PUNJABMAILUSA.COM

ਟੈਕਸ ਵਿਭਾਗ ਨੇ ਮਾਲਿਆ ਦਾ ਲਗਜ਼ਰੀ ਜੈੱਟ 35 ਕਰੋੜ ’ਚ ਵੇਚਿਆ

ਟੈਕਸ ਵਿਭਾਗ ਨੇ ਮਾਲਿਆ ਦਾ ਲਗਜ਼ਰੀ ਜੈੱਟ 35 ਕਰੋੜ ’ਚ ਵੇਚਿਆ

ਟੈਕਸ ਵਿਭਾਗ ਨੇ ਮਾਲਿਆ ਦਾ ਲਗਜ਼ਰੀ ਜੈੱਟ 35 ਕਰੋੜ ’ਚ ਵੇਚਿਆ
July 01
21:45 2018

ਮੁੰਬਈ, 1 ਜੁਲਾਈ (ਪੰਜਾਬ ਮੇਲ)- ਸਰਵਿਸ ਟੈਕਸ ਵਿਭਾਗ ਨੇ ਚਾਰ ਨਾਕਾਮ ਯਤਨਾਂ ਮਗਰੋਂ ਆਖਿਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਕਬਜ਼ੇ ’ਚ ਲਏ ਲਗ਼ਜ਼ਰੀ ਏ319 ਜੈੱਟ ਲਈ ਖਰੀਦਦਾਰ ਲੱਭ ਲਿਆ ਹੈ। ਫਲੋਰਿਡਾ ਆਧਾਰਿਤ ਏਵੀਏਸ਼ਨ ਮੈਨੇਜਮੈਂਟ ਸੇਲਜ਼ ਨੇ ਜੈੱਟ ਲਈ ਨਿਗੂਣੀ 34.8 ਕਰੋੜ ਰੁਪਏ ਦੀ ਸਫ਼ਲ ਬੋਲੀ ਲਾਈ ਹੈ। ਇਕ ਸੂਤਰ ਨੇ ਦੱਸਿਆ ਕਿ ਲੰਘੇ ਸ਼ੁੱਕਰਵਾਰ ਨੂੰ ਹੋਈ ਇਸ ਨਿਲਾਮੀ ਦੌਰਾਨ ਇਸ ਫਰਮ ਨੇ ਸਭ ਤੋਂ ਵੱਧ ਬੋਲੀ ਦਿੱਤੀ ਸੀ। ਮਾਲਿਆ ਵੱਲੋਂ ਕਾਰੋਬਾਰੀ ਕਰਾਰਾਂ ਲਈ ਇਸੇ ਲਗਜ਼ਰੀ ਜੈੱਟ ਰਾਹੀਂ ਕੁੱਲ ਆਲਮ ਦਾ ਤੋਰਾ ਫੇਰਾ ਕੀਤਾ ਜਾਂਦਾ ਸੀ। ਸਰਵਿਸ ਟੈਕਸ ਅਥਾਰਿਟੀ ਦੇ ਟੈਕਸਾਂ ਦੇ ਰੂਪ ਵਿੱਚ ਮਾਲਿਆ ਵੱਲ ਲਗਪਗ 800 ਕਰੋੜ ਰੁਪਏ ਬਕਾਇਆ ਹਨ ਤੇ ਇਸ ਲਗਜ਼ਰੀ ਜੈੱਟ ਦੀ ਵਿਕਰੀ ਨਾਲ ਇਸੇ ਹਰਜਾਨੇ ਨੂੰ ਪੂਰਾ ਕਰਨ ਦਾ ਯਤਨ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਨਿਲਾਮੀ ਦਾ ਇਹ ਅਮਲ ਕਰਨਾਟਕ ਹਾਈ ਕੋਰਟ ਦੇ ਹੁਕਮਾਂ ਮਗਰੋਂ ਲੰਘੇ ਸ਼ੁੱਕਰਵਾਰ ਨੂੰ ਈ-ਨਿਲਾਮੀ ਰਾਹੀਂ ਸਿਰੇ ਚੜ੍ਹਿਆ ਹੈ। ਟੈਕਸ ਵਿਭਾਗ ਵੱਲੋਂ ਜੈੱਟ ਨੂੰ ਆਪਣੇ ਕਬਜ਼ੇ ’ਚ ਲਏ ਜਾਣ ਮਗਰੋਂ ਸਾਲ 2013 ਤੋਂ ਇਹ ਮੁੰਬਈ ਹਵਾਈ ਅੱਡੇ ਦੇ ਹੈਂਗਰ ਵਿੱਚ ਖੜ੍ਹਾ ਸੀ। ਉਂਜ ਨਿਲਾਮੀ ਦਾ ਇਹ ਅਮਲ ਬੰਬੇ ਹਾਈ ਕੋਰਟ ਦੀ ਪ੍ਰਵਾਨਗੀ ਮਗਰੋਂ ਸਿਰੇ ਚੜ੍ਹੇਗਾ। ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਮਾਲਿਆ ਦੇ ਨਿੱਜੀ ਲਗਜ਼ਰੀ ਜੈੱਟ ਲਈ ਆਖਿਰ ਨੂੰ ਈ-ਨਿਲਾਮੀ ਜ਼ਰੀਏ ਖਰੀਦਦਾਰ ਜੁੜ ਗਿਆ ਹੈ। ਫੋਲਰਿਡਾ ਆਧਾਰਿਤ ਫਰਮ ਏਵੀਏਸ਼ਨ ਮੈਨੇਜਮੈਂਟ ਸੇਲਜ਼ ਐਲਐਲਸੀ ਨੇ 34.8 ਕਰੋੜ ਰੁਪਏ ਦੀ ਬੋਲੀ ਨਾਲ ਇਹ ਜੈੱਟ ਖਰੀਦ ਲਿਆ ਹੈ।’ ਉਂਜ ਟੈਕਸ ਵਿਭਾਗ ਨੇ ਸ਼ੁਰੂਆਤ ਵਿੱਚ ਇਸ ਜੈੱਟ ਨੂੰ ਵੇਚਣ ਲਈ 152 ਕਰੋੜ ਰੁਪਏ ਦੀ ਰਾਖਵੀਂ ਕੀਮਤ ਮਿੱਥੀ ਸੀ। ਜੈੱਟ ਵੱਲੋਂ ਮੁੰਬਈ ਹਵਾਈ ਅੱਡੇ ’ਤੇ ਥਾਂ ਘੇਰਨ ਦੇ ਚਲਦਿਆਂ ਇਸ ਸਾਲ ਜਨਵਰੀ ਵਿੱਚ ਬੰਬੇ ਹਾਈ ਕੋਰਟ ਨੇ ਕਰਨਾਟਕ ਹਾਈ ਕੋਰਟ ਦੇ ਅਧਿਕਾਰਤ ਲਿਕੁਇਡੇਟਰ ਨੂੰ ਜੈੱਟ ਉਥੋਂ ਹਟਾਉਣ ਲਈ ਲੋੜੀਂਦੀ ਪੇਸ਼ਕਦਮੀ ਲਈ ਕਿਹਾ ਸੀ। -ਪੀਟੀਆਈ

About Author

Punjab Mail USA

Punjab Mail USA

Related Articles

ads

Latest Category Posts

    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article