ਟੋਰਾਂਟੋ ‘ਚ ਕੁਸ਼ਤੀਆਂ ਤੇ ਰੱਸਾਕਸ਼ੀ ਮੁਕਾਬਲਿਆਂ ਦੇ ਜੇਤੂਆਂ ਨੂੰ ਬਾਬਾ ਅਤਵਾਰ ਸਿੰਘ ਨੇ ਇਨਾਮ ਦਿੱਤੇ

ਸਿਆਟਲ, 5 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬਾਬਾ ਬਿਧੀ ਚੰਦ ਸੰਪਰਦਾਇ ਦੇ 12ਵੇਂ ਮੁਖੀ (ਜਾਨਸ਼ੀਨ) ਜਥੇਦਾਰ ਬਾਬਾ ਅਤਵਾਰ ਸਿੰਘ ਜੀ ਦੀ ਰਹਿਨੁਮਾਈ ਅਤੇ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਦੀ ਦੇਖਰੇਖ ਹੇਠ ਟੋਰਾਂਟੋ ਦੇ ਮੋਨੋ ਸਿਟੀ ਵਿਚ ਅੰਤਰਰਾਸ਼ਟਰੀ ਕੁਸ਼ਤੀਆਂ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ, ਜਿਸ ਦਾ ਸੰਗਤਾਂ ਨੇ ਪਰਿਵਾਰਾਂ ਸਮੇਤ ਪਹੁੰਚ ਕੇ ਆਨੰਦ ਮਾਣਿਆ। ਬਾਬਾ ਅਵਤਾਰ ਸਿੰਘ ਸਿੰਘ ਜੀ ਸੁਰ ਸਿੰਘ ਵਾਲਿਆਂ ਨੇ ਪਹਿਲਵਾਨਾਂ ਨੂੰ ਆਸ਼ੀਰਵਾਦ ਦੇ ਕੇ ਸ਼ੁੱਭ ਆਰੰਭ ਕੀਤਾ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਦਿੱਤੇ। ਇਸ ਮੌਕੇ ਢਾਡੀ-ਕਵੀਸ਼ਰੀ ਜੱਥੇ ਨੇ ਗੁਰੂ ਦਾ ਜੱਸ ਗਾਇਨ ਕੀਤਾ। ਪਟਕੇ ਦੀ ਕੁਸ਼ਤੀ ਵਿਸ਼ਵ ਚੈਂਪੀਅਨ ਗੁਰਦੇਵ ਸਿੰਘ ਰੰਧਾਵਾ ਦੇ ਲੜਕੇ ਏਕਜੋਤ ਅਤੇ ਦੌਲਤ ਪਹਿਲਵਾਨ ਦੇ ਸ਼ਗਿਰਦ ਤੇਜਬੀਰ ਸਿੰਘ ਦਰਮਿਆਨ ਹੋਈ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ ਦੂਸਰੇ ਪਹਿਲਵਾਨਾਂ ਦੇ ਜ਼ਬਰਦਸਤ ਮੁਕਾਬਲੇ ਵੇਖਣ ਨੂੰ ਮਿਲੇ। ਰੱਸਾਕੱਸ਼ੀ ਦਾ ਦੋਨਾਂ ਟੀਮਾਂ ਵਿਚਕਾਰ ਜ਼ੋਰਦਾਰ ਮੁਕਾਬਲਾ ਹੋਇਆ। ਇਸ ਮੌਕੇ ਵਿਸ਼ਵ ਚੈਂਪੀਅਨ ਕਰਤਾਰ ਸਿੰਘ ਪਹਿਲਵਾਨ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਕੁਸਤੀ ਮੁਕਾਬਲੇ ਦੇ ਪ੍ਰਬੰਧਕਾਂ ਗੁਰਦੇਵ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਚਾਹਲ, ਪੁਨੀਤ ਦਿੱਲੀ, ਸਵਰਨ ਸਿੰਘ ਰੈਂਤਾ, ਜਸਦੇਵ ਸਿੰਘ, ਸਵਰਨ ਸਿੰਘ ਰਿੰਟਾ, ਹਰਜੀਤ ਸਿੰਘ, ਸੱਸੀ ਸ਼ਰਮਾ ਤੇ ਦਿਲਪ੍ਰੀਤ ਚੀਮਾ ਨੇ ਵੱਡਮੁੱਲਾ ਯੋਗਦਾਨ ਪਾਇਆ ਤੇ ਕੁਸ਼ਤੀ ਤੇ ਰੱਸਾਕਸ਼ੀ ਟੂਰਨਾਮੈਂਟ ਦੇ ਸ਼ਾਨਦਾਰ ਪ੍ਰਬੰਧ ਕੀਤੇ। ਬਾਬਾ ਅਵਤਾਰ ਸਿੰਘ ਨੇ ਸੰਗਤਾਂ ਦੇ ਰੂ-ਬ-ਰੂ ਹੋ ਕੇ ਸੰਗਤਾਂ ਨੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।