PUNJABMAILUSA.COM

ਟੈਸਟ ਰੈਂਕਿੰਗਜ਼: ਅਸ਼ਵਿਨ ਬਣਿਆ ਨੰਬਰ ਵਨ ਗੇਂਦਬਾਜ਼

ਟੈਸਟ ਰੈਂਕਿੰਗਜ਼: ਅਸ਼ਵਿਨ ਬਣਿਆ ਨੰਬਰ ਵਨ ਗੇਂਦਬਾਜ਼

ਟੈਸਟ ਰੈਂਕਿੰਗਜ਼: ਅਸ਼ਵਿਨ ਬਣਿਆ ਨੰਬਰ ਵਨ ਗੇਂਦਬਾਜ਼
January 01
21:10 2016

aswin
ਦੁਬਈ, 1 ਜਨਵਰੀ (ਪੰਜਾਬ ਮੇਲ)- ਭਾਰਤ ਦੇ ਸਟਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਸਾਲ ਦੇ ਆਖ਼ਰੀ ਦਿਨ ਵੀਰਵਾਰ ਨੂੰ ਬਿਹਤਰੀਨ ਤੋਹਫ਼ਾ ਮਿਲਿਆ ਹੈ ਅਤੇ ਉਹ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਵਿਸ਼ਵ ਦਾ ਨੰਬਰ ਵਨ ਗੇਂਦਬਾਜ਼ ਬਣ ਗਿਆ ਹੈ। ਅਸ਼ਵਿਨ ਆਲਰਾਊਂਡਰ ਕ੍ਰਿਕਟਰਾਂ ਦੀ ਸੂਚੀ ਵਿੱਚ ਵੀ ਸਿਖ਼ਰਲੇ ਸਥਾਨ ’ਤੇ ਹੈ। ਪਿਛਲੇ ਤਿੰਨ ਸਾਲਾਂ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਉਹ ਹਰਫ਼ਨਮੌਲਾ ਕ੍ਰਿਕਟਰਾਂ ਦੀ ਸੂਚੀ ਵਿੱਚ ਚੋਟੀ ’ਤੇ ਰਿਹਾ ਹੈ। ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਸਾਲ ਦੀ ਸ਼ੁਰੂਆਤ ਵਿੱਚ ਨੰਬਰ ਵਨ ਹਰਫ਼ਨਮੌਲਾ ਕ੍ਰਿਕਟਰ ਸੀ। ਆਈਸੀਸੀ ਨੇ ਡਰਬਨ ਵਿੱਚ ਇੰਗਲੈਂਡ ਤੇ ਦੱਖਣੀ ਅਫਰੀਕਾ ਟੈਸਟ ਅਤੇ ਮੈਲਬਰਨ ਵਿੱਚ ਆਸਟਰੇਲੀਆ ਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਗਏ ਟੈਸਟ ਬਾਅਦ ਇਹ ਰੈਂਕਿੰਗ ਜਾਰੀ ਕੀਤੀ ਹੈ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਡੇਲ ਸਟੇਨ ਅੱਵਲ ਨੰਬਰ ਟੈਸਟ ਗੇਂਦਬਾਜ਼ ਸੀ। ਅਸ਼ਵਿਨ ਦੇ ਕਰੀਅਰ ਦੀ ਇਹ ਸਰਵੋਤਮ ਰੈਂਕਿੰਗ ਹੈ। ਉਹ 871 ਰੇਟਿੰਗ ਅੰਕਾਂ ਨਾਲ ਸਿਖ਼ਰ ’ਤੇ ਹੈ ਜਦੋਂ ਕਿ ਸਟੇਨ 867 ਅੰਕਾਂ ਨਾਲ ਦੂਜੇ ਸਥਾਨ ’ਤੇ ਆ ਗਿਆ ਹੈ। ਇੰਗਲੈਂਡ ਦਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰੌਡ ਤੀਜੇ, ਪਾਕਿਸਤਾਨ ਦਾ ਪਾਬੰਦੀ ਦਾ ਸਾਹਮਣਾ ਕਰ ਰਿਹਾ ਲੈੱਗ ਸਪਿੰਨਰ ਯਾਸਿਰ ਸ਼ਾਹ ਚੌਥੇ, ਇੰਗਲੈਂਡ ਦਾ ਜੇਮਜ਼ ਅੈਂਡਰਸਨ ਪੰਜਵੇਂ ਅਤੇ ਭਾਰਤ ਦਾ ਖੱਬੂ ਸਪਿੰਨਰ ਰਵਿੰਦਰ ਜਡੇਜਾ ਛੇਵੇਂ ਨੰਬਰ ’ਤੇ ਪਹੁੰਚ ਗਿਆ ਹੈ। ਸਟੇਨ 2009 ਤੋਂ ਟੈਸਟ ਗੇਂਦਬਾਜ਼ੀ ਰੈਂਕਿੰਗ ਵਿੱਚ ਸਿਖਰ ’ਤੇ ਬਰਕਰਾਰ ਸੀ।
ਪਿਛਲੇ ਹਫ਼ਤੇ ਆਈਸੀਸੀ ਵੱਲੋਂ 2015 ਦੀ ਸਰ ਗਾਰਫੀਲਡ ਸੋਬਰਸ ਟਰਾਫੀ ਨਾਲ ਸਨਮਾਨਿਤ ਕੀਤੇ ਗਏ ਆਸਟਰੇਲੀਅਨ ਕਪਤਾਨ ਸਵੀਟ ਸਮਿੱਥ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਚੋਟੀ ਦੇ ਸਥਾਨ ’ਤੇ ਪਹੁੰਚ ਗਿਆ ਹੈ। 26 ਸਾਲਾ ਸਮਿੱਥ ਨੂੰ ਚਾਰ ਸਥਾਨ ਦਾ ਫਾਇਦਾ ਹੋਇਆ ਹੈ। ਉਹ ਕੇਨ ਵਿਲੀਅਮਸਨ (ਦੂਜੇ), ਏਬੀ ਡੀਵਿਲੀਅਰਜ਼ (ਚੌਥੇ) ਅਤੇ ਜੋਅ ਰੂਟ (ਤੀਜੇ) ਨੂੰ ਪਛਾਡ਼ ਕੇ ਨੰਬਰ ਵਨ ਬਣਿਆ ਹੈ। ਇਸ ਤੋਂ ਇਲਾਵਾ ਸਮਿੱਥ ਨੇ ਸਾਲ ਦਾ ਅੰਤ ਸਭ ਤੋਂ ਵੱਧ ਦੌਡ਼ਾਂ ਬਣਾਉਣ ਵਾਲੇ ਬੱਲੇਬਾਜ਼ ਦੇ ਰੂਪ ਵਿੱਚ ਕੀਤਾ ਹੈ। ਇਸ ਸਾਲ ਉਸ ਨੇ 1474 ਦੌਡ਼ਾਂ ਬਣਾਈਅਾਂ ਹਨ।
ਦੱਸਣਯੋਗ ਹੈ ਕਿ ਅਸ਼ਵਿਨ ਸਾਬਕਾ ਸਪਿੰਨਰ ਬਿਸ਼ਨ ਸਿੰਘ ਬੇਦੀ ਬਾਅਦ ਦੂਜਾ ਭਾਰਤੀ ਗੇਂਦਬਾਜ਼ ਹੈ, ਜਿਸ ਨੇ ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ਵਿੱਚ ਪਹਿਲਾ ਸਥਾਨ ਮੱਲਿਆ ਹੈ। ਬੇਦੀ ਨੇ 1973 ਵਿੱਚ ਇਹ ਪ੍ਰਾਪਤੀ ਕਰਕੇ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਨਵਾਂ ਮੁਕਾਮ ਸਥਾਪਤ ਕੀਤਾ ਸੀ। ਇਸ ਤੋਂ ਇਲਾਵਾ ਬੀ. ਚੰਦਰਸ਼ੇਖਰ, ਕਪਿਲ ਦੇਵ ਅਤੇ ਅਨਿਲ ਕੁੰਬਲੇ ਅਜਿਹੇ ਭਾਰਤੀ ਗੇਂਦਬਾਜ਼ ਰਹੇ ਹਨ, ਜਿਨ੍ਹਾਂ ਨੇ ਆਪਣੇ ਆਪਣੇ ਕਰੀਅਰ ਵਿੱਚ ਟੈਸਟ ਰੈਂਕਿੰਗ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅਸ਼ਵਿਨ ਇਸ ਸਾਲ 9 ਟੈਸਟ ਮੈਚਾਂ ਵਿੱਚ 62 ਵਿਕਟਾਂ ਝਟਕਾ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਉਸ ਨੇ ਇਸ ਸਾਲ ਦੀ ਸ਼ੁਰੂਆਤ ਟੈਸਟ ਰੈਂਕਿੰਗ ਵਿੱਚ 15ਵੇਂ ਸਥਾਨ ਤੋਂ ਕੀਤੀ ਸੀ। 29 ਸਾਲਾ ਅਸ਼ਵਿਨ ਨੇ ਨੰਬਰ ਵਨ ਗੇਂਦਬਾਜ਼ ਬਣਨ ’ਤੇ ਖੁਸ਼ੀ ਜ਼ਾਹਿਰ ਕਰਦਿਅਾਂ ਕਿਹਾ, ‘ਨੰਬਰ ਇਕ ਗੇਂਦਬਾਜ਼ ਦੇ ਰੂਪ ਵਿੱਚ ਸਾਲ ਦਾ ਅੰਤ ਕਰਨਾ ਤੋਹਫ਼ਾ ਮਿਲਣ ਵਾਂਗ ਹੈ। ਮੈਂ ਪਿਛਲੇ 12 ਮਹੀਨਿਅਾਂ ਵਿੱਚ ਜੋ ਮਿਹਨਤ ਕੀਤੀ ਸੀ ਇਹ ਉਸ ਦਾ ਫਲ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਮੈਂ ਟੈਸਟ ਟੀਮ ਕਪਤਾਨ ਵਿਰਾਟ ਕੋਹਲੀ, ਟੀਮ ਮੈਨੇਜਮੈਂਟ, ਸਾਥੀ ਖਿਡਾਰੀਅਾਂ ਤੇ ਬੀਸੀਸੀਆਈ ਦਾ ਸ਼ੁਕਰੀਅਾ ਅਦਾ ਕਰਨਾ ਚਾਹੁੰਦਾ ਹਾਂ।’

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

Read Full Article
    ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

Read Full Article
    ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

Read Full Article
    ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

ਨਿਊਯਾਰਕ ‘ਚ 1200 ਵਿਦੇਸ਼ੀ ਵਿਦਿਆਰਥੀ ਸਿੱਖ ਧਰਮ ਬਾਰੇ ਪੜ੍ਹਨਗੇ

Read Full Article
    ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

ਅਲਬਾਮਾ ਸਟੇਟ ਸੈਨੇਟ ਵੱਲੋਂ ਗਰਭਪਾਤ ‘ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

Read Full Article
    ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

ਟਰੰਪ ਵੱਲੋਂ ਹੁਆਵੇਈ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਬਲੈਕ ਲਿਸਟ

Read Full Article
    ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

ਔਰਤਾਂ ਵੱਲੋਂ ਠੁਕਰਾਏ ਵਿਅਕਤੀ ਨੇ 5 ਸਾਲਾ ਬੱਚੇ ਨੂੰ ਮਾਲ ਦੀ ਬਾਲਕੋਨੀ ‘ਚੋਂ ਸੁੱਟਿਆ

Read Full Article
    ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

ਕੈਨੇਡੀਅਨ ਲੋਕਾਂ ਨੂੰ ਅਮਰੀਕੀ ਸਰਹੱਦ ਪਾਰ ਲਈ ਕਰਨਾ ਪੈ ਸਕਦੈ ਹੈ ਲੰਬਾ ਇੰਤਜ਼ਾਰ

Read Full Article
    ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

ਐਮਾਜ਼ਨ ਵੱਲੋਂ ਆਪਣੇ ਕਰਮਚਾਰੀ ਨੂੰ ਪੈਕੇਟ ਡਿਲੀਵਰੀ ਦਾ ਕੰਮ ਸੌਂਪਣ ਦਾ ਫੈਸਲਾ

Read Full Article
    ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

ਅਮਰੀਕਾ ਵੱਲੋਂ ਬਗਦਾਦ ਸਥਿਤ ਦੂਤਘਰ ਖਾਲੀ ਕਰਨ ਦੇ ਹੁਕਮ

Read Full Article
    ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

ਇੰਡਿਆਨਾ ਵਿੱਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

Read Full Article
    ਚੀਨ ਦੀ ਟੈਲੀਕਾਮ ਕੰਪਨੀ ਹੁਵਾਈ ‘ਤੇ ਅਮਰੀਕਾ ਨੇ ਲਗਾਈਆਂ ਸਖ਼ਤ ਪਾਬੰਦੀਆਂ

ਚੀਨ ਦੀ ਟੈਲੀਕਾਮ ਕੰਪਨੀ ਹੁਵਾਈ ‘ਤੇ ਅਮਰੀਕਾ ਨੇ ਲਗਾਈਆਂ ਸਖ਼ਤ ਪਾਬੰਦੀਆਂ

Read Full Article
    ਟਰੰਪ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ‘ਚ ਯੋਗ ਬਦਲਾਅ ਕਰਨ ਦੀ ਘੋਸ਼ਣਾ ਲਈ ਪੂਰੀ ਤਰ੍ਹਾਂ ਤਿਆਰ

ਟਰੰਪ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ‘ਚ ਯੋਗ ਬਦਲਾਅ ਕਰਨ ਦੀ ਘੋਸ਼ਣਾ ਲਈ ਪੂਰੀ ਤਰ੍ਹਾਂ ਤਿਆਰ

Read Full Article
    ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 70 ਪਾਕਿਸਤਾਨੀਆਂ ਨੂੰ ਅਮਰੀਕਾ ਭੇਜੇਗਾ ਵਾਪਸ

ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 70 ਪਾਕਿਸਤਾਨੀਆਂ ਨੂੰ ਅਮਰੀਕਾ ਭੇਜੇਗਾ ਵਾਪਸ

Read Full Article
    ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਸਿਖਰ ‘ਤੇ ਪੁੱਜਾ ਚੋਣ ਪ੍ਰਚਾਰ

ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਸਿਖਰ ‘ਤੇ ਪੁੱਜਾ ਚੋਣ ਪ੍ਰਚਾਰ

Read Full Article