PUNJABMAILUSA.COM

ਟੀ-20 ਵਿਸ਼ਵ ਕੱਪ ਦਾ ਖ਼ਿਤਾਬੀ ਮੁਕਾਬਲਾ ਅੱਜ

ਟੀ-20 ਵਿਸ਼ਵ ਕੱਪ ਦਾ ਖ਼ਿਤਾਬੀ ਮੁਕਾਬਲਾ ਅੱਜ

ਟੀ-20 ਵਿਸ਼ਵ ਕੱਪ ਦਾ ਖ਼ਿਤਾਬੀ ਮੁਕਾਬਲਾ ਅੱਜ
April 02
21:25 2016

sami
ਕੋਲਕਾਤਾ, 2 ਅਪ੍ਰੈਲ (ਪੰਜਾਬ ਮੇਲ)- ਸੈਮੀ ਫਾਈਨਲ ਵਿੱਚ ਮੇਜ਼ਬਾਨ ਭਾਰਤ ਨੂੰ ਹਰਾ ਕੇ ਆਤਮ ਵਿਸ਼ਵਾਸ ਨਾਲ ਲਬਰੇਜ਼ ਵੈਸਟ ਇੰਡੀਜ਼ ਦੀ ਟੀਮ ਭਲਕੇ ਜਦੋਂ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਖ਼ਿਲਾਫ਼ ਮੈਦਾਨ ’ਚ ੳੁਤਰੇਗੀ ਤਾਂ ਦਰਸ਼ਕਾਂ ਨੂੰ ਦੋਵਾਂ ਟੀਮਾਂ ਦੇ ‘ਪਾਵਰ ਹਿਟਰ’ ਬੱਲੇਬਾਜ਼ਾਂ ਵਿੱਚ ਰੋਮਾਂਚਕ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਵਿਕਟ ’ਤੇ ਘਾਹ ਹੋਣ ਕਰਕੇ ਈਡਨ ਗਾਰਡਨ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ।
ਵੈਸਟ ਇੰਡੀਜ਼ ਕ੍ਰਿਕਟ ਬੋਰਡ ਨਾਲ ਤਨਖਾਹਾਂ ਦੇ ਭੁਗਤਾਨ ਨੂੰ ਲੈ ਕੇ ਰੱਟਾ ਪੈਣ ਕਰਕੇ ਪਹਿਲਾਂ ਟੂਰਨਾਮੈਂਟ ਲਈ ਭਾਰਤ ਆਉਣ ਤੋਂ ਲਗਪਗ ਇਨਕਾਰ ਕਰ ਚੁੱਕੀ ਕੈਰੇਬਿਆਈ ਟੀਮ ਨੇ ਟੀ-20 ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗਰੁੱਪ ਚਾਰ ਦੇ ਆਖਰੀ ਲੀਗ ਮੁਕਾਬਲੇ ਵਿੱਚ ਹਾਲਾਂਕਿ ਅਫ਼ਗ਼ਾਨਿਸਤਾਨ ਦੀ ਟੀਮ ਖਿਲਾਫ਼ ਕੈਰੇਬਿਆਈ ਟੀਮ ਉਲਟ ਫੇਰ ਦਾ ਸ਼ਿਕਾਰ ਹੋ ਗਈ, ਪਰ ਇਸ ਤੋਂ ਇਲਾਵਾ ਟੀਮ ਦਾ ਪ੍ਰਦਰਸ਼ਨ ਬੇਜੋਡ਼ ਰਿਹਾ ਹੈ। ਉਧਰ ਇੰਗਲੈਂਡ ਦੀ ਟੀਮ ਨੂੰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੋਂ ਇਲਾਵਾ ਕਿਸੇ ਨੇ ਵੀ ਟੂਰਨਾਮੈਂਟ ਤੋਂ ਪਹਿਲਾਂ ਖ਼ਿਤਾਬ ਦਾ ਪ੍ਰਬਲ ਦਾਅਵੇਦਾਰ ਨਹੀਂ ਸੀ ਦੱਸਿਆ।
ਅੰਕਡ਼ਿਆਂ ਨੂੰ ਵੇਖੀੲੇ ਤਾਂ ਦੋਵਾਂ ਟੀਮਾਂ ’ਚ ਕੋਈ ਖ਼ਾਸ ਫ਼ਰਕ ਨਹੀਂ ਲਗਦਾ। ਦੋਵਾਂ ਦੀਆਂ ਨਜ਼ਰਾਂ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਦੋ ਵਾਰ ਜਿੱਤਣ ਵਾਲੀ ਪਲੇਠੀ ਟੀਮ ਬਣਨ ’ਤੇ ਟਿਕੀਆਂ ਹਨ। ਇੰਗਲੈਂਡ ਨੇ ਸਾਲ 2010 ਵਿੱਚ ਟੀ-20 ਖ਼ਿਤਾਬ ਜਿੱਤਿਆ ਸੀ ਜਦਕਿ ਦੋ ਸਾਲ ਬਾਅਦ 2012 ਵਿੱਚ ਵੈਸਟ ਇੰਡੀਜ਼ ਚੈਂਪੀਅਨ ਬਣਿਆ। ਈਡਨ ਗਾਰਡਨਜ਼ 1987 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਦੀ ਮੇਜ਼ਬਾਨੀ ਕਰੇਗਾ। ਲਗਪਗ ਦਿਨ ਦਹਾਕਿਆਂ ਬਾਅਦ ਇੰਗਲੈਂਡ ਦੀ ਟੀਮ ਉਸੇ ਮੈਦਾਨ ’ਤੇ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡੇਗੀ। ਇੰਗਲੈਂਡ ਨੇ ਵੈਸਟ ਇੰਡੀਜ਼ ਖ਼ਿਲਾਫ਼ ਹੁਣ ਤਕ ਚਾਰ ਮੈਚ ਜਿੱਤੇ ਹਨ, ਜਦਕਿ ਨੌਂ ਮੁਕਾਬਲਿਆਂ ਵਿੱਚ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ।
ਵੈਸਟ ਇੰਡੀਜ਼ ਦਾ ਵਿਸ਼ਵ ਕੱਪ ਦਾ ਹੁਣ ਤਕ ਦਾ ਸਫ਼ਰ ਬਿਹਤਰੀਨ ਰਿਹਾ ਹੈ। 15 ਮੈਂਬਰੀ ਟੀਮ ਦੇ 12 ਖਿਡਾਰੀ ਟੂਰਨਾਮੈਂਟ ਤੋਂ ਠੀਕ ਪਹਿਲਾਂ ਟੂਰਨਾਮੈਂਟ ਲਈ ਭਾਰਤ ਆਉਣ ਲਈ ਰਾਜ਼ੀ ਹੋਏ ਤੇ ਟੀਮ ਨੂੰ ਅਭਿਆਸ ਮੈਚਾਂ ਦਾ ਵੀ ਮੌਕਾ ਨਹੀਂ ਮਿਲਿਆ। ਇੰਨਾ ਹੀ ਨਹੀਂ ਟੀਮ ਇਸ ਟੂਰਨਾਮੈਂਟ ਵਿੱਚ ਆਪਣੇ ਤਿੰਨ ਅਹਿਮ ਖਿਡਾਰੀਆਂ ਸੁਨੀਲ ਨਰਾਇਣ, ਕਿਰੋਨ ਪੋਲਾਰਡ ਤੇ ਡੇੇਰੇਨ ਬ੍ਰਾਵੋ ਤੋਂ ਬਿਨਾਂ ਉਤਰੀ। ਪਰ ਟੂਰਨਾਮੈਂਟ ਦੌਰਾਨ ਅਹਿਮ ਮੌਕਿਆਂ ’ਤੇ ਕਿਸੇ ਨਾ ਕਿਸੇ ਖਿਡਾਰੀ ਨੇ ਟੀਮ ਨੂੰ ਉਭਾਰ ਦਿੱਤਾ। ਸੈਮੀ ਫਾਈਨਲ ਵਿੱਚ ਮਿਲੀ ਜਿੱਤ ਦਾ ਨਾਇਕ ਲੈਂਡਲ ਸਿਮਨਸ ਸੀ ਹਾਲਾਂਕਿ ਉਸ ਨੂੰ ਜ਼ਖ਼ਮੀ ਆਂਦਰੇ ਰਸਲ ਦੀ ਥਾਂ ਮੌਕਾ ਮਿਲਿਆ ਸੀ। ਟੀਮ ਕੋਲ ਕ੍ਰਿਸ ਗੇਲ, ਜੌਹਨਸਨ ਚਾਰਲਸ, ਮਾਰਲੋਨ ਸੈਮੁਅਲਜ਼, ਸਿਮਨਸ ਤੇ ਕਪਤਾਨ ਡੇੇਰੇਨ ਸੈਮੀ ਸਮੇਤ ਕਈ ਪਿੰਚ ਹਿਟਰ ਹਨ। ਗੇਂਦਬਾਜ਼ਾਂ ਦੀ ਗੱਲ ਕਰੀੲੇ ਤਾਂ ਟੀਮ ਕੋਲ ਜਿੱਥੇ ਮਹਿੰਗੇ ਸਾਬਤ ਹੋਏ ਆਂਦਰੇ ਰਸਲ, ਕਾਰਲੋਸ ਬ੍ਰੈਥਵੇਟ, ਡਵੇਨ ਬ੍ਰਾਵੋ ਤੇ ਸੈਮੀ ਹਨ, ਉਥੇ ਸੈਮੁਅਲ ਬਦਰੀ ਤੇ ਸੁਲੇਮਾਨ ਬੇਨ ਜਿਹੀ ਸਪਿੰਨ ਗੇਂਦਬਾਜ਼ਾਂ ਦੀ ਕਿਫਾਇਤੀ ਜੋਡ਼ੀ ਵੀ ਹੈ।
ਉਧਰ ਇੰਗਲੈਂਡ ਨੇ ਵੀ ਕੈਰੇਬੀਅਨ ਟੀਮ ਤੋਂ ਮਿਲੀ ਸ਼ਿਕਸਤ ਤੋਂ ਬਾਅਦ ਜੋਅ ਰੂਟ ਦੀ ਤੇਜ਼ਤਰਾਰ ਪਾਰੀ ਬਦੌਲਤ ਦੱਖਣੀ ਅਫ਼ਰੀਕਾ ਖ਼ਿਲਾਫ਼ 230 ਦੌਡ਼ਾਂ ਦਾ ਵਿਸ਼ਾਲ ਟੀਚਾ ਸਰ ਕਰਕੇ ਟੂਰਨਾਮੈਂਟ ’ਚ ਜ਼ੋਰਦਾਰ ਵਾਪਸੀ ਕੀਤੀ। ਰੂਟ ਹੁਣ ਤਕ 145 ਦੇ ਸਟਰਾਈਕ ਰੇਟ ਨਾਲ 195 ਦੌਡ਼ਾਂ ਬਣਾ ਚੁੱਕਾ ਹੈ। ਇਸ ਤੋਂ ਇਲਾਵਾ ਜੇਸਨ ਰੌਇ ਤੇ ਐਲਕਸ ਹੇਲਸ ਦੀ ਸਲਾਮੀ ਜੋਡ਼ੀ ਤੋਂ ਭਲਕੇ ਇਕ ਹੋਰ ਤੂਫ਼ਾਨੀ ਸ਼ੁਰੂਆਤ ਦੀ ਉਮੀਦ ਰਹੇਗੀ। ਜੋਸ ਬਟਲਰ ਦਾ ਹਮਲਾਵਰ ਰੁਖ਼ ਵੀ ਟੀਮ ਲਈ ਅਹਿਮ ਸਾਬਤ ਹੋ ਸਕਦਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article