PUNJABMAILUSA.COM

ਟੀ-20 ’ਚ ਦਸ ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਕ੍ਰਿਸ ਗੇਲ

ਟੀ-20 ’ਚ ਦਸ ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਕ੍ਰਿਸ ਗੇਲ

ਟੀ-20 ’ਚ ਦਸ ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਕ੍ਰਿਸ ਗੇਲ
April 01
21:07 2017

gayle
ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ਾਂ ’ਚ ਸ਼ੁਮਾਰ ਵੈਸਟਇੰਡੀਜ਼ ਦਾ ਕ੍ਰਿਸ ਗੇਲ ਟੀ-20 ਕ੍ਰਿਕਟ ’ਚ 10 ਹਜ਼ਾਰ ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਨ ਦੀ ਪ੍ਰਾਪਤੀ ਆਈਪੀਐਲ-10 ’ਚ ਹਾਸਲ ਕਰ ਲਵੇਗਾ। ਆਈਪੀਐੱਲ ਟੂਰਨਾਮੈਂਟ ਪੰਜ ਅਪਰੈਲ ਤੋਂ ਸ਼ੁਰੂ ਹੋ ਰਿਹਾ ਹੈ।
ਆਈਪੀਐੱਲ ਟੀਮ ਰੌਇਲ ਚੈਲੇਂਜਰਜ਼ ਬੰਗਲੁਰੂ ਦਾ ਓਪਨਰ ਗੇਲ ਟੀ-20 ਦੇ ਇਤਿਹਾਸ ’ਚ ਦਸ ਹਜ਼ਾਰ ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਨ ਤੋਂ ਸਿਰਫ਼ 63 ਦੌੜਾਂ ਦੂਰ ਹੈ। ਬੰਗਲੁਰੂ ਨੇ ਆਈਪੀਐੱਲ 10 ’ਚ ਆਪਣਾ ਮੈਚ ਅੱਠ ਅਪਰੈਲ ਨੂੰ ਆਪਣੇ ਹੀ ਮੈਦਾਨ ’ਚ ਖੇਡਣਾ ਹੈ। ਗੇਲ ਦੀਆਂ ਇਸ ਸਮੇਂ ਟੀ-20 ’ਚ 9937 ਦੌੜਾਂ ਹਨ। ਆਈਪੀਐੱਲ ਦੇ 10ਵੇਂ ਸੀਜ਼ਨ ’ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਕੋਲ ਵੀ ਟੀ-20 ’ਚ ਇਕ ਰਿਕਾਰਡ ਬਣਾਉਣ ਦਾ ਮੌਕਾ ਰਹੇਗਾ। ਵਾਰਨਰ ਜੇਕਰ ਟੂਰਨਾਮੈਂਟ ’ਚ ਇੱਕ ਅਰਧ ਸੈਂਕੜਾ ਬਣਾ ਲੈਂਦਾ ਹੈ ਤਾਂ ਉਹ ਟੀ-20 ’ਚ ਗੇਲ ਤੋਂ ਬਾਅਦ 60 ਅਰਧ ਸੈਂਕੜੇ ਬਣਾਉਣ ਵਾਲਾ ਦੂਜਾ ਖਿਡਾਰੀ ਬਣ ਜਾਵੇਗਾ। ਵਾਰਨਰ ਦੇ ਇਸ ਸਮੇਂ 59 ਅਰਧ ਸੈਂਕੜੇ ਹਨ ਜਦਕਿ ਗੇਲ ਦੇ 78 ਅਰਧ ਸੈਂਕੜੇ ਹਨ। ਮੁੰਬਈ ਇੰਡੀਅਨਜ਼ ਦਾ ਆਲ ਰਾਊਂਡਰ ਕੀਅਰਨ ਪੋਲਰਡ ਦੀਆਂ ਟੀ-20 ’ਚ ਸਭ ਤੋਂ ਵਧ ਦੌੜਾਂ 89 ਹਨ। ਜੇਕਰ ਉਹ ਆਪਣੀਆਂ 7000 ਦੌੜਾਂ ਪੂਰੀਆਂ ਕਰ ਲੈਂਦਾ ਹੈ ਤਾਂ ਉਹ ਟੀ-20 ਦੇ ਇਤਿਹਾਸ ’ਚ ਪਹਿਲਾ ਅਜਿਹਾ ਬੱਲੇਬਾਜ਼ ਬਣ ਜਾਵੇਗਾ ਜਿਸ ਨੇ ਬਿਨਾਂ ਕੋਈ ਸੈਂਕੜਾ ਬਣਾਇਆ 7000 ਦੌੜਾਂ ਪੂਰੀਆਂ ਕੀਤੀਆਂ ਹਨ।
ਪੋਲਰਡ ਨੇ ਟੀ-20 ’ਚ 196 ਕੈਚ ਫੜੇ ਹਨ। ਉਸ ਨੂੰ 200 ਦਾ ਅੰਕੜਾ ਪੂਰਾ ਕਰਨ ਲਈ ਚਾਰ ਹੋਰ ਕੈਚਾਂ ਦੀ ਜ਼ਰੂਰਤ ਹੈ। ਆਈਪੀਐੱਲ 10 ਦੌਰਾਨ ਉਹ ਇਹ ਪ੍ਰਾਪਤੀ ਕਰ ਸਕਦਾ ਹੈ। ਪੋਲਰਡ ਜੇਕਰ ਅਜਿਹਾ ਕਰਦਾ ਹੈ ਤਾਂ ਉਹ 200 ਕੈਚ ਫੜਨ ਵਾਲਾ ਪਹਿਲਾ ਫੀਲਡਰ ਬਣ ਜਾਵੇਗਾ। ਕੋਲਕਾਤਾ ਨਾਈਟ ਰਾਈਡਰਜ਼ ਦਾ ਸਪਿੰਨਰ ਸੁਨੀਲ ਨਾਰਾਇਣ ਜੇਕਰ ਇੱਕ ਮੈਚ ’ਚ ਚਾਰ ਜਾਂ ਉਸ ਤੋਂ ਵਧ ਵਿਕਟਾਂ ਹਾਸਲ ਕਰ ਲੈਂਦਾ ਹੈ ਤਾਂ ਉਹ ਮੁੰਬਈ ਦੇ ਤੇਜ਼ ਗੇਂਦਬਾਜ਼ ਲਾਸਿਥ ਮਲਿੰਗਾ ਦੇ 12 ਵਾਰ ਇਹ ਕਾਰਨਾਮਾ ਕਰਕੇ ਬਣਾਏ ਗਏ ਰਿਕਾਰਡ ਦੀ ਬਰਾਬਰੀ ਕਰ ਲਵੇਗਾ। ਰਾਈਜ਼ਿੰਗ ਪੁਣੇ ਸੁਪਰ ਜਾਇੰਟਸ ਦਾ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਹੁਣ ਤੱਕ 118 ਕੈਚ ਫੜ ਚੁੱਕਾ ਹੈ ਅਤੇ ਸ੍ਰੀਲੰਕਾ ਦੇ ਕੁਮਾਰ ਸੰਗਕਾਰਾ ਦਾ 123 ਕੈਚਾਂ ਦਾ ਰਿਡਾਰਡ ਤੋੜਨ ਲਈ ਉਸ ਨੂੰ ਤੇ ਹੋਰ ਕੈਚਾਂ ਦੀ ਜ਼ਰੂਰਤ ਹੈ। ਸਾਬਕਾ ਭਾਰਤੀ ਕਪਤਾਨ ਦੇ ਟੀ-20 ’ਚ 179 ਸ਼ਿਕਾਰ ਹਨ। ਉਸ ਤੋਂ ਅੱਗੇ ਸੰਗਕਾਰਾ (180) ਤੇ ਕਾਮਰਾਨ ਅਕਮਲ (200) ਹਨ। ਆਈਪੀਐਲ-10 ’ਚ ਬੰਗਲੁਰੂ ਦੇ ਵਿਰਾਟ ਕੋਹਲੀ ਅਤੇ ਗੁਜਰਾਤ ਲਾਇਨਜ਼ ਦੇ ਸੁਰੇਸ਼ ਰੈਣਾ ਵਿਚਾਲੇ ਅੱਗੇ ਨਿਕਲਣ ਦੀ ਦੌੜ ਲੱਗੇਗੀ। ਵਿਰਾਟ ਕੋਹਲੀ ਨੇ ਪਿਛਲੇ ਸੈਸ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 16 ਮੈਚਾਂ ’ਚ 973 ਦੌੜਾਂ ਬਣਾਈਆਂ ਸਨ, ਜਿਸ ਦੀ ਮਦਦ ਨਾਲ ਉਹ 139 ਮੈਚਾਂ ’ਚ 4110 ਦੌੜਾਂ ਨਾਲ ਸਭ ਤੋਂ ਵਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਸੀ। ਰੈਣਾ 147 ਮੈਚਾਂ ’ਚ 4098 ਦੌੜਾਂ ਨਾਲ ਦੂਜੇ ਨੰਬਰ ’ਤੇ ਹੈ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article