PUNJABMAILUSA.COM

ਟੀ.ਐਸ. ਸ਼ੇਰਗਿੱਲ ਵੱਲੋਂ ਰੱਖਿਆ ਸੇਵਾਵਾਂ ਸਬੰਧੀ ਕਿਤਾਬਚਾ ਜਾਰੀ

ਟੀ.ਐਸ. ਸ਼ੇਰਗਿੱਲ ਵੱਲੋਂ ਰੱਖਿਆ ਸੇਵਾਵਾਂ ਸਬੰਧੀ ਕਿਤਾਬਚਾ ਜਾਰੀ

ਟੀ.ਐਸ. ਸ਼ੇਰਗਿੱਲ ਵੱਲੋਂ ਰੱਖਿਆ ਸੇਵਾਵਾਂ ਸਬੰਧੀ ਕਿਤਾਬਚਾ ਜਾਰੀ
November 24
17:32 2017

ਚੰਡੀਗੜ੍ਹ, 24 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਤਜਿੰਦਰ ਸਿੰਘ ਸ਼ੇਰਗਿੱਲ ਨੇ ਵੀਰਵਾਰ ਦੀ ਸ਼ਾਮ ਨੂੰ ਸਾਬਕਾ ਫੌਜੀਆਂ ਦੀ ਭਲਾਈ ਸਕੀਮਾਂ ਬਾਰੇ ਇਕ ਕਿਤਾਬਚਾ ਜਾਰੀ ਕੀਤਾ।
ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਏ ਇਸ ਕਿਤਾਬਚੇ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਰੱਖਿਆ ਭਲਾਈ ਸਕੀਮਾਂ ਦੀ ਸੂਚੀ ਹੈ। ਇਸ ਕਿਤਾਬਚੇ ਨੂੰ ਰਲੀਜ਼ ਕਰਨ ਮੌਕੇ ਸੀ.ਐਮ.ਡੀ ਪੈਸਕੋ ਮੇਜਰ ਜਨਰਲ (ਰਿਟਾ.) ਐਸ.ਪੀ.ਐਸ. ਗਰੇਵਾਲ ਅਤੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਬ੍ਰਿਗੇਡੀਅਰ (ਰਿਟਾ.) ਜੇ.ਐਸ. ਅਰੋੜਾ ਤੋਂ ਇਲਾਵਾ ਅਨੇਕਾਂ ਸੀਨੀਅਰ ਫੌਜ ਅਧਿਕਾਰੀ ਮੌਜੂਦ ਸਨ।
ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕਿਤਾਬਚਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਦਾ ਉਦੇਸ਼ ਮੁੱਖ ਰੂਪ ਵਿੱਚ ਸਾਬਕਾ ਫੌਜੀਆਂ, ਜੰਗੀ ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਤਾਂ ਲਈ ਵੱਖ ਵੱਖ ਕਲਿਆਣਕਾਰੀ ਸਕੀਮਾਂ ਬਾਰੇ ਵਿਆਪਕ ਜਾਣਕਾਰੀ ਮੁਹੱਈਆ ਕਰਵਾਉਣਾ ਹੈ।
ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਕਿਹਾ ਕਿ ਇਹ ਕਿਤਾਬਚਾ ਸਾਬਕਾ ਫੌਜੀਆਂ ਦੇ ਨਾਲ ਨਾਲ ਸੇਵਾ ਕਰ ਰਹੇ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਜਾਗਰੂਕਤਾ ਪੈਦਾ ਕਰੇਗਾ ਜਿਸ ਦੇ ਨਾਲ ਉਹ ਸੂਬਾਈ ਅਤੇ ਕੇਂਦਰ ਸਰਕਾਰ ਦੀਆਂ ਮੌਜੂਦਾ ਕਲਿਆਣਕਾਰੀ ਸਕੀਮਾਂ ਦਾ ਪੂਰਾ ਲਾਭ ਲੈਣ ਲਈ ਸਮਰੱਥ ਹੋਣਗੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਸੂਬੇ ਦੇ ਬਹਾਦਰ ਫੌਜੀ ਸੇਵਾ ਦੌਰਾਨ ਨਿਰੰਤਰ ਆਪਣੀ ਵਚਨਬੱਧਤਾ ਨਿਭਾਉਂਦੇ ਰਹਿਣਗੇ ਅਤੇ ਉਹ ਆਪਣੀ ਮਾਤ ਭੂਮੀ ਦੀ ਅੰਦਰੂਨੀ ਅਤੇ ਬਾਹਰੀ ਹਲਿਆਂ ਤੋਂ ਪੂਰੇ ਸਮਰਪਣ, ਸੰਜੀਦਗੀ ਅਤੇ ਇਮਾਨਦਾਰੀ ਨਾਲ ਰੱਖਿਆ ਕਰਦੇ ਰਹਿਣਗੇ।
ਕਿਤਾਬਚੇ ਦਾ ਇਹ ਸੋਧਿਆ ਅਤੇ ਨਵਾਂ ਐਡੀਸ਼ਨ ਸੂਬੇ ਭਰ ਦੇ ਹਰ ਜ਼ਿਲ੍ਹੇ ਵਿਚ ਰੱਖਿਆ ਸੇਵਾਵਾਂ ਭਲਾਈ ਅਫਸਰ (ਡੀ.ਡੀ.ਐਸ.ਡਬਲਯੂ.ਓ) ਦੇ ਦਫਤਰਾਂ ਵਿਚ ਉਪਲਬਧ ਕਰ ਦਿੱਤਾ ਗਿਆ ਹੈ। ਸਾਬਕਾ ਸੈਨਿਕਾਂ ਨੂੰ ਡੀ.ਡੀ.ਐਸ.ਡਬਲਯੂ.ਓ ਦੇ ਦਫਤਰਾਂ ਤੋਂ ਮੁਫਤ ਕਿਤਾਬਚੇ ਦੀ ਇਕ ਕਾਪੀ ਮਿਲ ਸਕਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article