PUNJABMAILUSA.COM

ਟੈਸਟ ਲਡ਼ੀ ਵਿੱਚ ਭਾਰਤ ਦੀ ਟੇਕ ਫਿਰਕੀ ’ਤੇ

ਟੈਸਟ ਲਡ਼ੀ ਵਿੱਚ ਭਾਰਤ ਦੀ ਟੇਕ ਫਿਰਕੀ ’ਤੇ

ਟੈਸਟ ਲਡ਼ੀ ਵਿੱਚ ਭਾਰਤ ਦੀ ਟੇਕ ਫਿਰਕੀ ’ਤੇ
November 05
02:38 2015

aswin
ਮੁਹਾਲੀ, 4 ਨਵੰਬਰ (ਪੰਜਾਬ ਮੇਲ)- ਟੀ20 ਤੇ ੲਿਕ ਰੋਜ਼ਾ ਕ੍ਰਿਕਟ ਲਡ਼ੀਅਾਂ ਵਿਚ ਖਾਧੀ ਮਾਤ ਦਾ ਬਦਲਾ ਚੁਕਾੳੁਣ ਲੲੀ ਭਾਰਤ ਹੁਣ ਟੈਸਟ ਲਡ਼ੀ ਵਿਚ ਦੱਖਣੀ ਅਫ਼ਰੀਕਾ ਦੀ ਦਮਦਾਰ ਟੀਮ ਨੂੰ ‘ਫਿਰਕੀ’ ਦੇਣ ਦੀ ਕੋਸ਼ਿਸ਼ ਕਰੇਗਾ। ਚਾਰ ਮੈਚਾਂ ਦੀ ਲਡ਼ੀ ਦਾ ਪਹਿਲਾ ਮੈਚ ਵੀਰਵਾਰ ਨੂੰ ੲਿੱਥੇ ਸ਼ੁਰੂ ਹੋ ਰਿਹਾ ਹੈ।
ਸੀਮਤ ਓਵਰਾਂ ਦੀ ਖੇਡ ਵਿਚ ਭਾਰਤੀ ਟੀਮ ਘਰੇਲੂ ਹਾਲਤਾਂ ਦਾ ਲਾਹਾ ੳੁਠਾੳੁਣ ਵਿਚ ਨਾਕਾਮ ਰਹੀ ਸੀ ਜਦਕਿ ਦੱਖਣੀ ਅਫ਼ਰੀਕਾ ਨੇ ਹੁਣ ਤਕ ਅਾਪਣੀ ਕਾਬਲੀਅਤ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ ਹੈ। ਭਲਕ ਦੇ ਮੈਚ ਵਿਚ ਵਿਰਾਟ ਕੋਹਲੀ ਨੂੰ ਤੇਜ਼ ਗੇਂਦਬਾਜ਼ ੲਿਸ਼ਾਂਤ ਸ਼ਰਮਾ ਤੋਂ ਬਿਨਾਂ ਹੀ ਮੈਦਾਨ ਤੇ ੳੁਤਰਨਾ ਪਵੇਗਾ ਜਿਸ ਤੇ ਸ੍ਰੀਲੰਕਾ ਖਿਲਾਫ਼ ਲਡ਼ੀ ਦੌਰਾਨ ਕੀਤੀ ਤਲਖ ਕਲਾਮੀ ਬਦਲੇ ੲਿਕ ਮੈਚ ਦੀ ਪਾਬੰਦੀ ਅਾੲਿਦ ਕੀਤੀ ਗੲੀ ਸੀ। ਲਿਹਾਜਾ, ਭਾਰਤੀ ਹਮਲੇ ਦਾ ਦਾਰੋਮਦਾਰ ਫਿਰਕੀ ਗੇਂਦਬਾਜ਼ਾਂ ਤੇ ਰਹੇਗਾ। ਰਵਿੰਦਰ ਜਡੇਜਾ ਦੀ ਟੀਮ ਵਿਚ ਵਾਪਸੀ ਹੋਣ ਕਰ ਕੇ ਕੋਹਲੀ ਪੀਸੀੲੇ ਦੀ ਪਿੱਚ ’ਤੇ ਦੱਖਣੀ ਅਫ਼ਰੀਕਾ ਬੱਲੇਬਾਜ਼ਾਂ ਨੂੰ ਘੇਰਨ ਲੲੀ ਤਿੰਨ ਸਪਿੰਨਰਾਂ ਨੂੰ ੳੁਤਾਰ ਸਕਦਾ ਹੈ।
ਮੋਹਰੀ ਅਾਫ-ਸਪਿੰਨਰ ਰਵੀਚੰਦਰਨ ਅਸ਼ਵਿਨ ੲਿਸ ਵੇਲੇ ਫਿੱਟ ਨਜ਼ਰ ਅਾ ਰਿਹਾ ਹੈ ।ਅਸ਼ਵਿਨ ਕਾਨਪੁਰ ਵਿਚ ਪਹਿਲੇ ੲਿਕ ਰੋਜ਼ਾ ਮੈਚ ਵਿਚ ਮਾਸਪੇਸ਼ੀਅਾਂ ਦੇ ਖਿਚਾਅ ਕਾਰਨ ਲਡ਼ੀ ਪੂਰੀ ੲਿਕ ਰੋਜ਼ਾ ਲਡ਼ੀ ਚੋਂ ਬਾਹਰ ਹੋ ਗਿਅਾ ਸੀ। ੳੁਸ ਨੇ ਸ੍ਰੀਲੰਕਾ ਖਿਲਾਫ਼ ਟੈਸਟ ਲਡ਼ੀ ਦੌਰਾਨ 20 ਵਿਕਟਾਂ ਹਾਸਲ ਕੀਤੀਅਾਂ ਸਨ ਤੇ ਫਾਫ ਡੂ ਪਲੈਸਿਸ ਤੇ ਡੀਨ ਅੈਲਗਰ ਜਿਹੇ ਅਫ਼ਰੀਕੀ ਖਿਡਾਰੀ ਵੀ ਅਸ਼ਵਿਨ ਦੀ ਕਾਬਲੀਅਤ ਦਾ ਲੋਹਾ ਮੰਨਦੇ ਹਨ।
ਟੀਮ ਦੇੇ ਡਾੲਿਰੈਕਟਰ ਰਵੀ ਸ਼ਾਸਤਰੀ ਮੁਤਾਬਕ ਅਮਿਤ ਮਿਸ਼ਰਾ ਤੇ ਜਡੇਜਾ ਭਾਰਤੀ ਟੀਮ ਲੲੀ ਅਹਿਮ ਕਡ਼ੀ ਸਾਬਤ ਹੋ ਸਕਦੇ ਹਨ। ਬੱਲੇਬਾਜ਼ੀ ਦੇ ਲਿਹਾਜ ਤੋਂ ਸ਼ਾਸਤਰੀ ਨੇ ਸ਼ਿਖਰ ਧਵਨ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ ਤੇ ਰੋਹਿਤ ਸ਼ਰਮਾ ਦਾ ਅੱਛਾ ਜ਼ਿਕਰ ਕੀਤਾ। ਸ਼ਾਸਤਰੀ ਨੇ ਕਿਹਾ ਕਿ ਧਵਨ ਨੇ ਮੁਹਾਲੀ ਦੇ ਮੈਦਾਨ ਤੇ ਹੀ 2013 ਵਿਚ ਅਾਸਟਰੇਲੀਅਾ ਖਿਲਾਫ਼ 187 ਦੌਡ਼ਾਂ ਬਣਾੲੀਅਾਂ ਸਨ। ੳੁਂਜ ੳੁਸ ਨੇ ਕਿਹਾ ਕਿ ਟੈਸਟ ਤੇ ੲਿਕ ਰੋਜ਼ਾ ਮੈਚਾਂ ਵਿਚਲੀ ਲੈਅ ਨੂੰ ਰਲਗੱਡ ਕਰਨ ਦੀ ਗਲਤੀ ਨਹੀਂ ਕੀਤੀ ਜਾਣੀ ਚਾਹੀਦੀ।
ਦੂਜੇ ਬੰਨੇ, ਦੱਖਣੀ ਅਫ਼ਰੀਕਾ ਨੂੰ ਹਾਸ਼ਿਮ ਅਾਮਲਾ ਦੀ ਵਿਗਡ਼ੀ ਲੈਅ ਦੀ ਚਿੰਤਾ ਸਤਾ ਰਹੀ ਹੈ ਜੋ ਟੈਸਟ ਲਡ਼ੀ ਵਿਚ ਟੀਮ ਦੇ ਕਪਤਾਨ ਵੀ ਹੋਣਗੇ ਪਰ ਟੀਮ ਕੋਲ ਓਡੀਅਾੲੀ ਲਡ਼ੀ ਦੇ ਕਪਤਾਨ ੲੇਬੀ ਡੀਵਿਲੀਅਰ ਜਿਹਾ ਬਾਕਮਾਲ ਖਿਡਾਰੀ ਹੈ ਜਿਸ ਨੂੰ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਹਾਲ ਹੀ ਵਿਚ ‘ਸੁਪਰਮੈਨ’ ਕਿਹਾ ਸੀ।ੳੁਸ ਦੀ ਅਗਵਾੲੀ ਹੇਠ ਦੱਖਣੀ ਅਫ਼ਰੀਕਾ ਨੇ ੲਿਕ ਰੋਜ਼ਾ ਲਡ਼ੀ 2-0 ਅਤੇ ਟੀ20 ਲਡ਼ੀ 2-0 ਨਾਲ ਜਿੱਤੀ ਸੀ। ਗੇਂਦਬਾਜ਼ੀ ਦਾ ਜ਼ਿੰਮਾ ਡੇਲ ਸਟੇਨ ਤੇ ਮੌਰਨੀ ਮੌਰਕਲ ਦੇ ਮੋਢਿਅਾਂ ਤੇ ਰਹੇਗਾ ਤੇ ਫ਼ਿਰਕੀ ਗੇਂਦਬਾਜ਼ੀ ਦਾ ਮੋਰਚਾ ੲਿਮਰਾਨ ਤਾਹਿਰ ਸੰਭਾਲੇਗਾ।
ਪਿਛਲੀ ਵਾਰ 2009-10 ਵਿਚ ਦੱਖਣੀ ਅਫ਼ਰੀਕਾ ਦੇ ਭਾਰਤ ਦੌਰੇ ਵੇਲੇ ਟੈਸਟ ਲਡ਼ੀ 1-1 ਦੀ ਬਰਾਬਰੀ ਤੇ ਖਤਮ ਹੋੲੀ ਸੀ ਜਦਕਿ 1999-2000 ਦੀ ਲਡ਼ੀ ਵਿਚ ਦੱਖਣੀ ਅਫਰੀਕਾ ਨੇ ਭਰਵੀਂ ਜਿੱਤ ਹਾਸਲ ਕੀਤੀ ਸੀ। ਦੋਵੇਂ ਟੀਮਾਂ ਵਿਚਕਾਰ ਪਿਛਲੀ ਟੈਸਟ ਲਡ਼ੀ 2013-14 ਵਿਚ ਹੋੲੀ ਸੀ ਜੋ ਦੱਖਣੀ ਅਫਰੀਕਾ ਨੇ 1-0 ਨਾਲ ਜਿੱਤੀ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article