ਟੀ.ਵੀ. ਸ਼ੋਅ ‘ਕੇ.ਬੀ.ਸੀ.’ ਪ੍ਰਬੰਧਕਾਂ ਤੇ ਅਮਿਤਾਭ ਬੱਚਨ ਖ਼ਿਲਾਫ਼ ਵਿਵਾਦਤ ਸਵਾਲ ਪੁੱਛਣ ਕਾਰਨ ਮਾਮਲਾ ਦਰਜ

209
Share

ਨਵੀਂ ਦਿੱਲੀ, 4 ਨਵੰਬਰ (ਪੰਜਾਬ ਮੇਲ)-ਪ੍ਰਸਿੱਧ ਟੀ.ਵੀ. ਸ਼ੋਅ ‘ਕੋਣ ਬਣੇਗਾ ਕਰੋੜਪਤੀ’ ਦੌਰਾਨ ਇਕ ਵਿਵਾਦਤ ਸਵਾਲ ਪੁੱਛਣ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਸ਼ੋਅ ਦੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਅਮਿਤਾਭ ਬੱਚਨ ਨੇ ਸਵਾਲ ਪੁੱਛਿਆ ਸੀ ਕਿ 25 ਦਸੰਬਰ 1927 ਨੂੰ ਡਾ. ਬੀ.ਆਰ. ਅੰਬੇਡਕਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕਿਸ ਧਰਮ ਗ੍ਰੰਥ ਦੀਆਂ ਕਾਪੀਆਂ ਸਾੜੀਆਂ ਸਨ? ਇਸ ਦੇ ਲਈ ਚਾਰ ਚੋਣ ਵਿਕਲਪ ਦਿੱਤੇ ਗਏ ਸਨ, ਵਿਸ਼ਨੂੰ ਪੁਰਾਣ, ਭਗਵਤ ਗੀਤਾ, ਰਿਗਵੇਦ ਤੇ ਮਨੂ ਸਮ੍ਰਿਤੀ। ਸਵਾਲ ਦੇ ਜਵਾਬ ਦੇਣ ਤੋਂ ਬਾਅਦ ਅਮਿਤਾਭ ਬੱਚਨ ਨੇ ਇਹ ਵੀ ਕਿਹਾ ਕਿ 1927 ‘ਚ ਡਾ. ਬੀ.ਆਰ. ਅੰਬੇਡਕਰ ਨੇ ਜਾਤੀਵਾਦ ਭੇਦਭਾਵ ਨੂੰ ਸਹੀ ਠਹਿਰਾਉਣ ਦੇ ਲਈ ਪ੍ਰਾਚੀਨ ਹਿੰਦੂ ਗ੍ਰੰਥ ‘ਮਨੂ ਸਮ੍ਰਿਤੀ’ ਦੀ ਨਿੰਦਾ ਕੀਤੀ ਸੀ ਅਤੇ ਇਸ ਦੀਆਂ ਕਾਪੀਆਂ ਸਾੜੀਆਂ ਸਨ।


Share