ਟੀ-20 ਵਿਸ਼ਵ ਕੱਪ – ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਭਾਰਤ ਸੈਮੀਫ਼ਾਈਨਲ ਵਿਚ

ਮੋਹਾਲੀ, 27 ਮਾਰਚ (ਪੰਜਾਬ ਮੇਲ)- ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਜਗ੍ਹਾਂ ਪੱਕੀ ਕਰਨ ਲਈ ਖੇਡੇ ਗਏ ਬੇਹੱਦ ਰੋਮਾਂਚਕ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਵਿਰਾਟ ਕੋਹਲੀ ਨੇ 51 ਗੇਂਦਾਂ ‘ਤੇ 82 ਦੌੜਾਂ ਦੀ ਤਾਬੜਤੋੜ ਪਾਰੀ ਖੇਡ ਕੇ ਭਾਰਤ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਇਆ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਮੈਚ ਭਾਰਤ ਦੀ ਪਕੜ ਤੋਂ ਦੂਰ ਜਾਪਣ ਲੱਗ ਪਿਆ ਪਰ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਿਰਾਟ ਕੋਹਲੀ ਦਾ ਸਾਥ ਦਿੱਤਾ ਅਤੇ ਵਿਕਟਾਂ ਡਿੱਗਣ ਦੇ ਸਿਲਸਿਲੇ ਨੂੰ ਠੱਲ ਪਾਈ।
ਆਸਟ੍ਰੇਲੀਆ ਨੇ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ 6 ਵਿਕਟਾਂ ਦੇ ਨੁਕਸਾਨ ‘ਤੇ 160 ਦੌੜਾਂ ਬਣਾ ਲਈਆਂ। ਸਲਾਮੀ ਬੱਲੇਬਾਜ਼ ਐਰਨ ਫ਼ਿੰਚ (43) ਅਤੇ ਉਸਮਾਨ ਖੁਆਜਾ (26) ਨੇ 54 ਦੌੜਾਂ ਦੀ ਭਾਈਵਾਲੀ ਕਰਦਿਆਂ ਆਸਟ੍ਰੇਲੀਆ ਨੂੰ ਮਜ਼ਬੂਤ ਸ਼ੁਰੂਆਤ ਨੇ ਦਿੱਤੀ। ਭਾਵੇਂ ਭਾਰਤੀ ਗੇਂਦਬਾਜ਼ਾਂ ਨੇ ਸ਼ਿਕੰਜਾ ਕਸਣ ਦੀ ਕੋਸ਼ਿਸ਼ ਕੀਤੀ ਪਰ ਗਲੈਨ ਮੈਕਸਵੈਲ ਦੀਆਂ 31 ਅਤੇ ਸ਼ੇਨ ਵਾਟਸਨ ਦੀਆਂ ਨਾਬਾਦ 18 ਦੌੜਾਂ ਦੇ ਯੋਗਦਾਨ ਸਦਕਾ ਆਸਟ੍ਰੇਲੀਆ ਮਜ਼ਬੂਤ ਸਕੋਰ ਖੜਾ ਕਰਨ ਵਿਚ ਸਫ਼ਲ ਹੋ ਗਿਆ।
There are no comments at the moment, do you want to add one?
Write a comment