ਟੈਨੇਸੀ ਵਿੱਚ ‘ਓਪਰੇਸ਼ਨ ਵਲੰਟੀਅਰ ਸਟਰਾਂਗ’ ਤਹਿਤ ਬਰਾਮਦ ਕੀਤੇ ਲਾਪਤਾ ਹੋਏ 150 ਬੱਚੇ

79
Share

ਫਰਿਜ਼ਨੋ (ਕੈਲੀਫੋਰਨੀਆ), 4 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਟੈਨੇਸੀ ਵਿੱਚ ਅਧਿਕਾਰੀਆਂ ਨੇ ਲਾਪਤਾ ਹੋਏ 150 ਦੇ ਕਰੀਬ ਬੱਚਿਆਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧੀ ਸੂਬੇ ਦੇ ਜਾਂਚ ਬਿਊਰੋ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਹੋਰਾਂ ਵਿਭਾਗਾਂ ਨਾਲ ਤਾਲਮੇਲ ਕਰਕੇ ਪੂਰੇ ਟੈਨੇਸੀ ਵਿੱਚ 150 ਲਾਪਤਾ ਬੱਚਿਆਂ ਦੀ ਬਰਾਮਦਗੀ ਹੋਈ ਹੈ। ਰਾਜ ਵਿੱਚ 240 ਲਾਪਤਾ ਬੱਚਿਆਂ ਦੀ ਪਛਾਣ ਕਰਨ ਤੋਂ ਬਾਅਦ ‘ਆਪ੍ਰੇਸ਼ਨ ਵਲੰਟੀਅਰ ਸਟਰਾਂਗ’  ਦੀ 4 ਜਨਵਰੀ ਨੂੰ ਸ਼ੁਰੂਆਤ ਕੀਤੀ ਗਈ ਸੀ ਅਤੇ ਟੈਨੇਸੀ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਰੀਲੀਜ਼ ਅਨੁਸਾਰ ਇਹਨਾਂ ਬਰਾਮਦ ਕੀਤੇ ਬੱਚਿਆਂ ਵਿੱਚੋਂ ਘੱਟੋ ਘੱਟ ਪੰਜ ਬੱਚੇ ਮਨੁੱਖੀ ਤਸਕਰੀ ਦੇ ਸੰਭਾਵਿਤ ਸ਼ਿਕਾਰ ਸਨ।ਇਸਦੇ ਇਲਾਵਾ ਇਸ ਮੁਹਿੰਮ ਦੀ ਜਾਂਚ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਬੱਚਿਆਂ ਦੀ ਬਰਾਮਦੀ ਦਾ ਇਹ ਆਪ੍ਰੇਸ਼ਨ ਟੀ ਬੀ ਆਈ,ਯੂ ਐਸ ਮਾਰਸ਼ਲ ਸਰਵਿਸ ਅਤੇ ਟੈਨੇਸੀ ਵਿਭਾਗ ਦੇ ਬੱਚਿਆਂ ਦੀਆਂ ਸੇਵਾਵਾਂ ਦੇ ਨਾਲ ਇੱਕ ਸਾਂਝਾ ਯਤਨ ਸੀ ਅਤੇ ਨੈਸ਼ਨਲ ਸੈਂਟਰ ਨੇ ਇਸ ਆਪ੍ਰੇਸ਼ਨ ਦੌਰਾਨ ਜਾਂਚ ਵਿੱਚ ਸਹਾਇਤਾ ਪ੍ਰਦਾਨ ਕੀਤੀ ਸੀ। ਇਸਦੇ ਇਲਾਵਾ ਵਰਜੀਨੀਆ ਦੇ ਡਿਪਟੀ ਅਟਾਰਨੀ ਜਨਰਲ ਜੇਫਰੀ ਏ ਰੋਜ਼ਨ ਅਨੁਸਾਰ ਓਹੀਓ, ਜਾਰਜੀਆ, ਇੰਡੀਆਨਾ ਅਤੇ ਹੋਰ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਕਰਦਿਆਂ 2020 ਵਿੱਚ 440 ਤੋਂ ਵੱਧ ਬੱਚਿਆਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। ਇਸਦੇ ਨਾਲ ਹੀ ਅਕਤੂਬਰ ਵਿੱਚ ਓਹੀਓ ਭਰ ‘ਚ ਆਪ੍ਰੇਸ਼ਨ  ਅਟੁਮ ਹੋਪ ਦੌਰਾਨ 45 ਲਾਪਤਾ ਬੱਚਿਆਂ ਦੀ ਬਰਾਮਦਗੀ ਦਾ ਐਲਾਨ ਕੀਤਾ ਸੀ, ਜਿਸ ਦੇ ਨਤੀਜੇ ਵਜੋਂ 179 ਗ੍ਰਿਫਤਾਰੀਆਂ ਵੀ ਹੋਈਆਂ ਸਨ।

Share