍ਰਮੁੱਖ ਕਾਰਣ ਦੱਸੇ। ਇਨ੍ਹਾਂ ’ਚ ਇਕ ਜਾਨਵਰ ਰਾਹੀਂ ਦੂਜੇ ਜਾਨਵਰ ’ਚ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਨੂੰ ਪ੍ਰਮੁੱਖ ਕਾਰਣ ਮੰਨਿਆ ਗਿਆ ਹੈ। ਚਮਗਾਦੜ ਤੋਂ ਸਿੱਧੇ ਇਨਸਾਨ ’ਚ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਨਾ ਦੇ ਬਰਾਬਰ ਦੱਸੀ ਗਈ ਹੈ।

Share