ਟੋਕੀਓ , 19 ਮਾਰਚ (ਪੰਜਾਬ ਮੇਲ)- ਜਾਪਾਨ ਓਲੰਪਿਕ ਸਮਿਤੀ ਦਾ ਉਪ-ਮੁਖੀ ਕੋਜੋ ਤਾਸ਼ਿਮਾ ਖਤਰਨਾਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕਾ ਹੈ ਅਤੇ ਜਾਪਾਨ ਦਾ ਇਕ ਜਹਾਜ਼ ਏਥਨਜ਼ ਤੋਂ ਓਲੰਪਿਕ ਮਸ਼ਾਲ ਲਿਆਉਣ ਲਈ ਉੱਚ ਪੱਧਰੀ ਵਫਦ ਤੋਂ ਬਿਨਾਂ ਹੀ ਰਵਾਨਾ ਹੋ ਚੁੱਕਾ ਹੈ ਪਰ ਜਾਪਾਨ ਦਾ ਕਹਿਣਾ ਹੈ ਕਿ ਉਹ ਟੋਕੀਓ ਓਲੰਪਿਕ ਨੂੰ ਮੁਲਤਵੀ ਕਰਨ ਲਈ ਕੋਈ ਤਿਆਰੀ ਨਹੀਂ ਕਰ ਰਿਹਾ।
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੀ ਕਹਿ ਚੁੱਕੇ ਹਨ ਕਿ ਖੇਡਾਂ ਦਾ ਤੈਅ ਸਮੇਂ ‘ਤੇ ਆਯੋਜਨ ਹੋਵੇਗਾ। ਇਸੇ ਦੌਰਾਨ ਟੋਕੀਓ ਤੋਂ ਇਕ ਜਹਾਜ਼ ਏਥਨਜ਼ ਤੋਂ ਓਲੰਪਿਕ ਮਸ਼ਾਲ ਲਿਆਉਣ ਲਈ ਰਵਾਨਾ ਹੋਇਆ ਹੈ ਪਰ ਇਸ ਜਹਾਜ਼ ‘ਤੇ ਸਰਕਾਰ ਵਲੋਂ ਕੋਈ ਵਫਦ ਮੌਜੂਦ ਨਹੀਂ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਵੀ ਕੋਰੋਨਾ ਦੇ ਖਤਰੇ ਤੋਂ ਡਰੀ ਹੋਈ ਹੈ।